ਡੋਨਾਲਡ ਟਰੰਪ ਦੇ ਐਲਾਨਾਂ ਤੋਂ ਪਹਿਲਾਂ ਹੀ ਬਾਜ਼ਾਰ 'ਚ ਗੁਪਤ ਖੇਡ! ਕੁਝ ਨਿਵੇਸ਼ਕਾਂ ਨੇ ਕਮਾ ਲਏ ਅਰਬਾਂ ਰੁਪਏ

Tuesday, Apr 21, 2026 - 06:02 PM (IST)

ਡੋਨਾਲਡ ਟਰੰਪ ਦੇ ਐਲਾਨਾਂ ਤੋਂ ਪਹਿਲਾਂ ਹੀ ਬਾਜ਼ਾਰ 'ਚ ਗੁਪਤ ਖੇਡ! ਕੁਝ ਨਿਵੇਸ਼ਕਾਂ ਨੇ ਕਮਾ ਲਏ ਅਰਬਾਂ ਰੁਪਏ

ਬਿਜ਼ਨੈੱਸ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਵਿੱਤੀ ਬਾਜ਼ਾਰਾਂ ਵਿੱਚ ਇੱਕ ਅਜਿਹਾ ਹੈਰਾਨੀਜਨਕ ਪੈਟਰਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਇਕ ਵੈਬਸਾਈਟ ਦੀ ਵਿਸ਼ੇਸ਼ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਟਰੰਪ ਦੇ ਕਿਸੇ ਵੀ ਵੱਡੇ ਐਲਾਨ ਜਾਂ ਸੋਸ਼ਲ ਮੀਡੀਆ ਪੋਸਟ ਤੋਂ ਠੀਕ ਪਹਿਲਾਂ ਕੁਝ ਖਾਸ ਲੋਕਾਂ ਨੇ ਬਾਜ਼ਾਰ ਵਿੱਚ ਸਹੀ ਦਾਅ ਲਗਾ ਕੇ ਕਰੋੜਾਂ-ਅਰਬਾਂ ਰੁਪਏ ਦਾ ਮੁਨਾਫਾ ਕਮਾਇਆ ਹੈ। ਇਸ ਨਾਲ 'ਇਨਸਾਈਡਰ ਟ੍ਰੇਡਿੰਗ' (ਗੁਪਤ ਜਾਣਕਾਰੀ ਦੇ ਆਧਾਰ 'ਤੇ ਵਪਾਰ) ਦੇ ਸ਼ੱਕ ਡੂੰਘੇ ਹੋ ਗਏ ਹਨ।

ਇਹ ਵੀ ਪੜ੍ਹੋ :   10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ

ਟਰੰਪ ਦੇ ਟਵੀਟ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਸੀ ਟ੍ਰੇਡਿੰਗ

ਰਿਪੋਰਟਾਂ ਮੁਤਾਬਕ, ਜਦੋਂ ਟਰੰਪ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਜਨਤਕ ਕੀਤੀ ਜਾਂਦੀ ਸੀ, ਉਸ ਤੋਂ ਕੁਝ ਮਿੰਟ ਪਹਿਲਾਂ ਹੀ ਟ੍ਰੇਡਿੰਗ ਦੀ ਰਫ਼ਤਾਰ ਅਚਾਨਕ ਤੇਜ਼ ਹੋ ਜਾਂਦੀ ਸੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੁਝ ਖਾਸ ਜਾਣਕਾਰੀ ਪਹਿਲਾਂ ਹੀ ਲੀਕ ਹੋ ਰਹੀ ਸੀ, ਜੋ ਆਮ ਨਿਵੇਸ਼ਕਾਂ ਦੇ ਭਰੋਸੇ ਨਾਲ ਖਿਲਵਾੜ ਹੈ।

ਇਹ ਵੀ ਪੜ੍ਹੋ :  OCI ਕਾਰਡ ਨਿਯਮਾਂ 'ਚ ਵੱਡਾ ਬਦਲਾਅ : ਜਾਣੋ ਅਪਲਾਈ ਕਰਨ, ਨਵੇਂ ਫ਼ੀਸ ਸਟਰੱਕਚਰ ਤੇ ਸ਼ਰਤਾਂ ਬਾਰੇ

ਇਨ੍ਹਾਂ 5 ਵੱਡੀਆਂ ਘਟਨਾਵਾਂ ਨੇ ਖੜ੍ਹੇ ਕੀਤੇ ਸਵਾਲ:

ਈਰਾਨ ਜੰਗ 'ਤੇ ਐਲਾਨ (9 ਮਾਰਚ 2026): ਟਰੰਪ ਨੇ ਰਾਤ 7:16 ਵਜੇ ਐਲਾਨ ਕੀਤਾ ਕਿ ਜੰਗ ਲਗਭਗ ਖ਼ਤਮ ਹੋ ਗਈ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ 25% ਡਿੱਗ ਗਈਆਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ 47 ਮਿੰਟ ਪਹਿਲਾਂ ਹੀ ਸ਼ੱਕੀ ਟ੍ਰੇਡਿੰਗ ਸ਼ੁਰੂ ਹੋ ਗਈ ਸੀ, ਜਿਸ ਰਾਹੀਂ ਕੁਝ ਨਿਵੇਸ਼ਕਾਂ ਨੇ 460 ਕਰੋੜ ਰੁਪਏ ਦਾ ਵੱਡਾ ਮੁਨਾਫਾ ਕਮਾਇਆ।

ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

'ਟਰੂਥ ਸੋਸ਼ਲ' ਪੋਸਟ (23 ਮਾਰਚ 2026): ਟਰੰਪ ਦੀ ਪੋਸਟ ਤੋਂ 14 ਮਿੰਟ ਪਹਿਲਾਂ ਤੇਲ ਦੀਆਂ ਕੀਮਤਾਂ ਡਿੱਗਣ 'ਤੇ ਵੱਡੇ ਦਾਅ ਲਗਾਏ ਗਏ। ਇਸ ਛੋਟੀ ਜਿਹੀ ਖੇਡ ਵਿੱਚ ਕਿਸੇ ਨੇ 250 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।

ਟੈਰਿਫ 'ਤੇ ਰਾਹਤ (2 ਅਪ੍ਰੈਲ 2025): ਜਦੋਂ ਟਰੰਪ ਨੇ ਚੀਨ ਨੂੰ ਛੱਡ ਕੇ ਹੋਰ ਦੇਸ਼ਾਂ ਨੂੰ ਟੈਰਿਫ ਵਿੱਚ 90 ਦਿਨਾਂ ਦੀ ਰਾਹਤ ਦਿੱਤੀ, ਤਾਂ ਐਲਾਨ ਤੋਂ ਪਹਿਲਾਂ ਹੀ ਟ੍ਰੇਡਿੰਗ 30 ਗੁਣਾ ਵਧ ਗਈ। ਸਿਰਫ 16.5 ਕਰੋੜ ਦਾ ਦਾਅ ਲਗਾ ਕੇ 165 ਕਰੋੜ ਰੁਪਏ ਦਾ ਮੁਨਾਫਾ ਬਣਾਇਆ ਗਿਆ।

ਇਹ ਵੀ ਪੜ੍ਹੋ :  ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ

ਮਾਦੁਰੋ ਦੀ ਹਟਾਉਣ ਦੀ ਭਵਿੱਖਬਾਣੀ (3 ਜਨਵਰੀ 2026): ਆਨਲਾਈਨ ਪ੍ਰੈਡਿਕਸ਼ਨ ਮਾਰਕੀਟ ਵਿੱਚ ਇੱਕ ਨਵਾਂ ਖਾਤਾ ਬਣਿਆ ਜਿਸ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੇ ਹਟਣ 'ਤੇ ਪੈਸੇ ਲਗਾਏ। ਜਿੱਤਣ ਤੋਂ ਬਾਅਦ 3.6 ਕਰੋੜ ਰੁਪਏ ਕਮਾਏ ਅਤੇ ਤੁਰੰਤ ਖਾਤਾ ਬੰਦ ਕਰ ਦਿੱਤਾ।

ਈਰਾਨ 'ਤੇ ਹਮਲਾ (28 ਫਰਵਰੀ 2026): ਹਮਲੇ ਦੀ ਪੁਸ਼ਟੀ ਤੋਂ ਪਹਿਲਾਂ 6 ਨਵੇਂ ਖਾਤੇ ਬਣੇ ਜਿਨ੍ਹਾਂ ਨੇ 9.9 ਕਰੋੜ ਰੁਪਏ ਕਮਾਏ। ਇਨ੍ਹਾਂ ਵਿੱਚੋਂ 5 ਖਾਤਿਆਂ ਨੇ ਮੁੜ ਕਦੇ ਕੋਈ ਦਾਅ ਨਹੀਂ ਲਗਾਇਆ।

ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ

ਕਾਨੂੰਨ ਦੇ ਬਾਵਜੂਦ ਕਾਰਵਾਈ ਮੁਸ਼ਕਲ 

ਹਾਲਾਂਕਿ ਅਮਰੀਕਾ ਵਿੱਚ 2012 ਤੋਂ ਸਰਕਾਰੀ ਅਧਿਕਾਰੀਆਂ 'ਤੇ ਇਨਸਾਈਡਰ ਟ੍ਰੇਡਿੰਗ ਦੇ ਨਿਯਮ ਲਾਗੂ ਹਨ, ਪਰ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਜਾਣਕਾਰੀ ਦੇ ਸਹੀ ਸਰੋਤ ਦਾ ਪਤਾ ਨਹੀਂ ਲੱਗਦਾ, ਉਦੋਂ ਤੱਕ ਕਾਨੂੰਨੀ ਕਾਰਵਾਈ ਕਰਨਾ ਬਹੁਤ ਮੁਸ਼ਕਲ ਹੈ। ਇਸ ਸਾਰੇ ਘਟਨਾਕ੍ਰਮ ਨੇ ਹੁਣ ਅਮਰੀਕੀ ਬਾਜ਼ਾਰ ਦੀ ਪਾਰਦਰਸ਼ਤਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਕਈ ਸੰਸਦ ਮੈਂਬਰਾਂ ਵੱਲੋਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :   ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ

ਇਹ ਵੀ ਪੜ੍ਹੋਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News