Samsung ਦੀ ਕਰਮਚਾਰੀਆਂ ਨੂੰ ਚਿਤਾਵਨੀ, ‘ਕੰਮ ਨਹੀਂ ਤਾਂ ਤਨਖਾਹ ਨਹੀਂ’

Monday, Sep 23, 2024 - 01:11 PM (IST)

ਜਲੰਧਰ (ਇੰਟ.) - ਚੇਨਈ ਕੋਲ ਸ਼੍ਰੀਪੇਰੰਬਦੂਰ ਕਾਰਖਾਨੇ ’ਚ ਪਿਛਲੇ ਕਰੀਬ 2 ਹਫਤਿਆਂ ਤੋਂ ਅੰਦੋਲਨ ਕਰ ਰਹੇ ਸੈਮਸੰਗ ਇਲੈਕਟ੍ਰਾਨਿਕਸ ਦੇ ਕਰਮਚਾਰੀਆਂ ਨੂੰ ਕੰਪਨੀ ਮੈਨੇਜਮੈਂਟ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ, ਨਾਲ ਹੀ ਉਨ੍ਹਾਂ ਨੂੰ ਨੌਕਰੀ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ। ਰਿਪੋਰਟ ਮੁਤਾਬਕ ਹੜਤਾਲ ’ਚ ਭਾਗ ਲੈਣ ਵਾਲੇ 1800 ਕਰਮਚਾਰੀਆਂ ’ਚੋਂ ਜ਼ਿਆਦਾਤਰ 1300 ਅਸੈਂਬਲੀ ਆਪ੍ਰੇਟਰ ਦੇ ਤੌਰ ’ਤੇ ਕੰਮ ਕਰਦੇ ਹਨ। ਇਨ੍ਹਾਂ ’ਚੋਂ ਲੱਗਭਗ 50-60 ਔਰਤਾਂ ਹਨ। ਹਾਲਾਂਕਿ ਕੋਈ ਵੀ ਮਹਿਲਾ ਕਰਮਚਾਰੀ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੈ। ਇਸ ’ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਹੜਤਾਲ ਦੇ ਕਾਰਨ ਉਸ ਦਾ ਉਤਪਾਦਨ 50 ਫੀਸਦੀ ਤੱਕ ਘੱਟ ਗਿਆ ਹੈ।

ਇਹ ਵੀ ਪੜ੍ਹੋ :     ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ

ਕੰਪਲੈਕਸ ’ਚ ਨਾਅਰੇਬਾਜ਼ੀ ਅਤੇ ਭਾਸ਼ਣ ’ਤੇ ਰੋਕ

ਸੈਮਸੰਗ ਦੇ ਕਰਮਚਾਰੀ 9 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠੇ ਹਨ। ਦਰਅਸਲ ਉਹ ਬਿਹਤਰ ਤਨਖਾਹ, ਯੂਨੀਅਨ ਮਾਨਤਾ ਅਤੇ ਬਿਹਤਰ ਕੰਮ ਕਰਨ ਦੀ ਸਥਿਤੀ ਦੀ ਲਗਾਤਾਰ ਮੰਗ ਕਰ ਰਹੇ ਹਨ। 18 ਸਤੰਬਰ ਨੂੰ ਭਾਰਤੀ ਟਰੇਡ ਯੂਨੀਅਨ ਸੰਘ (ਸੀ. ਆਈ. ਟੀ. ਯੂ.) ਨੇ ਸਰਕਾਰ ਵੱਲੋਂ ਦਖਲ ਕਰਨ ਦੀ ਮੰਗ ਵੀ ਕੀਤੀ ਸੀ। ਸੈਮਸੰਗ ਦੇ ਕਰਮਚਾਰੀਆਂ ਦੀ ਇਹ ਹੜਤਾਲ ਭਾਰਤ ’ਚ ਸਭ ਤੋਂ ਵੱਡੀ ਹੜਤਾਲਾਂ ’ਚੋਂ ਇਕ ਮੰਨੀ ਜਾ ਰਹੀ ਹੈ। ਸੈਮਸੰਗ ਨੇ ਪਿਛਲੇ ਹਫਤੇ ਇਕ ਜ਼ਿਲਾ ਅਦਾਲਤ ’ਚ ਵਿਰੋਧ ਕਰਨ ਵਾਲੇ ਯੂਨੀਅਨ ’ਤੇ ਮੁਕੱਦਮਾ ਵੀ ਦਰਜ ਕੀਤਾ, ਜਿਸ ’ਚ ਫੈਕਟਰੀ ਦੇ ਅੰਦਰ ਅਤੇ ਆਸ-ਪਾਸ ਨਾਅਰੇਬਾਜ਼ੀ ਅਤੇ ਭਾਸ਼ਣ ਦੇਣ ’ਤੇ ਰੋਕ ਲਾਉਣ ਲਈ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ :     ਫਲਾਈਟ ’ਚ ਯਾਤਰੀ ਦੇ ਖਾਣੇ ’ਚ ਨਿਕਲਿਆ ਚੂਹਾ,ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

ਕੀ ਹਨ ਕਰਮਚਾਰੀਆਂ ਦੀਆਂ ਮੰਗਾਂ

ਵਿਰੋਧ ਪ੍ਰਦਰਸ਼ਨ ਕਰ ਰਹੇ ਸੈਮਸੰਗ ਕਰਮਚਾਰੀਆਂ ਦੀਆਂ ਕਈ ਮੰਗਾਂ ਹਨ, ਜਿਨ੍ਹਾਂ ’ਚ ਕੰਮ ਦੇ ਘੰਟੇ ਘੱਟ ਕਰਨਾ ਅਤੇ ਤਨਖਾਹ ’ਚ ਸੋਧ ਕਰਨਾ ਸ਼ਾਮਲ ਹੈ। ਇਨ੍ਹਾਂ ’ਚੋਂ ਸਭ ਤੋਂ ਵੱਡੀ ਮੰਗ ਸੀ. ਆਈ. ਟੀ. ਯੂ. ਸਮਰਥਿਤ ਯੂਨੀਅਨ ਨੂੰ

ਮਾਨਤਾ ਦੇਣਾ ਹੈ। ਕਰਮਚਾਰੀਆਂ ਦਾ ਦੋਸ਼ ਹੈ ਕਿ ਫੈਕਟਰੀ ਦੇ ਅੰਦਰ ਕੰਪਨੀ ਦੇ ਅਧਿਕਾਰੀ ਉਨ੍ਹਾਂ ਨਾਲ ਸਨਮਾਨਜਨਕ ਵਿਵਹਾਰ ਨਹੀਂ ਕਰਦੇ ਹਨ।

ਕਰਮਚਾਰੀਆਂ ਨੂੰ ਸਾਲ ’ਚ 20 ਨਿੱਜੀ ਛੁੱਟੀਆਂ ਅਤੇ 7 ਕੈਜ਼ੁਅਲ ਛੁੱਟੀਆਂ ਮਿਲਦੀਆਂ ਹਨ ਪਰ ਉਨ੍ਹਾਂ ਦਾ ਦੋਸ਼ ਹੈ ਕਿ ਹਮੇਸ਼ਾ ਇਨ੍ਹਾਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ। ਇੱਥੋਂ ਤੱਕ ਕਿ ਪਰਿਵਾਰ ’ਚ ਕਿਸੇ ਦੀ

ਮੌਤ ਹੋਣ ’ਤੇ ਵੀ ਉਨ੍ਹਾਂ ਨੂੰ ਤੀਜੇ ਜਾਂ ਚੌਥੇ ਦਿਨ ਫੋਨ ਕੀਤਾ ਜਾਂਦਾ ਹੈ ਅਤੇ ਪੁੱਛਿਆ ਜਾਂਦਾ ਹੈ ਕਿ ਉਹ ਕਦੋਂ ਕੰਮ ’ਤੇ ਵਾਪਸ ਆ ਰਹੇ ਹਨ।

ਇਹ ਵੀ ਪੜ੍ਹੋ :     ਜ਼ਹਿਰੀਲੀ ਮਠਿਆਈ ਤੋਂ ਰਹੋ ਸਾਵਧਾਨ! 'ਚਾਂਦੀ ਦੀ ਵਰਕ' ਬਣ ਸਕਦੀ ਹੈ ਕਈ ਖ਼ਤਰਨਾਕ ਬੀਮਾਰੀਆਂ ਦਾ ਕਾਰਨ

ਕਈ ਕਰਮਚਾਰੀਆਂ ਨੂੰ ਧਮਕੀ ਭਰਿਆ ਨੋਟਿਸ

ਮਾਮਲੇ ਨੂੰ ਵੇਖਦੇ ਹੋਏ ਬੀਤੇ ਵੀਰਵਾਰ ਨੂੰ ਜੱਜ ਨੇ ਸਿਰਫ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਸੀ। ਸੈਮਸੰਗ ਇੰਡੀਆ ਦੀ ਐੱਚ. ਆਰ. ਟੀਮ ਨੇ ਕੁੱਝ ਹੜਤਾਲੀ ਕਰਮਚਾਰੀਆਂ ਨੂੰ ਇਕ ਈਮੇਲ ਭੇਜਿਆ, ਜਿਸ ’ਚ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਗਈ ਸੀ। ਈਮੇਲ ’ਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਰਮਚਾਰੀ ਚਾਰ ਦਿਨਾਂ ਦੇ ਅੰਦਰ ਕੰਮ ’ਤੇ ਨਹੀਂ ਪਰਤਦੇ ਹਨ ਤਾਂ ਉਨ੍ਹਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਨ੍ਹਾਂ ਦੇ ਕੰਮ ’ਤੇ ਵਾਪਸ ਨਾ ਆਉਣ ਦਾ ਕੀ ਕਾਰਨ ਹੈ।

ਕਿਰਤ ਵਿਭਾਗ ਨੂੰ ਲਿਖਿਆ ਪੱਤਰ

ਇਸ ਹੜਤਾਲ ਨੂੰ ਵੇਖਦੇ ਹੋਏ ਕਿਰਤ ਵਿਭਾਗ ਨੂੰ ਪੱਤਰ ਵੀ ਲਿਖਿਆ ਗਿਆ ਸੀ। 16 ਸਤੰਬਰ ਨੂੰ ਪੁਲਸ ਨੇ ਕਥਿਤ ਤੌਰ ’ਤੇ ਸੀ. ਆਈ. ਟੀ. ਯੂ. ਦੇ ਜ਼ਿਲਾ ਸਕੱਤਰ ਸਮੇਤ ਲੱਗਭਗ 120 ਕਰਮਚਾਰੀਆਂ ਨੂੰ ਅਰੈਸਟ ਕਰ ਲਿਆ ਸੀ। ਪੁਲਸ ਨੇ ਕਿਹਾ ਕਿ ਕਰਮਚਾਰੀਆਂ ਅਤੇ ਸੀ. ਆਈ. ਟੀ. ਯੂ. ਨਾਲ ਜੁਡ਼ੇ ਯੂਨੀਅਨਾਂ ਦੇ ਨੇਤਾਵਾਂ ਨੂੰ ਪ੍ਰਦਰਸ਼ਨ ’ਚ ਭਾਗ ਨਹੀਂ ਲੈਣਾ ਚਾਹੀਦਾ ਹੈ। ਸੀ. ਆਈ. ਟੀ. ਯੂ. ਤਮਿਲਨਾਡੂ ਸਰਕਾਰ ਹੋਰ ਰਾਜਨੀਤਕ ਦਲਾਂ ਅਤੇ ਸੰਗਠਨਾਂ ਨੂੰ ਸਮਰਥਨ ਦਾ ਵੀ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ :      ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਂਦੀ ਦੀ ਟ੍ਰੇਨ ਦਾ ਮਾਡਲ ਤੋਹਫ਼ੇ ਵਜੋਂ ਦਿੱਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News