SBI ਦਾ ਈ-ਮਾਰਕੀਟ 'ਚ ਨਵਾਂ ਉਪਰਾਲਾ, ਕਿਸਾਨਾਂ ਨੂੰ ਮਿਲਣਗੀਆਂ ਕਈ ਸਹੂਲਤਾਂ
Saturday, Nov 07, 2020 - 06:06 PM (IST)
ਮੁੰਬਈ - ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਇਫਫਕੋ(IFFCO) ਦੇ ਈ-ਮਾਰਕੀਟ ਨੂੰ ਕਿਸਾਨਾਂ ਦੀ ਸਹੂਲਤ ਲਈ ਆਪਣੇ ਯੋਨੋ ਕ੍ਰਿਸ਼ੀ ਐਪ ਨਾਲ ਲਿੰਕ ਕਰ ਦਿੱਤਾ ਹੈ। ਇਸ ਦੇ ਜ਼ਰੀਏ ਬੈਂਕ ਹੁਣ ਦੇਸ਼ ਭਰ ਦੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗਾ। ਬੈਂਕ ਦੀ ਯੋਨੋ ਕ੍ਰਿਸ਼ੀ ਐਪ ਬਿਜਾਈ ਤੋਂ ਲੈ ਕੇ ਵਾਢੀ ਤੱਕ ਦੀਆਂ ਸਾਰੀਆਂ ਖੇਤੀਬਾੜੀ ਜਰੂਰਤਾਂ ਨੂੰ ਪੂਰਾ ਕਰ ਰਹੀ ਹੈ।
ਮਿਲਣਗੀਆਂ ਖੇਤੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ
ਬੈਂਕ ਨੇ ਕਿਹਾ ਹੈ ਕਿ ਇਸਦੇ ਨਾਲ ਹੀ ਜਿਹੜੇ ਕਿਸਾਨ ਉਸ ਦੇ ਖ਼ਾਤਾਧਾਰਕ ਹਨ, ਉਹ ਦੇਸ਼ ਭਰ ਵਿਚ ਇਫਫਕੋ ਈ-ਪੋਰਟਲ ਦੇ ਜ਼ਰੀਏ 27,000 ਤੋਂ ਵਧ ਸਥਾਨਾਂ 'ਤੇ ਖੇਤੀਬਾੜੀ ਨਾਲ ਜੁੜੇ ਸਾਰੇ ਉਤਪਾਦਾਂ ਦੀ ਸਿੱਧੇ ਘਰ 'ਚ ਮੁਫਤ ਡਿਲਿਵਰੀ ਦਾ ਲਾਭ ਲੈ ਸਕਦੇ ਹਨ। ਕਿਸਾਨ ਇਫਕੋ ਈ-ਮਾਰਕੀਟ ਪੋਰਟਲ ਰਾਹੀਂ ਬੀਜ, ਖਾਦ, ਖੇਤੀ ਮਸ਼ੀਨਰੀ, ਕੀਟਨਾਸ਼ਕਾਂ, ਜੈਵਿਕ ਉਤਪਾਦਾਂ ਅਤੇ ਹੋਰ ਕਈ ਖੇਤੀਬਾੜੀ ਉਤਪਾਦਾਂ ਲਈ ਬਿਨਾਂ ਕਿਸੇ ਘੱਟੋ-ਘੱਟ ਆਰਡਰ ਦੀਆਂ ਸ਼ਰਤਾਂ ਦੇ ਆਨ ਲਾਈਨ ਆਰਡਰ ਦੇ ਸਕਦੇ ਹਨ।
ਇਹ ਵੀ ਪੜ੍ਹੋ: ਦੇਸ਼ ਦੀ 'ਮੋਸਟ ਪਾਵਰਫੁੱਲ ਬਿਜ਼ਨੈੱਸ ਵੁਮੈਨ' ਦੀ ਸੂਚੀ 'ਚ ਨੀਤਾ ਅੰਬਾਨੀ ਨੇ ਮਾਰੀ ਬਾਜੀ,16ਵੇਂ ਨੰਬਰ 'ਤੇ ਈਸ਼ਾ ਅੰਬਾਨੀ
ਬੈਂਕ ਨੇ ਇਕ ਰੀਲੀਜ਼ ਵਿਚ ਕਿਹਾ ਕਿ ਯੋਨੋ ਐਗਰੀਕਲਚਰ ਉੱਤੇ ਇਫਕੋ ਈ-ਮਾਰਕੀਟ ਦੇ ਏਕੀਕਰਨ ਨਾਲ ਗਾਹਕ ਹੁਣ ਉੱਚ ਪੱਧਰੀ ਐਗਰੀ ਬੀਜ, ਖਾਦ ਅਤੇ ਖੇਤੀ ਮਸ਼ੀਨਰੀ ਆਨਲਾਈਨ ਖਰੀਦ ਸਕਣਗੇ। ਇਹ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵੱਲ ਇਕ ਹੋਰ ਕਦਮ ਹੈ।
ਇਹ ਵੀ ਪੜ੍ਹੋ: ਤਿਉਹਾਰਾਂ ਦੇ ਮੌਸਮ 'ਚ ਬੇਝਿਜਕ ਕਰੋ ਖ਼ਰੀਦਦਾਰੀ, ਮਹੀਨੇ ਬਾਅਦ ਇਸ ਤਰੀਕੇ ਕਰੋ ਭੁਗਤਾਨ