ਸੈਂਸੈਕਸ ''ਚ 431 ਅੰਕ ਦਾ ਉਛਾਲ, ਰੁਪਏ ਨੇ ਵੀ ਬਣਾਈ ਇੰਨੀ ਬੜ੍ਹਤ

Thursday, Nov 26, 2020 - 05:03 PM (IST)

ਸੈਂਸੈਕਸ ''ਚ 431 ਅੰਕ ਦਾ ਉਛਾਲ, ਰੁਪਏ ਨੇ ਵੀ ਬਣਾਈ ਇੰਨੀ ਬੜ੍ਹਤ

ਮੁੰਬਈ— ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਸੈਂਸੈਕਸ-ਨਿਫਟੀ ਪਿਛਲੇ ਦਿਨ ਦੀ ਤੇਜ਼ ਗਿਰਾਵਟ ਤੋਂ ਉਭਰਦੇ ਹੋਏ ਇਕ ਫ਼ੀਸਦੀ ਦੀ ਛਲਾਂਗ ਲਾ ਕੇ ਬੰਦ ਹੋਏ।


ਉੱਥੇ ਹੀ, ਰੁਪਿਆ ਤਿੰਨ ਪੈਸੇ ਦੀ ਬੜ੍ਹਤ ਨਾਲ 73.88 ਪ੍ਰਤੀ ਡਾਲਰ 'ਤੇ ਪਹੁੰਚ ਗਿਆ, ਜੋ ਪਿਛਲੇ ਦਿਨ 73.91 ਪ੍ਰਤੀ ਡਾਲਰ 'ਤੇ ਰਿਹਾ ਸੀ।

ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 431.64 ਅੰਕ ਯਾਨੀ 0.98 ਫ਼ੀਸਦੀ ਦੀ ਤੇਜ਼ੀ ਨਾਲ ਨਾਲ 44,259.74 ਦੇ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 128.60 ਅੰਕ ਯਾਨੀ 1 ਫ਼ੀਸਦੀ ਵੱਧ ਕੇ 12,987 'ਤੇ ਬੰਦ ਹੋਇਆ।

ਸੈਂਸੈਕਸ ਨੇ ਕਾਰੋਬਾਰ ਦੌਰਾਨ 44,361.78 ਦੇ ਦਿਨ ਦੇ ਉੱਚ ਪੱਧਰ ਅਤੇ 43,582.40 ਦੇ ਦਿਨ ਦੇ ਹੇਠਲੇ ਪੱਧਰ ਤੱਕ ਗਿਆ। ਸੈਂਸੈਕਸ ਦੀਆਂ 30 ਕੰਪਨੀਆਂ 'ਚੋਂ 25 ਕੰਪਨੀਆਂ ਤੇਜ਼ੀ 'ਚ ਰਹੀਆਂ, ਜਦੋਂ ਕਿ ਪੰਜ 'ਚ ਗਿਰਾਵਟ ਰਹੀ। ਨਿਫਟੀ ਦੇ 50 ਸ਼ੇਅਰਾਂ 'ਚੋਂ 42 ਹਰੇ ਨਿਸ਼ਾਨ 'ਤੇ ਰਹੇ ਅਤੇ 8 ਲਾਲ ਨਿਸ਼ਾਨ 'ਚ ਰਹੇ। ਸੈਂਸੈਕਸ ਦੇ ਸ਼ੇਅਰਾਂ 'ਚ ਟਾਟਾ ਸਟੀਲ ਤਕਰੀਬਨ 5 ਫ਼ੀਸਦੀ ਦੀ ਤੇਜ਼ੀ ਨਾਲ ਸਭ ਤੋਂ ਵੱਧ ਲਾਭ 'ਚ ਰਿਹਾ। ਬਜਾਜ ਫਾਈਨੈਂਸ, ਬਜਾਜ ਆਟੋ, ਐੱਚ. ਡੀ. ਐੱਫ. ਸੀ., ਐੱਚ. ਸੀ. ਐੱਲ. ਟੈੱਕ ਅਤੇ ਟਾਈਟਨ ਵੀ ਲਾਭ 'ਚ ਰਹੇ। ਦੂਜੇ ਪਾਸੇ, ਮਾਰੂਤੀ, ਓ. ਐੱਨ. ਜੀ. ਸੀ., ਇੰਡਸਇੰਡ ਬੈਂਕ ਅਤੇ ਟੈੱਕ ਮਹਿੰਦਰਾ 'ਚ ਗਿਰਾਵਟ ਰਹੀ। ਸ਼ੰਘਾਈ, ਟੋਕੀਓ, ਹਾਂਗਕਾਂਗ ਅਤੇ ਸੋਲ ਬਾਜ਼ਾਰਾਂ 'ਚ ਚੰਗੀ ਤੇਜ਼ੀ ਦੇ ਦਮ 'ਤੇ ਸਥਾਨਕ ਬਾਜ਼ਾਰ 'ਚ ਮਜਬੂਤੀ ਦੀ ਧਾਰਣਾ ਨੂੰ ਬਲ ਮਿਲਿਆ।


author

Sanjeev

Content Editor

Related News