ਸੇਬੀ ਦੀ ਵੱਡੀ ਕਾਰਵਾਈ, 2 ਕੰਪਨੀਆਂ ਤੇ 7 ਲੋਕਾਂ ''ਤੇ ਲਗਾਇਆ 2.46 ਕਰੋੜ ਦਾ ਜੁਰਮਾਨਾ

Saturday, Sep 16, 2023 - 03:30 PM (IST)

ਬਿਜ਼ਨੈੱਸ ਡੈਸਕ : ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ 2 ਕੰਪਨੀਆਂ ਅਤੇ 7 ਵਿਅਕਤੀਆਂ 'ਤੇ 2.46 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇੰਡੀਵਿਜ਼ੁਅਲਸ ਵਿੱਚ ਦੋਵੇਂ ਕੰਪਨੀਆਂ ਦੇ ਪ੍ਰਮੋਟਰ ਵੀ ਸ਼ਾਮਲ ਹਨ। ਰੈਗੂਲੇਟਰ ਨੇ ਗਿਰੀਸ਼ ਤਲਵਾਕਰ, ਪ੍ਰਸ਼ਾਂਤ ਤਲਵਾਕਰ, ਮਧੁਕਰ ਤਲਵਾਕਰ, ਵਿਨਾਇਕ ਗਾਂਡੇ, ਅਨੰਤ ਗਾਓਂਦੇ, ਹਰਸ਼ਾ ਭਟਕਲ ਅਤੇ ਗਿਰੀਸ਼ ਨਾਇਕ ਨੂੰ ਵੀ ਵੱਖ-ਵੱਖ ਸਮੇਂ ਲਈ ਬਾਜ਼ਾਰ ਤੋਂ ਪਾਬੰਦੀ ਲਗਾਈ ਹੈ। ਸੇਬੀ ਨੇ ਜਿਨ੍ਹਾਂ ਦੋ ਕੰਪਨੀਆਂ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ, ਉਨ੍ਹਾਂ ਦੇ ਨਾਂ Talwalkars Better Value Fitness Ltd ਅਤੇ Talwalkars Healthclubs Ltd ਹਨ। ਗਿਰੀਸ਼ ਤਲਵਾਕਰ, ਪ੍ਰਸ਼ਾਂਤ ਤਲਵਾਕਰ, ਮਧੁਕਰ ਤਲਵਾਕਰ, ਵਿਨਾਇਕ ਗਾਂਡੇ, ਅਨੰਤ ਗਾਓਂਦੇ, ਹਰਸ਼ਾ ਭਟਕਲ ਇਨ੍ਹਾਂ ਦੋਵਾਂ ਕੰਪਨੀਆਂ ਦੇ ਪ੍ਰਮੋਟਰ ਹਨ।

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ

ਮਾਰਕੀਟ ਰੈਗੂਲੇਟਰ ਦੀ ਇਹ ਕਾਰਵਾਈ ਧੋਖਾਧੜੀ ਅਤੇ ਅਨੁਚਿਤ ਵਪਾਰਕ ਅਭਿਆਸ ਕਾਰਨ ਕੀਤੀ ਗਈ ਹੈ। ਇਸ ਨਿਯਮ ਦੀ ਉਲੰਘਣਾ ਕਾਰਨ ਸੇਬੀ ਨੇ ਗਿਰੀਸ਼ ਤਲਵਾਕਰ, ਪ੍ਰਸ਼ਾਂਤ ਤਲਵਾਕਰ, ਅਨੰਤ ਗਾਉਂਡੇ ਅਤੇ ਹਰਸ਼ਾ ਭਟਕਲ 'ਤੇ 36-36 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਵਿਨਾਇਕ ਗਾਓਂਡੇ ਅਤੇ ਮੁਧਕਰ ਤਲਵਾਕਰ 'ਤੇ 24-24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਗਿਰੀਸ਼ ਨਾਇਕ 'ਤੇ 18 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਤਲਵਾਲਕਰਜ਼ ਹੈਲਥਕਲੱਬਸ ਲਿਮਟਿਡ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਸਾਰੇ ਸੱਤ ਲੋਕਾਂ 'ਤੇ 18 ਮਹੀਨਿਆਂ ਲਈ ਬਜ਼ਾਰ ਤੋਂ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਉਸ ਨੂੰ ਕਿਸੇ ਵੀ ਸੂਚੀਬੱਧ ਕੰਪਨੀ ਨਾਲ ਸਹਿਯੋਗੀ ਹੋਣ ਤੋਂ ਵੀ ਰੋਕ ਦਿੱਤਾ ਗਿਆ ਹੈ। ਦਰਅਸਲ, ਸੇਬੀ ਨੂੰ ਅਗਸਤ-ਅਕਤੂਬਰ 2019 ਦਰਮਿਆਨ ਕਈ ਵਾਰ ਇਨ੍ਹਾਂ ਲੋਕਾਂ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News