Sensex-Nifty ਕਰੈਸ਼, ਇਨ੍ਹਾਂ ਚੋਟੀ ਦੇ 10 ਸ਼ੇਅਰਾਂ ''ਚ ਆਈ ਭਾਰੀ ਗਿਰਾਵਟ
Thursday, Oct 03, 2024 - 04:45 PM (IST)
ਮੁੰਬਈ - ਇਜ਼ਰਾਈਲ ਅਤੇ ਈਰਾਨ (ਇਜ਼ਰਾਈਲ-ਇਰਾਨ ਟਕਰਾਅ) ਵਿਚਾਲੇ ਤਣਾਅ ਕਾਰਨ ਦੁਨੀਆ ਭਰ ਵਿਚ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਦੁਨੀਆ ਭਰ ਦੇ ਬਾਜ਼ਾਰਾਂ 'ਤੇ ਦਿਖਾਈ ਦੇ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ਵੀ ਇਸ ਤੋਂ ਅਛੂਤੇ ਨਹੀਂ ਰਿਹਾ ਅਤੇ ਵੀਰਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਡਿੱਗ ਗਿਆ। ਕਾਰੋਬਾਰ ਦੌਰਾਨ ਸੈਂਸੈਕਸ-ਨਿਫਟੀ 2% ਤੋਂ ਵੱਧ ਡਿੱਗ ਗਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1786 ਅੰਕ ਡਿੱਗ ਗਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 545 ਅੰਕ ਡਿੱਗ ਗਿਆ। ਬੀਐਸਈ ਦੀਆਂ 30 ਵਿੱਚੋਂ 29 ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਸਨ।
ਸੈਂਸੈਕਸ 1,769 ਅੰਕਾਂ ਦੀ ਗਿਰਾਵਟ ਨਾਲ 82,497 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 546 ਅੰਕ ਡਿੱਗ ਕੇ 25,250 ਦੇ ਪੱਧਰ 'ਤੇ ਬੰਦ ਹੋਇਆ। ਅੱਜ ਨਿਵੇਸ਼ਕਾਂ ਦੀ ਦੌਲਤ ਵਿੱਚ 10.7 ਲੱਖ ਕਰੋੜ ਰੁਪਏ ਦੀ ਕਮੀ ਆਈ ਹੈ।
BSE ਦੇ ਇਨ੍ਹਾਂ ਟਾਪ 10 ਸ਼ੇਅਰਾਂ ਵਿਚ ਆਈ ਵੱਡੀ ਗਿਰਾਵਟ
ਸ਼ੇਅਰ ਗਿਰਾਵਟ(ਫ਼ੀਸਦੀ)
L&T Share 3.95%
Axis Bank Share 3.87%
Reliance Share 3.91%
Bajaj Finance Share 2.86%
Adani Ports Share 2.74%
Kotak Bank 2.77%
Maruti Share 3.90%
Asian Paint 4.12%
HDFC Bnak 2.55%
ICICI Bank Share 1.45%
ਮਿਡਕੈਪ ਕੰਪਨੀਆਂ ਦੀ ਗੱਲ ਕਰੀਏ ਤਾਂ ਫੀਨਿਕਸ ਲਿਮਟਿਡ ਸ਼ੇਅਰ 5.87%, ਹਿੰਦੁਸਤਾਨ ਪੈਟਰੋਲੀਅਮ ਸ਼ੇਅਰ 6.58%, ਗੋਦਰੇਜ ਇੰਡੀਆ ਸ਼ੇਅਰ 6.58%, ਆਈਆਰਸੀਟੀਸੀ 4.75%, ਭੇਲ 3.89% ਡਿੱਗਿਆ।
ਸਮਾਲਕੈਪ ਕੰਪਨੀਆਂ ਵਿੱਚ ਕਾਮੋਪੇਂਟਸ ਸ਼ੇਅਰ 9.97%, ਰੈਕਲਗੀਅਰ ਸ਼ੇਅਰ 6.99%, ਜੇਐਮਫਿਨੈਂਸਿਲ 6.71%, ਹਾਰਡਵਿਨ 6.38% ਦੀ ਗਿਰਾਵਟ ਰਹੀ।
ਮਾਰਕੀਟ ਗਿਰਾਵਟ ਦੇ 3 ਕਾਰਨ
ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਦੇ ਕਾਰਨ ਗਲੋਬਲ ਬਾਜ਼ਾਰ 'ਚ ਨਕਾਰਾਤਮਕ ਧਾਰਨਾ ਹੈ। ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ ਹੈ।
ਭਾਰਤੀ ਸ਼ੇਅਰ ਬਾਜ਼ਾਰ ਦੇ ਮੌਜੂਦਾ ਮੁੱਲਾਂਕਣ ਵਧੇ ਹਨ। ਖਾਸ ਤੌਰ 'ਤੇ ਮਿਡ ਅਤੇ ਸਮਾਲ ਕੈਪ ਹਿੱਸੇ ਵਿੱਚ। ਇਸ ਕਾਰਨ ਬਾਜ਼ਾਰ 'ਚ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ।
ਅਮਰੀਕਾ 'ਚ ਮੰਦੀ ਦਾ ਡਰ ਵਧ ਗਿਆ ਹੈ, ਜਿਸ ਕਾਰਨ ਪਿਛਲੇ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰ ਵਿਚ ਗਿਰਾਵਟ ਰਹੀ। ਇਸ ਦਾ ਅਸਰ ਦੁਨੀਆ ਭਰ ਦੇ ਬਾਜ਼ਾਰਾਂ ਉੱਤੇ ਦੇਖਣ ਨੂੰ ਮਿਲ ਰਿਹਾ ਹੈ।