ਲਾਰਜ ਵੈਲਿਊ ਫੰਡ ਦੀ ਮਿਆਦ ਵਧਾਉਣ ਦੀ ਹੱਦ ’ਚ ਸੇਬੀ ਨੇ ਕੀਤੀ ਸੋਧ
Friday, Aug 09, 2024 - 12:55 PM (IST)
ਨਵੀਂ ਦਿੱਲੀ (ਭਾਸ਼ਾ) - ਬਾਜ਼ਾਰ ਰੈਗੂਲੇਟਰੀ ਸੇਬੀ ਨੇ ਅਲਟਰਵੇਟਿਵ ਇਨਵੈਸਟਮੈਂਟ ਫੰਡਸ (ਏ. ਆਈ. ਐੱਫ.) ਮਾਪਦੰਡਾਂ ’ਚ ਸੋਧ ਕੀਤੀ ਹੈ, ਜਿਸ ’ਚ ਲਾਰਜ ਵੈਲਿਊ ਫੰਡ ਵੱਲੋਂ ਮਿਆਦ ਵਧਾਉਣ ਲਈ ਵਧ ਤੋਂ ਵਧ ਅਨੁਮਤੀ ਹੱਦ ਤੈਅ ਕੀਤੀ ਗਈ ਹੈ।
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਇਕ ਸੂਚਨਾ ’ਚ ਕਿਹਾ ਕਿ ਮਾਨਤਾ-ਪ੍ਰਾਪਤ ਨਿਵੇਸ਼ਕ ਇਕ ਲਾਰਜ ਵੈਲਿਊ ਫੰਡ ਦਾ ਕਾਰਜਕਾਲ 5 ਸਾਲ ਤੱਕ ਵਧਾ ਸਕਦੇ ਹਨ। ਇਹ ਮਾਨਤਾ-ਪ੍ਰਾਪਤ ਨਿਵੇਸ਼ਕਾਂ ਲਈ ਲਾਰਜ ਵੈਲਿਊ ਫੰਡ ’ਚ ਉਨ੍ਹਾਂ ਦੇ ਨਿਵੇਸ਼ ਦੇ ਮੁੱਲ ਦੇ ਆਧਾਰ ’ਤੇ ਦੋ-ਤਿਹਾਈ ਯੂਨਿਟ ਧਾਰਕਾਂ ਦੀ ਮਨਜ਼ੂਰੀ ਦੇ ਅਧੀਨ ਹੈ। ਮਾਨਤਾ-ਪ੍ਰਾਪਤ ਨਿਵੇਸ਼ਕਾਂ ਲਈ ਲਾਰਜ ਵੈਲਿਊ ਫੰਡ ਦੀ ਕਿਸੇ ਵੀ ਮੌਜੂਦਾ ਯੋਜਨਾ ਦੀ ਮਿਆਦ ਨੂੰ ਵਧਾਉਣਾ ਸੇਬੀ ਵੱਲੋਂ ਤੈਅ ਸ਼ਰਤਾਂ ’ਤੇ ਨਿਰਭਰ ਕਰੇਗਾ।
ਸੇਬੀ ਦੇ ਇਸ ਕਦਮ ਦਾ ਉਦੇਸ਼ ਮਾਨਤਾ-ਪ੍ਰਾਪਤ ਨਿਵੇਸ਼ਕਾਂ ਲਈ ਲਾਰਜ ਵੈਲਿਊ ਫੰਡ ’ਚ ਨਿਵੇਸ਼ ਦ੍ਰਿਸ਼ ਨੂੰ ਲੈ ਕੇ ਸਪੱਸ਼ਟਤਾ ਲਿਆਉਣ ਹੈ। ਮਾਨਤਾ-ਪ੍ਰਾਪਤ ਨਿਵੇਸ਼ਕਾਂ ਲਈ ਲਾਰਜ ਵੈਲਿਊ ਫੰਡ (ਐੱਲ. ਵੀ. ਐੱਫ.) ਇਕ ਏ. ਆਈ. ਐੱਫ. ਯੋਜਨਾ ਹੈ, ਜਿਸ ’ਚ ਹਰੇਕ ਨਿਵੇਸ਼ਕ ਇਕ ਯੋਗ ਨਿਵੇਸ਼ਕ ਹੈ ਅਤੇ ਉਹ ਘਟੋ-ਘਟ 70 ਕਰੋੜ ਰੁਪਏ ਦਾ ਨਿਵੇਸ਼ ਕਰਦਾ ਹੈ। ਇਸ ਤੋਂ ਇਲਾਵਾ ਰੈਗੂਲੇਟਰੀ ਨੇ ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਏ. ਆਈ. ਐੱਫ. ਨੂੰ ਨਿਵੇਸ਼ਕਾਂ ਵੱਲੋਂ ਨਿਕਾਸੀ ’ਚ ਅਸਥਾਈ ਕਮੀ ਨੂੰ ਪੂਰਾ ਕਰਨ ਲਈ 30 ਦਿਨ ਤੱਕ ਉਧਾਰ ਲੈਣ ਦੀ ਆਗਿਆ ਦਿੱਤੀ ਹੈ, ਤਾਂਕਿ ਕਾਰੋਬਾਰ ਕਰਨ ’ਚ ਆਸਾਨੀ ਹੋਵੇ ਅਤੇ ਸੰਚਾਲਨ ’ਚ ਲਚੀਲਾਪਨ ਲਿਆਂਦਾ ਜਾ ਸਕੇ।