ਸੇਬੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਪੋਰਟਫੋਲੀਓ ਮੈਨੇਜਰ ਨਿਯਮਾਂ ’ਚ ਵੱਡੇ ਬਦਲਾਅ ਨੂੰ ਦਿੱਤੀ ਮਨਜ਼ੂਰੀ
Friday, Sep 25, 2026 - 01:20 PM (IST)
ਬਿਜ਼ਨੈੱਸ ਡੈਸਕ - ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਪੋਰਟਫੋਲੀਓ ਮੈਨੇਜਰ ਨਿਯਮਾਂ ’ਚ ਵੱਡੇ ਬਦਲਾਅ ਸਮੇਤ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੂੰ ਭੌਤਿਕ ਤੌਰ ’ਤੇ ਨਬੇੜੇ ਜਾਣ ਵਾਲੇ ਗੈਰ-ਖੇਤੀਬਾੜੀ ਜਿਣਸ ਡੈਰੀਵੇਟਿਵ ਸਮਝੌਤਿਆਂ ’ਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਪੋਰਟਫੋਲੀਓ ਮੈਨੇਜਰਾਂ ਨੂੰ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਅਤੇ ਪ੍ਰਾਇਮਰੀ ਬਾਜ਼ਾਰ ’ਚ ਕਰਜ਼ਾ ਸਕਿਓਰਿਟੀਜ਼ ਦੇ ਇਸ਼ੂ ’ਚ ਨਿਵੇਸ਼ ਦੀ ਇਜਾਜ਼ਤ ਦੇਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ। ਇਸ ਦਾ ਉਦੇਸ਼ ਉਨ੍ਹਾਂ ਲਈ ਨਿਵੇਸ਼ ਦੇ ਦਾਇਰੇ ਨੂੰ ਵਧਾਉਣਾ ਹੈ। ਇਸ ਤੋਂ ਇਲਾਵਾ ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟ ਅਤੇ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ ਨੂੰ ਆਗਿਆ ਪ੍ਰਾਪਤ ਵਿਦੇਸ਼ੀ ਅਧਿਕਾਰ ਖੇਤਰਾਂ ’ਚ ਡਿਪਾਜ਼ਿਟਰੀ ਰਸੀਦਾਂ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ : 2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ
ਸੇਬੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਮਾਨਤਾ-ਪ੍ਰਾਪਤ ਨਿਵੇਸ਼ਕਾਂ ਦਾ ਦਾਇਰਾ ਵਧਾਉਣ ਦਾ ਪ੍ਰਸਤਾਵ ਵੀ ਮਨਜ਼ੂਰ ਕੀਤਾ। ਇਸ ਦੇ ਤਹਿਤ ਸਕਿਓਰਿਟੀਜ਼ ਬਾਜ਼ਾਰ ’ਚ 5 ਕਰੋੜ ਰੁਪਏ ਦੀ ਜਾਇਦਾਦ ਵਾਲੇ ਵਿਅਕਤੀ ਅਤੇ 20 ਕਰੋੜ ਰੁਪਏ ਦੀ ਜਾਇਦਾਦ ਵਾਲੀਆਂ ਕੰਪਨੀਆਂ ਮੌਜੂਦਾ ਆਮਦਨ ਅਤੇ ਕੁਲ ਕੀਮਤ ਦੇ ਮਾਪਦੰਡਾਂ, ਮਾਨਤਾ ਪ੍ਰਾਪਤ ਨਿਵੇਸ਼ਕ ਬਣਨ ਦੇ ਯੋਗ ਹੋਣਗੀਆਂ। ਇਸ ਕਦਮ ਦਾ ਉਦੇਸ਼ ਮਾਨਤਾ ਪ੍ਰਾਪਤ ਨਿਵੇਸ਼ਕਾਂ ਦੇ ਦਾਇਰੇ ਨੂੰ ਵਧਾਉਣਾ ਅਤੇ ਬਦਲਵੇਂ ਨਿਵੇਸ਼ ਫੰਡਾਂ ’ਚ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
