ਬਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 178 ਅੰਕ ਫਿਸਲਿਆ ਅਤੇ ਨਿਫਟੀ 10300 ਦੇ ਹੇਠਾਂ

Thursday, Nov 30, 2017 - 10:44 AM (IST)

ਬਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 178 ਅੰਕ ਫਿਸਲਿਆ ਅਤੇ ਨਿਫਟੀ 10300 ਦੇ ਹੇਠਾਂ

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 60.26 ਅੰਕ ਭਾਵ 0.18 ਫੀਸਦੀ ਡਿੱਗ ਕੇ 33,542.50 'ਤੇ ਅਤੇ ਨਿਫਟੀ 28.60 ਅੰਕ ਭਾਵ 0.28 ਫੀਸਦੀ ਡਿੱਗ ਕੇ 10,332.70 'ਤੇ ਖੁੱਲ੍ਹਿਆ। ਫਿਲਹਾਲ ਸੈਂਸੈਕਸ 178 ਅੰਕ ਫਿਸਲ ਕੇ 33,424.72 'ਤੇ ਅਤੇ ਨਿਫਟੀ  61.60 ਅੰਕ ਡਿੱਗ ਕੇ 10299.70 ਅੰਕ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.62 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਉਧਰ ਬੀ.ਐੱਸ.ਈ. ਦੇ ਸਮਾਲਕੈਪ ਇੰਡੈਕਸ 'ਚ 0.06 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ 'ਚ ਆਇਲ ਐਂਡ ਗੈਸ ਸ਼ੇਅਰਾਂ 'ਚ ਵੀ 0.60 ਫੀਸਦੀ ਦੀ ਗਿਰਾਵਟ ਨਜ਼ਰ ਆ ਰਹੀ।
ਬੈਂਕ ਨਿਫਟੀ 'ਤੇ ਦਬਾਅ
ਅੱਜ ਦੇ ਸ਼ੁਰੂਆਤ ਕਾਰੋਬਾਰ 'ਚ ਬੈਂਕਿੰਗ ਸ਼ੇਅਰਾਂ 'ਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਬੈਂਕ ਨਿਫਟੀ 0.61 ਫੀਸਦੀ ਟੁੱਟ ਕੇ 25635 ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ ਹੈ। ਬਾਜ਼ਾਰ 'ਚ ਅੱਜ ਚੌਤਰਫਾ ਬਿਕਵਾਲੀ ਦਾ ਦਬਾਅ ਬਣਿਆ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਨਿਫਟੀ ਦਾ ਸਿਰਫ ਰਿਐਲਟੀ ਇੰਡੈਕਸ ਹੀ ਹਰੇ ਨਿਸ਼ਾਨ 'ਚ ਹੈ। ਨਿਫਟੀ ਦੇ ਮੈਟਲ ਇੰਡੈਕਸ 'ਚ 0.42 ਫੀਸਦੀ, ਆਟੋ ਇੰਡੈਕਸ 'ਚ 0.04 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 'ਚ 0.30 ਫੀਸਦੀ, ਆਈ.ਟੀ. ਇੰਡੈਕਸ 'ਚ 0.40 ਫੀਸਦੀ ਅਤੇ ਫਾਰਮਾ ਇੰਡੈਕਸ 'ਚ 0.15 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਜਦਕਿ ਨਿਫਟੀ ਦਾ ਰਿਐਲਟੀ ਇੰਡੈਕਸ 0.15 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਸ
ਬਾਸ਼, ਗੇਲ, ਵਿਪਰੋ, ਭਾਰਤੀ ਇੰਫਰਾਟੈੱਲ, ਸਨ ਫਾਰਮਾ, ਇੰਫੋਸਿਸ, ਐੱਚ.ਡੀ.ਐੱਫ.ਸੀ., ਐੱਨ.ਟੀ.ਪੀ.ਸੀ.
ਟਾਪ ਲੂਸਰ
ਵੇਦਾਂਤਾ, ਐੱਸ.ਬੀ.ਆਈ, ਯਸ਼ ਬੈਂਕ, ਟਾਟਾ ਮੋਟਰਜ਼, ਸਿਪਲਾ, ਅਦਾਨੀ ਪੋਟਰਸ, ਭਾਰਤੀ ਏਅਰਟੈੱਲ


 


Related News