SEBI ਨੇ ਰਿਲਾਇੰਸ ਬਿਗ ਐਂਟਰਟੇਨਮੈਂਟ ਦੇ ਬੈਂਕ, ਡੀਮੈਟ ਖਾਤੇ ਕੁਰਕ ਕਰਨ ਦਾ ਦਿੱਤਾ ਹੁਕਮ
Tuesday, Dec 03, 2024 - 06:15 PM (IST)
ਨਵੀਂ ਦਿੱਲੀ (ਭਾਸ਼ਾ)–ਸੇਬੀ ਨੇ ਸੋਮਵਾਰ ਨੂੰ 26 ਕਰੋੜ ਰੁਪਏ ਦਾ ਬਕਾਇਆ ਵਸੂਲਣ ਲਈ ਰਿਲਾਇੰਸ ਬਿਗ ਐਂਟਰਟੇਨਮੈਂਟ ਦੇ ਬੈਂਕ ਖਾਤਿਆਂ ਦੇ ਨਾਲ-ਨਾਲ ਸ਼ੇਅਰਾਂ ਅਤੇ ਮਿਊਚਲ ਫੰਡ ਖਾਤਿਆਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ। ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਇਸ ਤੋਂ ਪਹਿਲਾਂ 14 ਨਵੰਬਰ ਨੂੰ ਰਿਲਾਇੰਸ ਬਿਗ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ (ਹੁਣ ਆਰ. ਬੀ. ਈ. ਪੀ. ਐਂਟਰਟੇਨਮੈਂਟ ਪ੍ਰਾ. ਲਿ.) ਨੂੰ ਇਕ ਨੋਟਿਸ ਭੇਜਿਆ ਸੀ ਅਤੇ ਰਿਲਾਇੰਸ ਹੋਮ ਫਾਈਨਾਂਸ ਲਿਮ. (ਆਰ. ਐੱਚ. ਐੱਫ. ਐੱਲ.) ਦੇ ਮਾਮਲੇ ’ਚ ਧਨ ਦੀ ਹੇਰਾਫੇਰੀ ਨਾਲ ਸਬੰਧਤ ਮਾਮਲੇ ’ਚ ਇਕਾਈ ਨੂੰ 15 ਦਿਨਾਂ ਦੇ ਅੰਦਰ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਨੂੰ ਕਿਹਾ ਸੀ। ਰਿਲਾਇੰਸ ਬਿਗ ਐਂਟਰਟੇਨਮੈਂਟ ਦੇ ਜੁਰਮਾਨੇ ਦਾ ਭੁਗਤਾਨ ਨਾ ਕਰਨ ਨੂੰ ਲੈ ਕੇ ਸੇਬੀ ਨੇ ਕੁਰਕੀ ਨੋਟਿਸ ਜਾਰੀ ਕੀਤਾ।
ਨੋਟਿਸ ਅਨੁਸਾਰ ਸੇਬੀ ਨੇ ਕਿਹਾ ਕਿ ਇਹ ਮੰਨਣ ਲਈ ਲੋੜੀਂਦੇ ਕਾਰਨ ਹਨ ਕਿ ਖਾਮੀ ਕਰਨ ਵਾਲੇ ਬੈਂਕ ਖਾਤਿਆਂ ਅਤੇ ਡੀਮੈਟ ਖਾਤਿਆਂ ਜਾਂ ਮਿਊਚਲ ਫੰਡ ਫੋਲੀਓ ’ਚ ਹੁੰਡੀਆਂ ਦਾ ਨਿਪਟਾਰਾ ਕਰ ਸਕਦੇ ਹਨ ਅਤੇ ‘ਇਸ ਲਈ ਦੇਣਯੋਗ ਰਾਸ਼ੀ ਦੀ ਵਸੂਲੀ ’ਚ ਦੇਰੀ ਜਾਂ ਰੁਕਾਵਟ ਪੈਦਾ ਹੋਵੇਗੀ।’