ਸਾਈ ਪ੍ਰਸਾਦ ਸਮੂਹ ਦੀਆਂ 200 ਜਾਇਦਾਦਾਂ ਦੀ ਨੀਲਾਮੀ ਕਰੇਗਾ ਸੇਬੀ

10/18/2019 10:14:17 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਅਗਲੇ ਮਹੀਨੇ ਸਾਈ ਪ੍ਰਸਾਦ ਸਮੂਹ ਅਤੇ ਉਸ ਦੇ 3 ਨਿਰਦੇਸ਼ਕਾਂ ਦੀਆਂ ਲਗਭਗ 200 ਜਾਇਦਾਦਾਂ ਦੀ ਨੀਲਾਮੀ ਕਰੇਗਾ। ਕੰਪਨੀ ਵੱਲੋਂ ਗੈਰ-ਕਾਨੂੰਨੀ ਸਮੂਹਿਕ ਨਿਵੇਸ਼ ਯੋਜਨਾਵਾਂ (ਸੀ. ਆਈ. ਐੱਸ.) ਜ਼ਰੀਏ ਨਿਵੇਸ਼ਕਾਂ ਤੋਂ ਜੁਟਾਈ ਗਈ ਹਜ਼ਾਰਾਂ ਕਰੋੜ ਰੁਪਏ ਦੀ ਰਾਸ਼ੀ ਦੀ ਵਸੂਲੀ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਜਾ ਰਿਹਾ ਹੈ। ਸੇਬੀ ਪਿਛਲੇ 2 ਸਾਲਾਂ ਤੋਂ ਸਮੂਹ ਦੀਆਂ ਕੰਪਨੀਆਂ ਤੇ ਉਸ ਦੇ ਨਿਰਦੇਸ਼ਕਾਂ ਦੀਆਂ ਜਾਇਦਾਦਾਂ ਦੀ ਵਿਕਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਰੈਗੂਲੇਟਰ ਨੇ ਸਾਈ ਪ੍ਰਸਾਦ ਸਮੂਹ ਦੇ ਗਹਿਣੇ, ਜੇਵਰਾਤ ਤੇ ਹੋਰ ਕੀਮਤੀ ਸਾਮਾਨ ਨੂੰ ਵੀ ਵਿਕਰੀ ਲਈ ਰੱਖਿਆ ਹੈ।


Karan Kumar

Content Editor

Related News