SEBI ਨੇ ਕਿਰਲੋਸਕਰ ਪਰਿਵਾਰ 'ਤੇ ਲਗਾਇਆ 31 ਕਰੋੜ ਦਾ ਜੁਰਮਾਨਾ, ਲੱਗੀ ਇਹ ਪਾਬੰਦੀ
Thursday, Oct 22, 2020 - 06:01 PM (IST)
ਨਵੀਂ ਦਿੱਲੀ — ਪੂੰਜੀ ਮਾਰਕੀਟ ਰੈਗੂਲੇਟਰ ਸੇਬੀ (ਸੇਬੀ) ਨੇ ਇਨਸਾਈਡਰ ਟ੍ਰੇਡਿੰਗ ਦੇ ਮਾਮਲੇ ਵਿਚ ਕਿਰਲੋਸਕਰ ਪਰਿਵਾਰ ਦੇ 5 ਮੈਂਬਰਾਂ ਨੂੰ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਸਟਾਕ ਮਾਰਕੀਟ ਵਿਚ ਇਨ੍ਹਾਂ ਸਾਰੇ ਲੋਕਾਂ ਦੇ ਕਾਰੋਬਾਰ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਸਾਰੇ ਮੈਂਬਰਾਂ 'ਤੇ ਤਿੰਨ ਮਹੀਨਿਆਂ ਤੋਂ 6 ਮਹੀਨਿਆਂ ਤੱਕ ਲਗਾਈ ਗਈ ਹੈ। ਸੇਬੀ ਨੇ ਇਕ ਸਰਕੂਲਰ ਜਾਰੀ ਕਰਕੇ ਸਾਰਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸੇਬੀ ਦੇ ਅਨੁਸਾਰ ਅਲਪਨਾ ਰਾਹੁਲ ਕਿਰਲੋਸਕਰ, ਆਰਤੀ ਅਤੁਲ ਕਿਰੋਲੋਸਕਰ, ਜੋਤਸਨਾ ਗੌਤਮ ਕੁਲਕਰਨੀ, ਰਾਹੁਲ ਚੰਦਰਕਾਂਤ ਕਿਰੋਲੋਸਕਰ, ਅਤੁਲ ਚੰਦਰਕਾਂਤ ਕਿਰੋਲੋਸਕਰ ਅਤੇ ਗੌਤਮ ਅਚਯੁਤ ਕੁਲਕਰਨੀ ਕੇ.ਬੀ.ਐਲ. ਅਤੇ ਕੇ.ਆਈ.ਐਲ. ਦੇ ਪ੍ਰਮੋਟਰ ਸਨ।
ਇਨ੍ਹਾਂ ਲੋਕਾਂ 'ਤੇ ਕੀਤਾ ਗਿਆ ਹੈ ਜੁਰਮਾਨਾ
ਸੇਬੀ ਨੇ ਕਿਹਾ ਕਿ ਪਾਬੰਦੀ ਲਗਾਉਣ ਵਾਲਿਆਂ ਵਿਚ ਕਿਰਲੋਸਕਰ ਇੰਡਸਟਰੀਜ਼ ਦੇ ਪ੍ਰਮੋਟਰ ਅਤੁਲ ਕਿਰੋਲੋਸਕਰ, ਉਸਦੀ ਪਤਨੀ ਆਰਤੀ, ਰਾਹੁਲ ਕਿਰੋਲੋਸਕਰ ਅਤੇ ਉਸਦੀ ਪਤਨੀ ਅਲਪਨਾ ਅਤੇ ਪ੍ਰਮੋਟਰ ਗੌਤਮ ਕੁਲਕਰਨੀ ਦੀ ਪਤਨੀ ਜੋਤਸਨਾ ਕੁਲਕਰਨੀ ਸ਼ਾਮਲ ਹਨ। ਸੇਬੀ ਨੇ ਆਪਣੇ ਆਰਡਰ ਵਿਚ ਕਿਹਾ ਹੈ ਕਿ ਇਸ ਨਾਲ ਹੀ ਇਨ੍ਹਾਂ ਲੋਕਾਂ ਨੂੰ 45 ਦਿਨਾਂ ਵਿਚ 4 ਪ੍ਰਤੀਸ਼ਤ ਵਿਆਜ ਸਮੇਤ 31 ਕਰੋੜ ਰੁਪਏ ਵਾਪਸ ਕਰਨੇ ਹਨ। ਇਹ ਆਦੇਸ਼ 6 ਅਕਤੂਬਰ ਤੋਂ ਲਾਗੂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: ਹੁਣ ਰੇਲਵੇ ਯਾਤਰੀਆਂ ਦਾ ਸਮਾਨ ਘਰੋਂ ਲੈ ਕੇ ਤੇ ਛੱਡ ਕੇ ਜਾਵੇਗਾ ਮਹਿਕਮਾ,ਜਾਣੋ ਨਵੀਂ ਸੇਵਾ
2010 ਵਿਚ ਸ਼ੁਰੂ ਹੋਈ ਸੀ ਜਾਂਚ
ਸੇਬੀ ਨੇ ਮਾਰਚ 2010 ਤੋਂ 30 ਅਪ੍ਰੈਲ 2011 ਦੇ ਵਿਚਾਲੇ ਕਿਰਲੋਸਕਰ ਪਰਿਵਾਰ ਖਿਲਾਫ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ। ਸੇਬੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਗਲਤ ਢੰਗ ਨਾਲ ਮੁਨਾਫਾ ਕਮਾਇਆ ਹੈ। ਜਿਸ ਵਿਰੁੱਧ ਸੇਬੀ ਨੇ ਇਹ ਜੁਰਮਾਨਾ ਲਗਾਇਆ ਹੈ। ਸੇਬੀ ਨੇ ਇਹ ਹੁਕਮ ਸਾਰੀਆਂ ਧਾਰਾਵਾਂ ਤਹਿਤ ਪਾਸ ਕਰ ਦਿੱਤਾ ਹੈ।
ਬੁਲਾਰੇ ਨੇ ਦਿੱਤੀ ਜਾਣਕਾਰੀ
ਬੁਲਾਰੇ ਨੇ ਕਿਹਾ ਕਿ ਅਤੁਲ ਕਿਰੋਲੋਸਕਰ ਅਤੇ ਰਾਹੁਲ ਕਿਰਲੋਸਕਰ ਨੇ ਕਿਸੇ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ੇਅਰ ਵਿਕਰੀ ਦੇ ਮਾਮਲੇ ਵਿਚ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਨਿਯਮਿਤ ਪ੍ਰਵਾਨਗੀ ਲਈ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਸੇਬੀ ਦੇ ਆਦੇਸ਼ ਨੂੰ ਵੇਖ ਰਹੇ ਹਾਂ ਅਤੇ ਇਸ ਬਾਰੇ ਕਾਨੂੰਨੀ ਸਲਾਹ ਲਵਾਂਗੇ ਅਤੇ ਇਸ ਦੇ ਖਿਲਾਫ ਜਲਦੀ ਅਪੀਲ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਭਾਰਤ ਦੀ ਦਿੱਗਜ ਫਾਰਮਾ ਕੰਪਨੀ Dr. Reddy 'ਤੇ ਸਾਈਬਰ ਹਮਲੇ ਦੀ ਖ਼ਬਰ ਨਾਲ ਸ਼ੇਅਰਾਂ 'ਚ ਵੱਡੀ ਗਿਰਾਵਟ
ਇਨ੍ਹਾਂ ਲੋਕਾਂ ਨੇ ਪਾਬੰਦੀਸ਼ੁਦਾ ਸਮੇਂ 'ਚ ਕੀਤਾ ਕਾਰੋਬਾਰ
ਸੇਬੀ ਦੁਆਰਾ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਿਰਲੋਸਕਰ ਬ੍ਰਦਰਜ਼ ਲਿਮਿਟਡ (ਕੇਬੀਐਲ) ਦੇ ਪ੍ਰਮੋਟਰਾਂ ਅਤੇ ਡ.ਬੀ.ਐਲ ਦੇ ਸ਼ੇਅਰ ਵਿਚ ਉਸ ਸਮੇਂ ਕਾਰੋਬਾਰ ਕੀਤਾ ਜਦੋਂ ਇਹ ਅਣਪ੍ਰਕਾਸ਼ਿਤ ਕੀਮਤ ਸੈਂਸੇਟਿਵ ਜਾਣਕਾਰੀ ਦੇ ਅਧੀਨ ਸੀ। ਇਸ ਸਮੇਂ ਦੌਰਾਨ ਪ੍ਰਮੋਟਰ ਸ਼ੇਅਰਾਂ ਵਿਚ ਵਪਾਰ ਨਹੀਂ ਕਰ ਸਕਦੇ।
42.77 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ
ਸੇਬੀ ਨੇ ਪਾਇਆ ਕਿ ਅਜਿਹਾ ਹੀ ਇਨਸਾਈਡ ਟ੍ਰੇਡਿੰਗ ਸੰਜੇ ਕਿਰਲੋਸਕਰ, ਉਸ ਦੀ ਪਤਨੀ ਅਤੇ ਕਰਾਡ ਇਨਵੈਸਟਮੈਂਟ ਦੁਆਰਾ ਕੀਤੀ ਗਈ ਸੀ, ਜਿਸਦਾ ਪਤਾ ਲੱਗਣ ਤੋਂ ਬਾਅਦ ਉਸ 'ਤੇ 42.77 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਨੂੰ ਸਟਾਕ ਮਾਰਕੀਟ ਵਿਚ ਤਿੰਨ ਮਹੀਨਿਆਂ ਲਈ ਕਾਰੋਬਾਰ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸਰਕਾਰ ਨੇ ਸੈਲਾਨੀਆਂ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਇਜਾਜ਼ਤ