ਬਾਜ਼ਾਰ 'ਚ ਤੇਜ਼ੀ, ਸੈਂਸੈਕਸ 323 ਅੰਕ ਮਜ਼ਬੂਤ ਅਤੇ ਨਿਫਟੀ 10500 ਦੇ ਕਰੀਬ ਬੰਦ

02/23/2018 4:08:12 PM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰਾਂ ਬਾਜ਼ਾਰ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 322.65 ਅੰਕ ਭਾਵ 0.95 ਫੀਸਦੀ ਵਧ ਕੇ 34,142.15 'ਤੇ ਅਤੇ ਨਿਫਟੀ 108.35 ਅੰਕ ਭਾਵ 1.04 ਫੀਸਦੀ ਚੜ੍ਹ ਕੇ 10,491.05 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 34167 ਅਤੇ ਨਿਫਟੀ 10499 ਅੰਕ 'ਤੇ ਪਹੁੰਚਣ 'ਚ ਕਾਮਯਾਬ ਹੋਇਆ। ਮਾਰਚ ਦੇ ਡੈਰੀਵੇਟਿਵ ਸੌਦਿਆਂ ਦੀ ਮਜ਼ਬੂਤ ਸ਼ੁਰੂਆਤ ਨਾਲ ਅੱਜ ਬਾਜ਼ਾਰ 'ਚ ਉਤਸ਼ਾਹ ਦਿੱਸਿਆ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਾਰੀ ਨਜ਼ਰ ਆ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.46 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1.72 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.54 ਫੀਸਦੀ ਤੱਕ ਮਜ਼ਬੂਤ ਹੋਇਆ ਹੈ। 
ਬੈਂਕ ਨਿਫਟੀ 'ਚ ਤੇਜ਼ੀ
ਬੈਂਕਿੰਗ, ਐੱਫ.ਐੱਮ.ਸੀ.ਜੀ., ਆਈ.ਟੀ., ਮੈਟਲ ਅਤੇ ਫਾਰਮਾ ਸ਼ੇਅਰਾਂ 'ਚ ਚੰਗੀ ਖਰੀਦਾਰੀ ਦਿਸ ਰਹੀ ਹੈ। ਬੈਂਕ ਨਿਫਟੀ 'ਚ 1.39 ਫੀਸਦੀ ਦੀ ਮਜ਼ਬੂਤੀ ਦੇ ਨਾਲ 25,302 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਫ.ਐੱਮ.ਸੀ.ਜੀ. 'ਚ 0.79 ਫੀਸਦੀ, ਆਈ.ਟੀ. 'ਚ 1.11 ਫੀਸਦੀ ਮੈਟਲ 'ਚ 3.19 ਫੀਸਦੀ ਅਤੇ ਫਾਰਮਾ ਸ਼ੇਅਰਾਂ 'ਚ 2.64 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। 
ਟਾਪ ਗੇਨਰਸ
ਟਾਟਾ ਸਟੀਲ, ਸਨ ਫਾਰਮਾ, ਯੂ.ਪੀ.ਐੱਲ., ਟੇਕ ਮਹਿੰਦਰਾ, ਹਿੰਡਾਲਕੋ, ਯਸ਼ ਬੈਂਕ, ਭਾਰਤੀ ਏਅਰਟੈੱਲ
ਟਾਪ ਲੂਸਰ
ਗੇਲ, ਏਸ਼ੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ, ਇੰਫੋਸਿਸ, ਆਇਸ਼ਰ, ਕੋਲ ਇੰਡੀਆ, ਐੱਚ.ਯੂ.ਐੱਲ। 


Related News