ਸੁਪਰੀਮ ਕੋਰਟ ਵਲੋਂ Vodafone Idea ਨੂੰ ਵੱਡਾ ਝਟਕਾ, 20 ਫ਼ੀਸਦੀ ਡਿੱਗੇ ਕੰਪਨੀ ਦੇ ਸ਼ੇਅਰ

Thursday, Sep 19, 2024 - 04:12 PM (IST)

ਸੁਪਰੀਮ ਕੋਰਟ ਵਲੋਂ Vodafone Idea ਨੂੰ ਵੱਡਾ ਝਟਕਾ, 20 ਫ਼ੀਸਦੀ ਡਿੱਗੇ ਕੰਪਨੀ ਦੇ ਸ਼ੇਅਰ

ਨਵੀਂ ਦਿੱਲੀ - ਟੈਲੀਕਾਮ ਕੰਪਨੀਆਂ ਵੋਡਾਫੋਨ ਆਈਡੀਆ ਅਤੇ ਇੰਡਸ ਟਾਵਰਜ਼(Indus Towers)  ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੰਪਨੀ ਦੇ ਸਟਾਕ 'ਚ ਕਰੀਬ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਨਿਵੇਸ਼ਕਾਂ ਨੂੰ ਵੱਡੀ ਰਕਮ ਦਾ ਨੁਕਸਾਨ ਹੋਇਆ ਹੈ। ਦਰਅਸਲ, ਸੁਪਰੀਮ ਕੋਰਟ ਨੇ ਟੈਲੀਕਾਮ ਕੰਪਨੀਆਂ ਦੇ ਖਿਲਾਫ ਐਡਜਸਟਡ ਗ੍ਰਾਸ ਰੈਵੇਨਿਊ ਫੈਸਲੇ ਅਤੇ ਏਜੀਆਰ ਮੰਗ ਦੀ ਮਾਤਰਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ, ਜਿਸ ਦਾ ਅਸਰ ਦੂਰਸੰਚਾਰ ਕੰਪਨੀਆਂ ਦੇ ਸ਼ੇਅਰਾਂ 'ਤੇ ਦੇਖਿਆ ਗਿਆ।

ਇਹ ਵੀ ਪੜ੍ਹੋ :     ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਨੋਟ ਕੀਤਾ ਕਿ ਉਸਨੇ ਕਿਊਰੇਟਿਵ ਪਟੀਸ਼ਨਾਂ ਅਤੇ ਸਬੰਧਤ ਦਸਤਾਵੇਜ਼ਾਂ ਨੂੰ ਦੇਖਿਆ ਹੈ, ਅਤੇ ਇਹ ਵੀ ਕਿਹਾ ਕਿ ਟੈਲੀਕਾਮ ਕੰਪਨੀਆਂ ਦੁਆਰਾ ਕੋਈ ਕੇਸ ਨਹੀਂ ਕੀਤਾ ਗਿਆ ਹੈ। ਦੂਰਸੰਚਾਰ ਕੰਪਨੀਆਂ ਨੇ ਏਜੀਆਰ ਬਕਾਏ ਦੀ ਗਣਨਾ ਵਿੱਚ ਅੰਕਗਣਿਤਿਕ ਗਲਤੀਆਂ ਦਾ ਦਾਅਵਾ ਕੀਤਾ ਸੀ।

ਇਹ ਵੀ ਪੜ੍ਹੋ :    ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ 'ਡਿਲਵਰੀ ਬੁਆਏ', ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ

ਵੋਡਾਫੋਨ ਆਈਡੀਆ 20 ਫੀਸਦੀ ਫਿਸਲਿਆ

ਸੁਪਰੀਮ ਕੋਰਟ ਵੱਲੋਂ ਟੈਲੀਕਾਮ ਕੰਪਨੀਆਂ ਦੀ ਕਿਊਰੇਟਿਵ ਪਟੀਸ਼ਨ ਖਾਰਜ ਕੀਤੇ ਜਾਣ ਕਾਰਨ ਵੋਡਾਫੋਨ ਆਈਡੀਆ ਅਤੇ ਇੰਡਸ ਟਾਵਰ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ। ਵੋਡਾਫੋਨ ਆਈਡੀਆ ਦੇ ਸਟਾਕ 'ਚ 20 ਫੀਸਦੀ ਦੀ ਗਿਰਾਵਟ ਆਈ ਹੈ। ਵੋਡਾਫੋਨ ਆਈਡੀਆ ਦੇ ਸ਼ੇਅਰ 12.90 ਰੁਪਏ ਦੀ ਪਿਛਲੀ ਬੰਦ ਕੀਮਤ ਤੋਂ ਲਗਭਗ 20 ਫੀਸਦੀ ਡਿੱਗ ਕੇ 10.36 ਰੁਪਏ 'ਤੇ ਆ ਗਏ। ਫਿਲਹਾਲ ਸਟਾਕ 15.58 ਫੀਸਦੀ ਦੀ ਗਿਰਾਵਟ ਨਾਲ 10.89 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਵੋਡਾਫੋਨ ਆਈਡੀਆ ਦਾ ਸ਼ੇਅਰ 11 ਰੁਪਏ ਦੇ ਆਪਣੇ FPO ਕੀਮਤ ਤੋਂ ਹੇਠਾਂ ਡਿੱਗ ਗਿਆ ਹੈ।

ਇਹ ਵੀ ਪੜ੍ਹੋ :     ਡਾਕ ਖਾਨੇ 'ਚ ਤੁਹਾਡਾ ਵੀ ਹੈ ਖ਼ਾਤਾ ਤਾਂ ਹੋ ਜਾਓ ਸਾਵਧਾਨ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਇੰਡਸ ਟਾਵਰ ਦੇ ਸ਼ੇਅਰ 15 ਫੀਸਦੀ ਡਿੱਗੇ 

ਇੰਡਸ ਟਾਵਰ ਦੇ ਸ਼ੇਅਰ ਪਿਛਲੇ ਬੰਦ ਦੇ ਮੁਕਾਬਲੇ ਲਗਭਗ 15 ਫੀਸਦੀ ਘੱਟ ਕੇ 366.35 ਰੁਪਏ 'ਤੇ ਆ ਗਏ। ਫਿਲਹਾਲ ਇੰਡਸ ਟਾਵਰ 9.67 ਫੀਸਦੀ ਦੀ ਗਿਰਾਵਟ ਨਾਲ 386.85 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਭਾਰਤੀ ਏਅਰਟੈੱਲ ਦਾ ਸਟਾਕ 2.50 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

ਕੰਪਨੀਆਂ ਨੇ ਜੁਲਾਈ 2024 'ਚ ਦਾਇਰ ਕੀਤੀ ਸੀ ਪਟੀਸ਼ਨ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਵੋਡਾਫੋਨ ਆਈਡੀਆ ਕੋਲ ਵਿੱਤੀ ਸਾਲ 2023-24 ਦੇ ਅੰਤ ਤੱਕ 70,320 ਕਰੋੜ ਰੁਪਏ ਦਾ ਬਕਾਇਆ ਸੀ। ਕੰਪਨੀ ਨੇ ਜੁਲਾਈ ਦੇ ਮਹੀਨੇ ਵਿੱਚ ਅਦਾਲਤ ਦੇ 2019 ਦੇ ਫੈਸਲੇ ਦੇ ਖਿਲਾਫ ਇੱਕ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਸੀ ਅਤੇ ਸੁਪਰੀਮ ਕੋਰਟ ਨੂੰ ਇਸ ਮਾਮਲੇ ਦੀ ਜਲਦੀ ਤੋਂ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ :      UPI 'ਚ ਹੋਇਆ ਵੱਡਾ ਬਦਲਾਅ, ਹੁਣ ਤੁਸੀਂ ਘਰ ਬੈਠੇ ਹੀ ਕਰ ਸਕੋਗੇ ਲੱਖਾਂ ਦੀ ਪੇਮੈਂਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News