ਸੈਂਸੈਕਸ ''ਚ 200 ਅੰਕਾਂ ਦਾ ਵਾਧਾ, ਨਿਫਟੀ 66 ਅੰਕ ਚੜ੍ਹਿਆ

12/04/2020 11:27:01 AM

ਮੁੰਬਈ(ਭਾਸ਼ਾ) — ਰਿਜ਼ਰਵ ਬੈਂਕ (ਆਰਬੀਆਈ) ਦੀ ਮੁਦਰਾ ਨੀਤੀ ਬੈਠਕ ਦੇ ਨਤੀਜਿਆਂ ਦੀ ਘੋਸ਼ਣਾ ਤੋਂ ਬਾਅਦ ਸ਼ੁੱਕਰਵਾਰ ਨੂੰ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 200 ਅੰਕਾਂ ਤੋਂ ਉਪਰ ਚੜ੍ਹ ਗਿਆ। ਬੀ.ਐਸ.ਸੀ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ 202.71 ਅੰਕ ਭਾਵ 0.45 ਪ੍ਰਤੀਸ਼ਤ ਦੀ ਤੇਜ਼ੀ ਨਾਲ 44,835.36 ਅੰਕ 'ਤੇ ਰਿਹਾ। ਇਸੇ ਤਰ੍ਹਾਂ ਐਨ.ਐਸ.ਈ. ਦਾ ਨਿਫਟੀ 66.10 ਅੰਕ ਭਾਵ 0.50 ਪ੍ਰਤੀਸ਼ਤ ਦੇ ਵਾਧੇ ਨਾਲ 13,200 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ।

ਟਾਪ ਗੇਨਰਜ਼

ਸੈਂਸੈਕਸ ਦੀਆਂ ਕੰਪਨੀਆਂ ਵਿਚ ਅਲਟਰਾਟੈਕ ਸੀਮੈਂਟ ਨੇ ਸਭ ਤੋਂ ਵੱਧ ਚਾਰ ਪ੍ਰਤੀਸ਼ਤ ਦੀ ਕਮਾਈ ਕੀਤੀ। ਇਸ ਤੋਂ ਬਾਅਦ ਐਲ.ਐਂਡ.ਟੀ, ਐਮ.ਐਂਡ.ਐਮ., ਮਾਰੂਤੀ, ਓ.ਐੱਨ.ਜੀ.ਸੀ, ਭਾਰਤੀ ਏਅਰਟੈਲ, ਪਾਵਰਗ੍ਰੀਡ ਅਤੇ ਆਈ.ਟੀ.ਸੀ।

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਇਨਫੋਸਿਸ, ਰਿਲਾਇੰਸ ਇੰਡਸਟਰੀਜ਼, ਟੇਕ ਮਹਿੰਦਰਾ

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਕਸ 14.61 ਅੰਕ ਭਾਵ 0.03 ਪ੍ਰਤੀਸ਼ਤ ਦੇ ਵਾਧੇ ਨਾਲ 44,632.65 ਅੰਕ ਅਤੇ ਨਿਫਟੀ 20.15 ਅੰਕ ਭਾਵ 0.15 ਪ੍ਰਤੀਸ਼ਤ ਦੇ ਵਾਧੇ ਨਾਲ 13,133.90 ਅੰਕ 'ਤੇ ਬੰਦ ਹੋਇਆ ਸੀ। ਸ਼ੁਰੂਆਤੀ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐਫਪੀਆਈ) ਵੀਰਵਾਰ ਨੂੰ ਸ਼ੁੱਧ ਖਰੀਦਦਾਰ ਰਹੇ। ਉਸਨੇ 3,637.42 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਏਸ਼ੀਆਈ ਬਾਜ਼ਾਰਾਂ ਵਿਚੋਂ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗ ਕਾਂਗ ਦਾ ਹੈਂਗਸੈਂਗ, ਜਾਪਾਨ ਦੀ ਨਿੱਕੀ ਕਾਰੋਬਾਰ ਦੇ ਦੌਰਾਨ ਗਿਰਾਵਟ ਵਿਚ ਰਿਹਾ। ਦੱਖਣੀ ਕੋਰੀਆ ਦਾ ਕੋਸਪੀ ਵਾਧੇ 'ਚ ਰਿਹਾ। ਇਸ ਦੌਰਾਨ ਕੱਚੇ ਤੇਲ ਦਾ ਗਲੋਬਲ ਸਟੈਂਡਰਡ ਬ੍ਰੈਂਟ ਕਰੂਡ 1.81 ਪ੍ਰਤੀਸ਼ਤ ਦੀ ਤੇਜ਼ੀ ਨਾਲ 49.59 ਡਾਲਰ ਪ੍ਰਤੀ ਬੈਰਲ 'ਤੇ ਰਿਹਾ।


Harinder Kaur

Content Editor

Related News