SEBI ਨਿਲਾਮ ਕਰੇਗੀ ਗੋਲਡਨ ਲਾਈਫ ਐਗਰੋ ਇੰਡੀਆ ਲਿਮਟਿਡ ਦੀ ਸੰਪਤੀ
Friday, Aug 12, 2022 - 05:58 PM (IST)
ਨਵੀਂ ਦਿੱਲੀ - ਬਾਜ਼ਾਰ ਰੈਗੂਲੇਟਰੀ ਸੇਬੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨਿਵੇਸ਼ਕਾਂ ਦੇ ਪੈਸੇ ਵਸੂਲਣ ਲਈ ਗੋਲਡਨ ਲਾਈਫ ਐਗਰੋ ਇੰਡੀਆ ਲਿਮਟਿਡ ਦੀਆਂ ਦੋ ਜਾਇਦਾਦਾਂ ਦੀ 8 ਸਤੰਬਰ ਨੂੰ ਆਨ ਲਾਈਨ ਨਿਲਾਮੀ ਕਰੇਗੀ। ਸੇਬੀ ਦਾ ਕਹਿਣਾ ਹੈ ਕਿ ਗੋਲਡਨ ਲਾਈਫ ਐਗਰੋ ਇੰਡੀਆ ਲਿਮਟਿਡ ਕੰਪਨੀ ਨਿਵੇਸ਼ਕਾਂ ਤੋਂ ਫੰਡ ਜੁਟਾਉਣ ਦਾ ਦੋਸ਼ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ। ਜੂਨ 2015 ਵਿੱਚ, ਸੇਬੀ ਨੇ ਕੰਪਨੀ ਅਤੇ ਇਸਦੇ ਨਿਰਦੇਸ਼ਕਾਂ ਨੂੰ ਨਿਵੇਸ਼ਕਾਂ ਤੋਂ ਇੱਕਠਾ ਕੀਤਾ ਪੈਸਾ ਵਿਆਜ ਸਮੇਤ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਕੰਪਨੀ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ।
ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ ਇੱਕ ਨੋਟਿਸ ਵਿਚ ਕਿਹਾ ਸੀ ਕਿ ਨਿਲਾਮੀ ਲਈ ਨਿਰਧਾਰਿਤ ਕੀਤੀਆਂ ਗਈਆਂ ਦੋਵੇਂ ਜਾਇਦਾਦਾਂ ਪੱਛਮੀ ਬੰਗਾਲ ਵਿਚ ਸਥਿਤ ਹਨ। ਇਨ੍ਹਾਂ ਵਿੱਚੋਂ ਇੱਕ ਜ਼ਮੀਨ ਦਾ ਪਲਾਟ ਹੈ ਜਦੋਂ ਕਿ ਦੂਜੀ ਜਾਇਦਾਦ ਦੋ ਮੰਜ਼ਿਲਾ ਇਮਾਰਤ ਹੈ। ਇਨ੍ਹਾਂ ਜਾਇਦਾਦਾਂ ਦੀ ਕੀਮਤ 8 ਕਰੋੜ ਰੁਪਏ ਰੱਖੀ ਗਈ ਹੈ।
ਸੇਬੀ ਨੇ ਦੱਸਿਆ ਕਿ ਪਹਿਲਾਂ ਵੀ ਗੋਲਡਨ ਲਾਈਫ ਐਗਰੋ ਕੰਪਨੀ ਨੇ ਪ੍ਰਾਈਵੇਟ ਅਲਾਟਮੈਂਟ ਰਾਹੀਂ ਗੈਰ-ਪਰਿਵਰਤਨਸ਼ੀਲ ਡਿਬੈਂਚਰ ਜਾਰੀ ਕਰਕੇ 24,915 ਨਿਵੇਸ਼ਕਾਂ ਤੋਂ ਲਗਭਗ 11.3 ਕਰੋੜ ਰੁਪਏ ਇਕੱਠੇ ਕੀਤੇ ਸਨ ਜਿਸ ਕਰਕੇ ਉਸ ਸਮੇਂ ਵੀ ਪੈਸਾ ਵਸੂਲਣ ਲਈ ਉਨ੍ਹਾਂ ਨੇ ਕੰਪਨੀ ਦੀਆਂ ਜਾਇਦਾਦਾਂ ਦੀ ਨਿਲਾਮੀ ਕਰਵਾਈ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।