ਸ਼ੇਅਰ ਬਾਜ਼ਾਰ : ਸੈਂਸੈਕਸ 450 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ 120 ਅੰਕ ਵਧਿਆ

Monday, Aug 26, 2024 - 10:27 AM (IST)

ਮੁੰਬਈ - ਅੱਜ ਭਾਵ 26 ਅਗਸਤ ਨੂੰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 450 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 81,540 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ 120 ਅੰਕ ਚੜ੍ਹ ਕੇ 24,950 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਦੇ 30 ਸਟਾਕਾਂ ਵਿੱਚੋਂ 23 ਵੱਧ ਰਹੇ ਹਨ ਅਤੇ 7 ਵਿੱਚ ਗਿਰਾਵਟ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ 43 ਵੱਧ ਰਹੇ ਹਨ ਅਤੇ 7 ਵਿੱਚ ਗਿਰਾਵਟ ਹੈ। ਫਾਰਮਾ, ਹੈਲਥਕੇਅਰ ਅਤੇ ਐਫਐਮਸੀਜੀ ਨੂੰ ਛੱਡ ਕੇ ਸਾਰੇ ਸੈਕਟਰਲ ਸੂਚਕਾਂਕ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਟਾਪ ਗੇਨਰਜ਼

Bajajfinsv,ਟੀਸੀਐਸ,Powergrid,ਐਚਡੀਐਫਸੀ ਬੈਂਕ, ਇਨਫੋਸਿਸ, ਰਿਲਾਇੰਸ 

ਟਾਪ ਲੂਜ਼ਰਜ਼

Adani port, Ultracemco,Hindunilvr,ITC, ICICI ਬੈਂਕ, ਸਨ ਫਾਰਮਾ 

ਏਸ਼ੀਆਈ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.09 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.85 ਫੀਸਦੀ ਤੱਕ ਡਿੱਗਿਆ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.26% ਅਤੇ ਕੋਰੀਆ ਦਾ ਕੋਸਪੀ 0.32% ਡਿੱਗਿਆ।

NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 23 ਅਗਸਤ ਨੂੰ ਆਖਰੀ ਕਾਰੋਬਾਰੀ ਦਿਨ 'ਤੇ 1,944.48 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ 2,896.02 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

23 ਅਗਸਤ ਨੂੰ ਆਖਰੀ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 1.14% ਦੇ ਵਾਧੇ ਨਾਲ 41,175 ਦੇ ਪੱਧਰ 'ਤੇ ਬੰਦ ਹੋਇਆ ਸੀ। ਨੈਸਡੈਕ ਵੀ 1.47% ਵਧ ਕੇ 17,877 'ਤੇ ਬੰਦ ਹੋਇਆ। S&P500 1.15% ਦੇ ਵਾਧੇ ਨਾਲ 5,634 'ਤੇ ਬੰਦ ਹੋਇਆ।

ਪ੍ਰੀਮੀਅਰ ਐਨਰਜੀਜ਼ ਦਾ ਆਈਪੀਓ ਕੱਲ੍ਹ ਖੁੱਲ੍ਹੇਗਾ

ਪ੍ਰੀਮੀਅਰ ਐਨਰਜੀਜ਼ ਲਿਮਟਿਡ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਕੱਲ੍ਹ ਯਾਨੀ 27 ਅਗਸਤ ਨੂੰ ਖੁੱਲ੍ਹੇਗੀ। ਨਿਵੇਸ਼ਕ ਇਸ IPO ਲਈ 29 ਅਗਸਤ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 3 ਸਤੰਬਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।

ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 23 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ ਸੀ। ਸੈਂਸੈਕਸ 33 ਅੰਕਾਂ ਦੇ ਵਾਧੇ ਨਾਲ 81,086 'ਤੇ ਬੰਦ ਹੋਇਆ। ਨਿਫਟੀ ਵੀ 11 ਅੰਕ ਚੜ੍ਹ ਕੇ 24,823 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 15 'ਚ ਤੇਜ਼ੀ ਅਤੇ 13 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 22 'ਚ ਤੇਜ਼ੀ ਅਤੇ 28 'ਚ ਗਿਰਾਵਟ ਦਰਜ ਕੀਤੀ ਗਈ।

NSE ਸੈਕਟਰਲ ਸੂਚਕਾਂਕ ਦੀ ਗੱਲ ਕਰੀਏ ਤਾਂ ਆਟੋ ਸੈਕਟਰ ਨੂੰ ਛੱਡ ਕੇ ਬਾਕੀ ਸਭ 'ਚ ਗਿਰਾਵਟ ਦਰਜ ਕੀਤੀ ਗਈ। ਆਟੋ ਸੈਕਟਰ 'ਚ 1.12 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਜਦੋਂ ਕਿ ਨਿਫਟੀ ਰਿਐਲਟੀ 'ਚ ਸਭ ਤੋਂ ਜ਼ਿਆਦਾ 2.43 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਮੀਡੀਆ ਵਿੱਚ 1.29% ਅਤੇ ਆਈਟੀ ਵਿੱਚ 1.00% ਦੀ ਗਿਰਾਵਟ ਦਰਜ ਕੀਤੀ ਗਈ।


Harinder Kaur

Content Editor

Related News