SBI 746 ਕਰੋੜ ਰੁਪਏ ਦੀ ਵਸੂਲੀ ਲਈ NPA ਖਾਤਿਆਂ ਦੀ ਕਰੇਗਾ ਨਿਲਾਮੀ
Sunday, Oct 09, 2022 - 06:13 PM (IST)
ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐਸਬੀਆਈ) ਅਗਲੇ ਮਹੀਨੇ ਤੱਕ ਆਪਣੀਆਂ ਕਈ ਗੈਰ-ਕਾਰਗੁਜ਼ਾਰੀ ਸੰਪਤੀਆਂ (ਐਨਪੀਏ) ਵੇਚ ਕੇ 746 ਕਰੋੜ ਰੁਪਏ ਦੀ ਬਕਾਇਆ ਵਸੂਲੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਐਸਬੀਆਈ ਇਨ੍ਹਾਂ ਐਨਪੀਏ ਨੂੰ ਨਿਲਾਮੀ ਰਾਹੀਂ ਵੇਚਣ ਜਾ ਰਿਹਾ ਹੈ। ਇਸ ਲਈ ਜਾਰੀ ਟੈਂਡਰ ਦਸਤਾਵੇਜ਼ ਵਿੱਚ ਬੈਂਕ ਨੇ ਕਿਹਾ ਕਿ ਇਨ੍ਹਾਂ ਸੰਪਤੀਆਂ ਵਿੱਚ ਸਿੰਟੈਕਸ ਬੀਏਪੀਐਲ ਦਾ ਫਰਜ਼ੀ ਲੋਨ ਖਾਤਾ ਵੀ ਸ਼ਾਮਲ ਹੈ।
BAPL ਦੇ ਇਸ ਲੋਨ ਖਾਤੇ ਦੇ ਫਰਜ਼ੀ ਹੋਣ ਦੇ ਕਾਰਨ ਬੈਂਕ ਨੇ ਇਸ ਦੀ ਈ-ਨੀਲਾਮੀ ਵਿਚ ਸਿਰਫ ਸੰਪਤੀ ਪੁਨਰ ਨਿਰਮਾਣ ਕੰਪਨੀਆਂ (ARCs) ਹੀ ਸ਼ਾਮਲ ਹੋਣ ਦੀ ਗੱਲ ਕਹੀ ਹੈ। 4 ਨਵੰਬਰ ਨੂੰ ਹੋਣ ਵਾਲੀ ਇਸ ਨਿਲਾਮੀ ਵਿੱਚ, ਐਸਬੀਆਈ ਆਪਣੇ ਐਨਪੀਏ ਨੂੰ ਵੇਚਣ ਲਈ ਏਆਰਸੀ ਅਤੇ ਵਿੱਤੀ ਸੰਸਥਾਵਾਂ, ਬੈਂਕਾਂ ਜਾਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਤੋਂ ਬੋਲੀਆਂ ਨੂੰ ਸੱਦਾ ਦੇਵੇਗਾ।
ਇਸ ਨਿਲਾਮੀ ਦੌਰਾਨ ਸਿੰਟੈਕਸ ਬੀਏਪੀਐਲ ਦੇ 197.74 ਕਰੋੜ ਰੁਪਏ, ਸੂਰਤ ਹਜ਼ੀਰਾ ਐਨਐਚ6 ਟੋਲਵੇ ਪ੍ਰਾਈਵੇਟ ਲਿਮਟਿਡ ਦੇ 335.54 ਕਰੋੜ ਰੁਪਏ ਦੇ ਬਕਾਏ ਅਤੇ ਸ਼੍ਰੀਭਵ ਪੋਲੀਵੇਵਜ਼ ਪ੍ਰਾਈਵੇਟ ਲਿਮਟਿਡ ਖਾਤੇ ਦੇ 20.20 ਕਰੋੜ ਰੁਪਏ ਦੇ ਬਕਾਏ ਦੀ ਵਸੂਲੀ ਲਈ ਨਿਲਾਮੀ ਕੀਤੀ ਜਾਵੇਗੀ। ਇਸ ਤੋਂ ਇਲਾਵਾ SBI 31 ਅਕਤੂਬਰ ਨੂੰ ਤਿੰਨ ਖਾਤਿਆਂ ਦੀ ਈ-ਨਿਲਾਮੀ ਵੀ ਕਰੇਗੀ। ਇਨ੍ਹਾਂ ਵਿੱਚ ਵੀਵੀਐਫ ਇੰਡੀਆ ਲਿਮਟਿਡ ਦੇ 154.37 ਕਰੋੜ ਰੁਪਏ, ਅਸ਼ੋਕ ਮੈਗਨੈਟਿਕਸ ਲਿਮਟਿਡ ਦੇ 23.82 ਕਰੋੜ ਰੁਪਏ ਅਤੇ ਅਗਰਵਾਲਜ਼ ਪੋਲੀਟਰੇਡ ਦੇ 15.03 ਕਰੋੜ ਰੁਪਏ ਦੇ ਬਕਾਇਆ ਖਾਤੇ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।