ਗਲੋਬਲ ਪਾਬੰਦੀਆਂ ਦਰਮਿਆਨ 6 ਗੁਣਾ ਵਧਿਆ ਰੂਸੀ ਕੋਲੇ ਦਾ ਆਯਾਤ, ਜਾਣੋ ਵਜ੍ਹਾ

Sunday, Jun 19, 2022 - 01:28 PM (IST)

ਗਲੋਬਲ ਪਾਬੰਦੀਆਂ ਦਰਮਿਆਨ 6 ਗੁਣਾ ਵਧਿਆ ਰੂਸੀ ਕੋਲੇ ਦਾ ਆਯਾਤ, ਜਾਣੋ ਵਜ੍ਹਾ

ਨਵੀਂ ਦਿੱਲੀ - ਰੂਸ-ਯੂਕ੍ਰੇਨ ਦਰਮਿਆਨ ਜਾਰੀ ਜੰਗ ਦਾ ਦੁਨੀਆ ਭਰ ਵਿਚ ਵਿਰੋਧ ਹੋ ਰਿਹਾ ਹੈ। ਇਹ ਸੰਕਟ ਵੀ ਭਾਰਤੀ ਖਰੀਦਦਾਰਾਂ ਲਈ ਇੱਕ ਮੌਕਾ ਬਣ ਰਿਹਾ ਹੈ। ਯੂਰਪ ਵੱਲੋਂ ਰੂਸ 'ਤੇ ਪਾਬੰਦੀਆਂ ਲਗਾਉਣ ਦੇ ਬਾਵਜੂਦ ਭਾਰਤੀ ਕਾਰੋਬਾਰੀ ਰੂਸ ਵਲੋਂ ਮਿਲ ਰਹੀਆਂ ਉੱਚ ਛੋਟਾਂ ਦਾ ਲਾਭ ਲੈ ਰਹੇ ਹਨ। ਕੱਚੇ ਤੇਲ ਤੋਂ ਬਾਅਦ ਹੁਣ ਭਾਰਤ ਰੂਸ ਕੋਲੋਂ ਵੱਡੀ ਮਾਤਰਾ ਵਿੱਚ ਕੋਲਾ ਵੀ ਖਰੀਦ ਰਿਹਾ ਹੈ। ਰਾਇਟਰਜ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਖਰੀਦਦਾਰਾਂ ਨੇ ਪਿਛਲੇ 20 ਦਿਨਾਂ ਦਰਮਿਆਨ 330 ਮਿਲੀਅਨ ਡਾਲਰ ਦਾ ਕੋਲਾ ਖਰੀਦਿਆ ਹੈ। 

ਇਹ ਵੀ ਪੜ੍ਹੋ : ਯੂਰਪ 'ਚ ਵਿਕੇਗਾ ਭਾਰਤੀ ਅੰਬ, ਪੀਯੂਸ਼ ਗੋਇਲ ਨੇ ਬੈਲਜੀਅਮ 'ਚ ਕੀਤਾ 'ਮੈਂਗੋ ਫੈਸਟੀਵਲ' ਦਾ ਉਦਘਾਟਨ

ਦੇਸ਼ ਵਿਚ ਭਾਰੀ ਮੰਗ ਦਰਮਿਆਨ ਰੂਸ ਕੋਲੋਂ ਆਕਰਸ਼ਕ ਸ਼ਰਤਾਂ 'ਤੇ ਮਿਲ ਰਿਹੈ ਕੋਲਾ

ਪੰਜਾਬ ਸਮੇਤ ਦੇਸ਼ ਭਰ ਵਿਚ ਜਾਰੀ ਬਿਜਲੀ ਸੰਕਟ ਦਰਮਿਆਨ ਦੇਸ਼ ਵਿਚ ਕੋਲੇ ਦੀ ਮੰਗ ਵਿਚ ਭਾਰੀ ਵਾਧਾ ਹੋਇਆ ਹੈ। ਇਸ ਸਮੇਂ ਦਰਮਿਆਨ ਇਹ ਛੋਟ ਭਾਰਤੀ ਕੰਪਨੀਆਂ ਲਈ ਮੌਕਾ ਬਣ ਕੇ ਸਾਹਮਣੇ ਆਈ ਹੈ। ਭਾਰਤੀ ਕੰਪਨੀਆਂ ਰੂਸ ਕੋਲੋਂ 30 ਫ਼ੀਸਦੀ ਤੱਕ ਦੀ ਛੋਟ ਲੈ ਰਹੀਆਂ ਹਨ। ਇਸੇ ਛੋਟ ਦਾ ਲਾਭ ਲੈਣ ਲਈ ਪਿਛਲੇ ਸਾਲ ਦੇ ਮੁਕਾਬਲੇ ਰੂਸ ਕੋਲੋਂ ਕੋਲਾ ਅਤੇ ਇਸ ਨਾਲ ਸਬੰਧਤ ਉਤਪਾਦਾਂ ਦੀ ਦਰਾਮਦ ਵਿਚ ਬੀਤੇ 20 ਦਿਨਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 6 ਗੁਣਾ ਵਧ ਗਈ ਹੈ। ਰਿਪੋਰਟ ਮੁਤਾਬਕ ਪਿਛਲੇ 3 ਹਫਤਿਆਂ ਵਿੱਚ, ਭਾਰਤ ਨੇ ਹਰ ਰੋਜ਼ ਔਸਤਨ 16.5 ਮਿਲੀਅਨ ਡਾਲਰ ਵਿੱਚ ਕੋਲਾ ਖਰੀਦਿਆ ਹੈ। ਜਦੋਂ ਕਿ 24 ਫਰਵਰੀ ਤੋਂ ਬਾਅਦ ਤਿੰਨ ਮਹੀਨਿਆਂ ਵਿੱਚ ਔਸਤ ਕੋਲੇ ਦੀ ਖਰੀਦ 77 ਮਿਲੀਅਨ ਡਾਲਰ ਦੇ ਆਸਪਾਸ ਸੀ।

ਇਹ ਵੀ ਪੜ੍ਹੋ : ਵਾਰੇਨ ਬਫੇਟ ਨਾਲ ਦੁਪਹਿਰ ਦੇ ਖਾਣੇ ਦੀ ਨਿਲਾਮੀ ਲਈ ਰਿਕਾਰਡ 19 ਮਿਲੀਅਨ ਡਾਲਰ ਦੀ ਲੱਗੀ ਬੋਲੀ

ਤੇਲ ਦੀ ਖ਼ਰੀਦ ਲਈ ਵੀ ਮਿਲ ਰਹੀ ਛੋਟ

ਰੂਸ ਵਲੋਂ ਮਿਲ ਰਹੀ ਛੋਟ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ 20 ਦਿਨਾਂ 'ਚ ਤੇਲ ਦੀ ਖਰੀਦ 31 ਗੁਣਾ ਵਧ ਕੇ 2.2 ਅਰਬ ਡਾਲਰ ਹੋ ਗਈ ਹੈ। ਪਿਛਲੇ 3 ਹਫਤਿਆਂ ਵਿੱਚ ਭਾਰਤ ਨੇ ਔਸਤਨ ਰੂਸ ਤੋਂ 110 ਮਿਲੀਅਨ ਡਾਲਰ ਦਾ ਕੱਚਾ ਤੇਲ ਖਰੀਦਿਆ ਹੈ। ਜੋ ਕਿ 24 ਫਰਵਰੀ ਤੋਂ 26 ਮਈ ਦਰਮਿਆਨ ਔਸਤਨ 31 ਮਿਲੀਅਨ ਡਾਲਰ ਪ੍ਰਤੀ ਦਿਨ ਸੀ।ਰਿਪੋਰਟ 'ਚ ਕਿਹਾ ਗਿਆ ਹੈ ਕਿ ਰੂਸੀ ਕਾਰੋਬਾਰੀ ਨਾ ਸਿਰਫ ਸਸਤੇ ਭਾਅ 'ਤੇ ਈਂਧਨ ਮੁਹੱਈਆ ਕਰਵਾ ਰਹੇ ਹਨ ਸਗੋਂ ਉਨ੍ਹਾਂ ਦੀਆਂ ਸ਼ਰਤਾਂ ਵੀ ਆਕਰਸ਼ਕ ਹਨ। ਸੂਤਰ ਮੁਤਾਬਕ ਰੂਸੀ ਵਪਾਰੀ ਵੀ ਰੁਪਏ ਅਤੇ ਯੂਏਈ ਦਿਰਹਾਮ ਵਿੱਚ ਭੁਗਤਾਨ ਸਵੀਕਾਰ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਕੋਲੇ 'ਤੇ ਰੂਸੀ ਵਪਾਰ ਦੀਆਂ ਸ਼ਰਤਾਂ ਬਹੁਤ ਆਕਰਸ਼ਕ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਕੋਲੇ ਦੀ ਖਰੀਦ ਜਾਰੀ ਰਹੇਗੀ।

ਇਹ ਵੀ ਪੜ੍ਹੋ : 150 ਦੇਸ਼ਾਂ ਵਿਚ ਆਪਣੇ ਉਤਪਾਦ ਵੇਚਣ ਵਾਲੀ Revlon ਹੋਈ ਕਰਜ਼ਦਾਰ,  ਖ਼ਰੀਦ ਸਕਦੇ ਹਨ ਮੁਕੇਸ਼ ਅੰਬਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News