ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ 7 ਪੈਸੇ ਦੇ ਵਾਧੇ ਨਾਲ ਪੰਜ ਮਹੀਨਿਆਂ ਦੇ ਉੱਚ ਪੱਧਰ ’ਤੇ
Thursday, Jan 21, 2021 - 11:43 AM (IST)

ਮੁੰਬਈ (ਭਾਸ਼ਾ) — ਘਰੇਲੂ ਸਟਾਕ ਬਾਜ਼ਾਰਾਂ ਵਿਚ ਮਜ਼ਬੂਤ ਰੁਝਾਨ ਅਤੇ ਵਿਦੇਸ਼ੀ ਫੰਡਾਂ ਦੇ ਸਥਿਰ ਪ੍ਰਵਾਹ ਕਾਰਨ ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 7 ਪੈਸੇ ਦੀ ਤੇਜ਼ੀ ਨਾਲ 72.98 ਪ੍ਰਤੀ ਡਾਲਰ ਦੇ ਆਪਣੇ ਕਰੀਬ ਪੰਜ ਮਹੀਨੇ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 7 ਪੈਸੇ ਦੀ ਤੇਜ਼ੀ ਨਾਲ 72.98 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ।
ਇਹ 1 ਸਤੰਬਰ, 2020 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਉੱਚ ਪੱਧਰ ਹੈ। ਰੁਪਿਆ ਬੁੱਧਵਾਰ ਨੂੰ 73.05 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਰੁਝਾਨ ਨੂੰ ਦਰਸਾਉਂਦਾ ਡਾਲਰ ਦਾ ਇੰਡੈਕਸ 0.18 ਪ੍ਰਤੀਸ਼ਤ ਫਿਸਲ ਕੇ 90.31 ’ਤੇ ਆ ਗਿਆ।