ਈਸ਼ਾ ਅੰਬਾਨੀ ਦੇ ਵਿਆਹ 'ਚ ਸਿਤਾਰਿਆਂ ਨੇ ਲਾਈਆਂ ਰੌਣਕਾਂ, ਦੇਖੋ ਤਸਵੀਰਾਂ
12/12/2018 8:45:18 PM
ਮੁੰਬਈ—ਬੁੱਧਵਾਰ ਨੂੰ ਦੇਸ਼ ਦੇ ਸਭ ਤੋਂ ਅਮੀਰ ਘਰਾਣੇ ਅੰਬਾਨੀ ਪਰਿਵਾਰ 'ਚ ਵਿਆਹ ਦੀ ਸ਼ਹਿਨਾਈ ਗੁੰਜ ਰਹੀ ਹੈ ਕਿਉਂਕਿ ਮੁਕੇਸ਼ ਅੰਬਾਨੀ ਦੀ ਲਾਡਲੀ ਬੇਟੀ ਈਸ਼ਾ ਅੰਬਾਨੀ ਦਾ ਵਿਆਹ ਆਨੰਦ ਪੀਰਾਮਲ ਨਾਲ ਹੋਣ ਜਾ ਰਿਹਾ ਹੈ। ਇਸ ਦੌਰਾਨ ਮੁੰਬਈ ਸਥਿਤ ਅੰਬਾਨੀ ਦੇ ਘਰ ਮਤਲਬ ਕਿ ਐਂਟੀਲੀਆ ਇਮਾਰਤ 'ਚ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਤਿਆਰ ਹੋ ਚੁੱਕੇ ਹਨ ਤਾਂ ਉੱਥੇ ਹੀ ਲਾੜੀ ਦੇ ਦੋਵੇਂ ਭਰਾ ਆਕਾਸ਼ ਅਤੇ ਅਨੰਤ ਵੀ ਤਿਆਰ ਹਨ।
ਵਿਆਹ ਦੇ ਮੌਕੇ 'ਤੇ ਐਂਟੀਲੀਆ ਦਾ ਨਜ਼ਾਰਾ ਬਹੁਤ ਸ਼ਾਨਦਾਰ ਹੈ।
ਅਮਿਤਾਬ-ਜਯਾ ਬੱਚਨ, ਸਵੇਤਾ ਬੱਚਨ ਨੰਦਾ ਅੰਬਾਨੀ ਦੇ ਘਰ ਵਿਆਹ 'ਤੇ ਪਹੁੰਚੇ, ਉੱਥੇ ਹੀ ਅਮੀਰ ਖਾਨ ਆਪਣੀ ਪਤਨੀ ਕਿਰਨ ਨਾਲ ਪਹੁੰਚੇ।
ਅੰਬਾਨੀ ਪਰਿਵਾਰ ਦੇ ਇਨ੍ਹਾਂ ਖੁਸ਼ੀਆਂ ਭਰੇ ਪਲਾਂ 'ਚ ਸ਼ਾਮਲ ਹੋਣ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਅਮਰੀਕਾ ਦੀ ਸਾਬਕਾ ਫਸਟ ਲੇਡੀ ਹਿਲੇਰੀ ਕਲਿੰਟਨ ਵੀ ਪੁਹੰਚੀ।
ਉਨ੍ਹਾਂ ਦਾ ਸੁਆਗਤ ਅਨਿਲ ਅੰਬਾਨੀ ਨੇ ਕੀਤਾ। ਤੁਹਾਨੂੰ ਦੱਸ ਦਈਏ ਕਿ ਐਂਟੀਲੀਆ ਲਗਭਗ 27 ਮੰਜਿਲਾਂ ਇਮਾਰਤ ਹੈ। ਇਸ ਨੂੰ ਬਣਾਉਣ 'ਚ 10,500 ਕਰੋੜ ਰੁਪਏ ਖਰਚਾ ਆਇਆ ਹੈ।