ਸੇਬੀ ਦੀ ਕੁੱਲ ਆਮਦਨ 2023-24 ’ਚ 48 ਫ਼ੀਸਦੀ ਵਧ ਕੇ 2,075 ਕਰੋੜ ਰੁਪਏ ’ਤੇ

Wednesday, Mar 05, 2025 - 11:04 AM (IST)

ਸੇਬੀ ਦੀ ਕੁੱਲ ਆਮਦਨ 2023-24 ’ਚ 48 ਫ਼ੀਸਦੀ ਵਧ ਕੇ 2,075 ਕਰੋੜ ਰੁਪਏ ’ਤੇ

ਨਵੀਂ ਦਿੱਲੀ (ਭਾਸ਼ਾ) - ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਕੁੱਲ ਆਮਦਨ ਸਾਲ 2023-24 ’ਚ ਸਾਲਾਨਾ ਆਧਾਰ ’ਤੇ 48 ਫ਼ੀਸਦੀ ਵਧ ਕੇ 2,075 ਕਰੋੜ ਰੁਪਏ ’ਤੇ ਪਹੁੰਚ ਗਈ। ਫੀਸ ਅਤੇ ਮੈਂਬਰਸ਼ਿਪ ਨਾਲ ਕਮਾਈ ਵਧਣ ਨਾਲ ਕੁੱਲ ਆਮਦਨ ਵਧੀ ਹੈ।

ਇਹ ਵੀ ਪੜ੍ਹੋ :     ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ

ਸੇਬੀ ਦੇ ਜਨਤਕ ਕੀਤੇ ਗਏ ਸਾਲ 2023-24 ਦੇ ਸਾਲਾਨਾ ਖਾਤਿਆਂ ਦੇ ਵੇਰਵਿਆਂ ਅਨੁਸਾਰ ਕੁਲ ਆਮਦਨ ’ਚੋਂ ਰੈਗੂਲੇਟਰ ਨੇ 1,851.5 ਕਰੋਡ਼ ਰੁਪਏ ਦੀ ਫੀਸ ਇਕੱਠੀ ਕੀਤੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ ਕਮਾਏ 1,213.22 ਕਰੋੜ ਰੁਪਏ ਤੋਂ ਕਿਤੇ ਜ਼ਿਆਦਾ ਹੈ। ਇਸ ਤੋਂ ਇਲਾਵਾ ਨਿਵੇਸ਼ ਤੋਂ ਹੋਣ ਵਾਲੀ ਆਮਦਨ 161.42 ਕਰੋਡ਼ ਤੋਂ ਵਧ ਕੇ 192.41 ਕਰੋੜ ਰੁਪਏ ਹੋ ਗਈ ਅਤੇ ਹੋਰ ਆਮਦਨ 15 ਕਰੋੜ ਰੁਪਏ ਤੋਂ ਵਧ ਕੇ ਲੱਗਭਗ 18 ਕਰੋੜ ਰੁਪਏ ਹੋ ਗਈ।

ਇਹ ਵੀ ਪੜ੍ਹੋ :     ਜ਼ਬਰਦਸਤ ਵਾਧਾ ! 24 ਕੈਰੇਟ ਸੋਨਾ 1112 ਰੁਪਏ ਹੋ ਗਿਆ ਮਹਿੰਗਾ, ਜਾਣੋ ਵੱਡੇ ਕਾਰਨ

ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਮੰਨਿਆ ਕਿ ਫੀਸ ਅਤੇ ਮੈਂਬਰਸ਼ਿਪ ਇਸ ਦੀ ਆਮਦਨ ਦੇ ਪ੍ਰਮੁੱਖ ਸ੍ਰੋਤ ਹਨ। ਆਮਦਨ ਦੀ ਇਸ ਸ਼੍ਰੇਣੀ ’ਚ ਸਾਲਾਨਾ ਫੀਸ ਅਤੇ ਮੈਂਬਰਸ਼ਿਪ ਤੋਂ ਹੋਣ ਵਾਲੀ ਕਮਾਈ, ਸਟਾਕ ਐਕਸਚੇਂਜਾਂ ਵੱਲੋਂ ਸੂਚੀਬੱਧਤਾ ਫੀਸ ਦਾ ਯੋਗਦਾਨ, ਕੰਪਨੀਆਂ ਅਤੇ ਬਾਜ਼ਾਰ ਬੁਨਿਆਦੀ ਢਾਂਚਾ ਸੰਸਥਾਵਾਂ ਵੱਲੋਂ ਦਾਖਲ ਰਜਿਸਟ੍ਰੇਸ਼ਨ, ਨਵੀਨੀਕਰਨ, ਅਰਜ਼ੀਆਂ ਅਤੇ ਪ੍ਰਸਤਾਵ ਦਸਤਾਵੇਜ਼ਾਂ ਤੋਂ ਹੋਣ ਵਾਲੀ ਆਮਦਨ ਸ਼ਾਮਲ ਹੈ।

ਇਹ ਵੀ ਪੜ੍ਹੋ :      ਜਾਣੋ EPF ਬੈਲੇਂਸ ਚੈੱਕ ਕਰਨ ਦੇ ਆਸਾਨ ਤਰੀਕੇ, ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ

ਸਾਲਾਨਾ ਖਾਤਿਆਂ ਤੋਂ ਪਤਾ ਲੱਗਾ ਕਿ ਕੁੱਲ ਮਿਲਾ ਕੇ ਬਾਜ਼ਾਰ ਰੈਗੂਲੇਟਰ ਦੀ ਕੁੱਲ ਆਮਦਨ 31 ਮਾਰਚ, 2024 ਨੂੰ ਖ਼ਤਮ ਮਾਲੀ ਸਾਲ ’ਚ ਵਧ ਕੇ 2,075 ਕਰੋੜ ਰੁਪਏ ਹੋ ਗਈ, ਜੋ ਇਸ ਤੋਂ ਪਿਛਲੇ ਮਾਲੀ ਸਾਲ ’ਚ 1,404.36 ਕਰੋੜ ਰੁਪਏ ਸੀ। ਇਹ 48 ਫ਼ੀਸਦੀ ਦਾ ਵਾਧਾ ਹੈ।

ਇਹ ਵੀ ਪੜ੍ਹੋ :     ਖੁਸ਼ਖ਼ਬਰੀ! UPI Lite ਨੇ ਵਧਾਈ Transactions ਦੀ ਸੀਮਾ, ਮਿਲਣਗੇ ਇਹ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News