ਸੈਂਸੈਕਸ 200 ਤੋਂ ਵੱਧ ਅੰਕਾਂ ਨਾਲ ਵਧਿਆ, ਬੈਂਕਿੰਗ ਅਤੇ ਆਈਟੀ ਦੇ ਸ਼ੇਅਰ ਚੜ੍ਹੇ

Thursday, Aug 22, 2024 - 09:58 AM (IST)

ਮੁੰਬਈ - ਅੱਜ ਯਾਨੀ 22 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਹੈ। ਸੈਂਸੈਕਸ 200 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 81,100 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 50 'ਚ ਵੀ ਇਕ ਪੁਆਇੰਟ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। 24,850 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸ਼ੁਰੂਆਤੀ ਕਾਰੋਬਾਰ ਦੌਰਾਨ, ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 23 ਉੱਪਰ ਅਤੇ 7 ਹੇਠਾਂ ਸਨ। ਬੈਂਕਿੰਗ ਅਤੇ ਆਈਟੀ ਸ਼ੇਅਰਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਜਦੋਂ ਕਿ ਓਲਾ ਇਲੈਕਟ੍ਰਿਕ ਦੇ ਸ਼ੇਅਰ ਅੱਜ 2% ਤੋਂ ਵੱਧ ਡਿੱਗ ਗਏ ਹਨ।

ਟਾਪ ਗੇਨਰਜ਼

ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਸਟੇਟ ਬੈਂਕ ਆਫ਼ ਇੰਡੀਆ,ਟਾਟਾ ਸਟੀਲ, ਆਈਸੀਆਈਸੀਆਈ ਬੈਂਕ, ਟੈੱਕ ਮਹਿੰਦਰਾ

ਟਾਪ ਲੂਜ਼ਰਜ਼

ਪਾਵਰਗ੍ਰਿਡ, ਟਾਟਾ ਮੋਟਰਜ਼, ਐੱਨ.ਟੀ.ਪੀ.ਸੀ., ਮਹਿੰਦਰਾ ਐੱਡ ਮਹਿੰਦਰਾ, ਅਡਾਨੀ ਪੋਰਟਸ, ਰਿਲਾਇੰਸ

ਗਲੋਬਲ ਬਾਜ਼ਾਰ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਨਿੱਕੇਈ ਇੰਡੈਕਸ 0.63% ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.25% ਉੱਪਰ ਹੈ। ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ 0.08% ਹੇਠਾਂ ਹੈ।

ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਡਾਓ ਜੋਂਸ 55.52 ਅੰਕਾਂ ਭਾਵ 0.14%  ਦੀ ਤੇਜ਼ੀ ਨਾਲ 40,890 'ਤੇ ਬੰਦ ਹੋਇਆ। ਜਦੋਂ ਕਿ NASDAQ 102.05 ਅੰਕ ਭਾਵ 0.57%  ਡਿੱਗ ਕੇ 17,918 'ਤੇ ਬੰਦ ਹੋਇਆ।

NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 21 ਅਗਸਤ ਨੂੰ 799.74 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਨਿਵੇਸ਼ਕਾਂ (DIIs) ਨੇ 3,097.45 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਕੱਲ੍ਹ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਕੱਲ ਯਾਨੀ 21 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 102 ਅੰਕ ਭਾਵ 0.13% ਦੇ ਵਾਧੇ ਨਾਲ 80,905 'ਤੇ ਬੰਦ ਹੋਇਆ। ਜਦੋਂ ਕਿ ਨਿਫਟੀ 71 ਅੰਕ ਭਾਵ 0.29% ਵਧਿਆ ਅਤੇ 24,770 ਦੇ ਪੱਧਰ 'ਤੇ ਬੰਦ ਹੋਇਆ।


Harinder Kaur

Content Editor

Related News