ਸੈਂਸੈਕਸ ਤੇ ਨਿਫਟੀ ਦੇ ਰਿਕਾਰਡ ਉਚਾਈ ’ਤੇ ਪਹੁੰਚਣ ਨਾਲ ਨਿਵੇਸ਼ਕਾਂ ਨੇ ਕੀਤੀ 11 ਲੱਖ ਕਰੋੜ ਤੋਂ ਵੱਧ ਦੀ ਕਮਾਈ

07/07/2023 11:24:49 AM

ਮੁੰਬਈ (ਭਾਸ਼ਾ) – ਸ਼ੇਅਰ ਬਾਜ਼ਾਰ ’ਚ ਲਗਾਤਾਰ ਜਾਰੀ ਤੇਜ਼ੀ ਦੀ ਬਦੌਲਤ ਪਿਛਲੇ ਇਕ ਹਫ਼ਤੇ ’ਚ ਦੋਵੇਂ ਮਿਆਰੀ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਦੇ ਰਿਕਾਰਡ ਉਚਾਈ ’ਤੇ ਪਹੁੰਚਣ ਨਾਲ ਨਿਵੇਸ਼ਕਾਂ ਨੇ 11 ਲੱਖ ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਬੀ. ਐੱਸ. ਈ. ਦੇ ਅੰਕੜਿਆਂ ਮੁਤਾਬਕ ਇਸ ਸਾਲ 26 ਜੂਨ ਨੂੰ ਸੈਂਸੈਕਸ 62,970 ਅੰਕ ’ਤੇ ਸੀ। ਉਦੋਂ ਬਾਜ਼ਾਰ ਪੂੰਜੀਕਰਣ 2,90,67,413.54 ਕਰੋੜ ਰੁਪਏ ਰਿਹਾ, ਜੋ ਅੱਜ 65,785.64 ਅੰਕ ’ਤੇ ਪਹੁੰਚਣ ਤੋਂ ਬਾਅਦ 3,01,70,635.89 ਕਰੋੜ ਰੁਪਏ ਹੋ ਗਿਆ।

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਇਸ ਮਿਆਦ ’ਚ ਸੈਂਸੈਕਸ ਨੇ 2816 ਅੰਕ ਦੀ ਛਲਾਂਗ ਲਗਾਈ ਅਤੇ ਨਿਵੇਸ਼ਕੰ ਨੇ 1103222.35 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ਬਾਜ਼ਾਰ ਪੂੰਜੀਕਰਣ 27 ਜੂਨ ਨੂੰ ਵਧ ਕੇ 2,92,13,242.62 ਕਰੋੜ ਰੁਪਏ, ਇਸ ਤੋਂ ਅਗਲੇ ਦਿਨ 2,94,11,131.69 ਕਰੋੜ ਰੁਪਏ, ਫਿਰ 2,96,48,153.59 ਕਰੋੜ ਰੁਪਏ, ਫਿਰ 2,98,21,576.81 ਕਰੋੜ ਰੁਪਏ, 2,98,57,649.38 ਕਰੋੜ ਰੁਪਏ ਅਤੇ 5 ਜੁਲਾਈ ਨੂੰ ਵਧ ਕੇ 2,99,90,050.73 ਕਰੋੜ ਰੁਪਏ ਹੋ ਗਿਆ। ਅੱਜ 30 ਸ਼ੇਅਰਾਂ ’ਤੇ ਆਧਾਰਿਤ ਬੀ. ਐੱਸ. ਈ. ਸੈਂਸੈਕਸ 339.60 ਅੰਕ ਦੀ ਬੜ੍ਹਤ ਨਾਲ ਆਪਣੇ ਨਵੇਂ ਸਭ ਤੋਂ ਉੱਚ ਪੱਧਰ 65,785.64 ਅੰਕ ’ਤੇ ਬੰਦ ਹੋਇਆ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!

ਦੱਸ ਦੇਈਏ ਕਿ ਕਾਰੋਬਾਰ ਦੌਰਾਨ, ਮਿਆਰੀ ਸੂਚਕ ਅੰਕ 386.94 ਅੰਕ ਦੀ ਤੇਜ਼ੀ ਨਾਲ 65,832.98 ਅੰਕ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 98.80 ਅੰਕ ਦੀ ਬੜ੍ਹਤ ਨਾਲ 19,497.30 ਦੀ ਨਵੀਂ ਉਚਾਈ ’ਤੇ ਪੁੱਜ ਗਿਆ। ਕਾਰੋਬਾਰ ਦੌਰਾਨ ਇਹ 113.7 ਅੰਕ ਉਛਲ ਕੇ ਰਿਕਾਰਡ 19,512.20 ਅੰਕ ਤੱਕ ਚਲਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News