SEBI ਨੇ ਕਾਰਵੀ ਸਟਾਕ ਬ੍ਰੋਕਿੰਗ ਮਾਮਲੇ ’ਚ ਫੰਡ ਦੀ ਦੁਰਵਰਤੋਂ ਨੂੰ ਲੈ ਕੇ BSE, NSE ’ਤੇ ਲਗਾਇਆ ਜੁਰਮਾਨਾ
Thursday, Apr 14, 2022 - 10:24 AM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਕਿਓਰਿਟੀ ਅਤੇ ਅੈਕਸਚੇਂਜ ਬੋਰਡ (ਸੇਬੀ) ਨੇ ਕਾਰਵੀ ਸਟਾਕ ਬ੍ਰੋਕਿੰਗ ਲਿਮ. (ਕੇ. ਐੱਸ. ਬੀ. ਐੱਲ.) ਵਲੋਂ ਆਪਣੇ ਗਾਹਕਾਂ ਦੀਆਂ 2300 ਕਰੋੜ ਰੁਪਏ ਦੀਆਂ ਸਕਿਓਰਿਟੀਜ਼ ਦੀ ਦੁਰਵਰਤੋਂ ਨੂੰ ਫੜ੍ਹਨ ’ਚ ‘ਲਾਪਰਵਾਹੀ’ ਨੂੰ ਲੈ ਕੇ ਬੀ. ਐੱਸ. ਈ. ਅਤੇ ਐੱਨ. ਐੱਸ. ਈ. ’ਤੇ ਜੁਰਮਾਨਾ ਲਗਾਇਆ ਹੈ। ਸੇਬੀ ਨੇ ਇਸ ਬਾਰੇ 2 ਵੱਖ-ਵੱਖ ਹੁਕਮ ਜਾਰੀ ਕੀਤੇ ਹਨ। ਬੀ. ਐੱਸ. ਈ. ’ਤੇ 3 ਕਰੋੜ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ’ਤੇ 2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਮਾਮਲਾ ਕੇ. ਐੱਸ. ਬੀ. ਐੱਲ. ਵਲੋਂ 2300 ਕਰੋੜ ਰੁਪਏ ਦੀਆਂ ਸਕਿਓਰਿਟੀਜ਼ ਦੀ ਦੁਰਵਰਤੋਂ ਨਾਲ ਸਬੰਧਤ ਹੈ।
ਇਹ ਸਕਿਓਰਿਟੀਜ਼ 95,000 ਤੋਂ ਵੱਧ ਗਾਹਕਾਂ ਨਾਲ ਸਬੰਧਤ ਸਨ। ਕੇ. ਐੱਸ. ਬੀ. ਐੱਲ. ਨੇ ਇਨ੍ਹਾਂ ਸਕਿਓਰਿਟੀਜ਼ ਨੂੰ ਸਿਰਫ ਇਕ ਡੀਮੈਟ ਖਾਤੇ ਰਾਹੀਂ ਗਹਿਣੇ ਪਾ ਦਿੱਤਾ ਸੀ। ਸਕਿਓਰਿਟੀਜ਼ ਨੂੰ ਗਹਿਣੇ ਰੱਖ ਕੇ ਜੁਟਾਈ ਗਈ ਰਾਸ਼ੀ ਦੀ ਵਰਤੋਂ ਕੇ. ਐੱਸ. ਬੀ. ਐੱਲ. ਨੇ ਖੁਦ ਲਈ ਅਤੇ ਆਪਣੇ ਸਮੂਹ ਦੀਆਂ ਇਕਾਈਆਂ ਲਈ ਕੀਤੀ। ਕੇ. ਐੱਸ. ਬੀ. ਐੱਲ. ਨੇ ਗਹਿਣੇ ਰੱਖੀਆਂ ਸਕਿਓਰਿਟੀਜ਼ ਰਾਹੀਂ 8 ਬੈਂਕ/ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਤੋਂ 851.43 ਕਰੋੜ ਰੁਪਏ ਜੁਟਾਏ ਸਨ। ਐਕਸਚੇਂਜਾਂ ਵਲੋਂ ਮੰਗਲਵਾਰ ਨੂੰ ਜਾਰੀ ਹੁਕਮ ਮੁਤਾਬਕ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਉਹ ਕੇ. ਐੱਸ. ਬੀ. ਐੱਲ. ਸੀ, ਜਿਸ ਨੇ ਅਣ-ਅਧਿਕਾਰਤ ਤਰੀਕੇ ਨਾਲ ਗਾਹਕਾਂ ਦੀਆਂ ਸਕਿਓਰਿਟੀਜ਼ ਨੂੰ ਗਹਿਣੇ ਰੱਖਿਆ। ਅਜਿਹੇ ’ਚ ਨੁਕਸਾਨ ਲਈ ਉਹ ਕੇ. ਐੱਸ. ਬੀ. ਐੱਲ. ਸੀ, ਜਿਸ ਨੇ ਅਣ-ਅਧਿਕਾਰਤ ਤਰੀਕੇ ਨਾਲ ਗਾਹਕਾਂ ਦੀਆਂ ਸਕਿਓਰਿਟੀਜ਼ ਨੂੰ ਗਹਿਣੇ ਰੱਖਿਆ। ਅਜਿਹੇ ’ਚ ਨੁਕਸਾਨ ਲਈ ਉਹ ਖੁਦ ਜ਼ਿੰਮੇਵਾਰ ਸੀ।