ਸ਼ੁਰੂਆਤੀ ਕਾਰੋਬਾਰ ''ਚ ਲਾਲ ਨਿਸ਼ਾਨ ''ਤੇ ਖੁੱਲ੍ਹਿਆ ਸੈਂਸੈਕਸ, ਨਿਫਟੀ 18,300 ''ਤੇ ਬਰਕਰਾਰ

Tuesday, May 16, 2023 - 10:45 AM (IST)

ਸ਼ੁਰੂਆਤੀ ਕਾਰੋਬਾਰ ''ਚ ਲਾਲ ਨਿਸ਼ਾਨ ''ਤੇ ਖੁੱਲ੍ਹਿਆ ਸੈਂਸੈਕਸ, ਨਿਫਟੀ 18,300 ''ਤੇ ਬਰਕਰਾਰ

ਮੁੰਬਈ (ਭਾਸ਼ਾ) - HDFC ਦੇ ਦੋਵਾਂ ਸ਼ੇਅਰਾਂ ਵਿੱਚ ਗਿਰਾਵਟ ਦੇ ਕਾਰਨ ਪ੍ਰਮੁੱਖ ਸ਼ੇਅਰ ਬਾਜ਼ਾਰਾਂ ਨੇ ਮੰਗਲਵਾਰ ਨੂੰ ਆਪਣੀ ਸ਼ੁਰੂਆਤੀ ਲਾਭ ਗੁਆ ਦਿੱਤੀ ਅਤੇ ਲਾਲ ਨਿਸ਼ਾਨ 'ਤੇ ਆ ਗਿਆ। ਉਤਰਾਅ-ਚੜ੍ਹਾਅ ਭਰੇ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲੇ ਬੀਐੱਸਈ ਸੈਂਸੈਕਸ ਨੇ ਮਜ਼ਬੂਤੀ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਪਰ ਬਾਅਦ ਵਿੱਚ 146.79 ਅੰਕ ਡਿੱਗ ਕੇ 62,198.92 'ਤੇ ਆ ਗਿਆ। ਇਸੇ ਤਰ੍ਹਾਂ NSE ਨਿਫਟੀ 32.15 ਅੰਕ ਡਿੱਗ ਕੇ 18,366.70 'ਤੇ ਬੰਦ ਹੋਇਆ। ਸੈਂਸੈਕਸ ਦੀਆਂ ਕੰਪਨੀਆਂ 'ਚ HDFC, HDFC ਬੈਂਕ, ਮਾਰੂਤੀ, ਇੰਡਸਇੰਡ ਬੈਂਕ, ਲਾਰਸਨ ਐਂਡ ਟੂਬਰੋ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ ਅਤੇ ITC ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ।

ਦੂਜੇ ਪਾਸੇ ਬਜਾਜ ਫਾਇਨਾਂਸ, ਇਨਫੋਸਿਸ, ਬਜਾਜ ਫਿਨਸਰਵ, ਵਿਪਰੋ, ਏਸ਼ੀਅਨ ਪੇਂਟਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਲਾਭ ਲੈਣ ਵਾਲਿਆਂ ਵਿੱਚ ਹਨ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਮੁਨਾਫੇ 'ਚ ਰਹੇ। ਅਮਰੀਕੀ ਬਾਜ਼ਾਰ ਸੋਮਵਾਰ ਨੂੰ ਵਾਧੇ ਦੇ ਨਾਲ ਬੰਦ ਹੋਇਆ ਸੀ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.53 ਫ਼ੀਸਦੀ ਚੜ੍ਹ ਕੇ 75.63 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਸ਼ੁੱਧ ਰੂਪ ਨਾਲ 1,685.29 ਕਰੋੜ ਰੁਪਏ ਦੇ ਸ਼ੇਅਰ ਖਰੀਦੇ।


author

rajwinder kaur

Content Editor

Related News