ਸਕਾਰਾਤਮਕ ਗਲੋਬਲ ਸੰਕੇਤਾਂ ਨਾਲ ਸੈਂਸੈਕਸ-ਨਿਫਟੀ ''ਚ ਤੇਜ਼ੀ, ਰੁਪਏ ''ਚ 28 ਪੈਸੇ ਦਾ ਵਾਧਾ

Friday, Sep 25, 2020 - 04:21 PM (IST)

ਸਕਾਰਾਤਮਕ ਗਲੋਬਲ ਸੰਕੇਤਾਂ ਨਾਲ ਸੈਂਸੈਕਸ-ਨਿਫਟੀ ''ਚ ਤੇਜ਼ੀ, ਰੁਪਏ ''ਚ 28 ਪੈਸੇ ਦਾ ਵਾਧਾ

ਮੁੰਬਈ — ਏਸ਼ੀਆਈ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਅਤੇ ਵਾਲ ਸਟ੍ਰੀਟ 'ਚ ਵੀਰਵਾਰ ਨੂੰ ਲਾਭ ਦੇ ਬਾਅਦ ਅੱਜ ਸ਼ੁੱਕਰਵਾਰ ਨੂੰ ਘਰੇਲੂ ਸਟਾਕ ਮਾਰਕੀਟ 'ਚ ਵਾਧਾ ਦੇਖਣ ਨੂੰ ਮਿਲਿਆ ਅਤੇ ਇਹ ਹਰੇ ਨਿਸ਼ਾਨ 'ਤੇ ਬੰਦ ਹੋਈ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 2.28 ਪ੍ਰਤੀਸ਼ਤ ਦੇ ਵਾਧੇ ਨਾਲ 835.06 ਅੰਕ ਦੀ ਤੇਜ਼ੀ ਨਾਲ 37388.66 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਨਿਫਟੀ 2.26% (244.70 ਅੰਕ) ਦੀ ਤੇਜ਼ੀ ਨਾਲ 11050.25 ਦੇ ਪੱਧਰ 'ਤੇ ਬੰਦ ਹੋਇਆ।

ਗਲੋਬਲ ਬਾਜ਼ਾਰਾਂ ਵਿਚ ਖਰੀਦਦਾਰੀ

ਕੱਲ੍ਹ ਦੇ ਕਾਰੋਬਾਰ ਵਿਚ ਅਮਰੀਕਾ ਦਾ ਡਾਓ ਜੋਨਸ 52.31 ਅੰਕ ਯਾਨੀ 0.20% ਦੀ ਤੇਜ਼ੀ ਦੇ ਨਾਲ 26,815 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 'ਚ 39.28 ਅੰਕ ਯਾਨੀ 0.37% ਦੀ ਤੇਜ਼ੀ ਨਾਲ 10,672 ਦੇ ਪੱਧਰ 'ਤੇ ਬੰਦ ਹੋਇਆ। ਐੱਸ ਐਂਡ ਪੀ 500 ਇੰਡੈਕਸ 9.67 ਅੰਕ ਭਾਵ 0.30 ਫੀਸਦੀ ਦੀ ਤੇਜ਼ੀ ਨਾਲ 3,247 ਦੇ ਪੱਧਰ 'ਤੇ ਬੰਦ ਹੋਇਆ ਹੈ।

ਰੁਪਿਆ 28 ਪੈਸੇ ਦੀ ਤੇਜ਼ੀ ਨਾਲ ਬੰਦ ਹੋਇਆ 

ਸ਼ੁੱਕਰਵਾਰ ਨੂੰ ਰੁਪਿਆ 28 ਪੈਸੇ ਦੀ ਤੇਜ਼ੀ ਨਾਲ 73.61 (ਆਰਜ਼ੀ) ਪ੍ਰਤੀ ਡਾਲਰ 'ਤੇ ਬੰਦ ਹੋਇਆ, ਜਿਸ ਨਾਲ ਘਰੇਲੂ ਸਟਾਕ ਬਾਜ਼ਾਰਾਂ 'ਚ ਹੋਏ ਵਾਧੇ ਕਾਰਨ ਨਿਵੇਸ਼ਕਾਂ ਦੀ ਭਾਵਨਾ 'ਚ ਸੁਧਾਰ ਆਇਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 73.76 ਪ੍ਰਤੀ ਡਾਲਰ 'ਤੇ ਮਜ਼ਬੂਤ ​​ਹੋਇਆ। ਬਾਅਦ ਵਿਚ ਇਹ 28 ਪੈਸੇ ਦੀ ਤੇਜ਼ੀ ਨਾਲ 73.61 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।

ਟਾਪ ਗੇਨਰਜ਼

ਬਜਾਜ ਫਿਨਸਰਵਰ, ਐਚ.ਸੀ.ਐਲ. ਟੈਕ, ਸਿਪਲਾ, ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ 

ਟਾਪ ਲੂਜ਼ਰਜ਼ 

ਐਸ.ਬੀ.ਆਈ. ਲਾਈਫ, ਬੀ.ਪੀ.ਸੀ.ਐਲ., ਯੂ.ਪੀ.ਐਲ.

ਸੈਕਟਰਲ ਇੰਡੈਕਸ ਦਾ ਹਾਲ

ਜੇ ਅਸੀਂ ਸੈਕਟਰਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ ਵਿਚ ਫਾਇਨਾਂਸ਼ਿਅਲ ਸਰਵਿਸਿਜ਼, ਬੈਂਕ, ਪ੍ਰਾਈਵੇਟ ਬੈਂਕ, ਐਫ.ਐਮ.ਸੀ.ਜੀ., ਰੀਐਲਟੀ, ਆਈ.ਟੀ., ਫਾਰਮਾ, ਆਟੋ, ਮੀਡੀਆ, ਪੀ.ਐਸ.ਯੂ. ਬੈਂਕ ਅਤੇ ਮੈਟਲ ਸ਼ਾਮਲ ਹਨ।


author

Harinder Kaur

Content Editor

Related News