ਰੁਪਏ ਮੁਕਾਬਲੇ ''ਸੈਂਚੁਰੀ'' ਮਾਰ ਚੱਲਾ ਡਾਲਰ ! ਜੰਗ ਦੇ ਤਣਾਅ ਵਿਚਾਲੇ ਲੀਹੋਂ ਲਹਿੰਦੀ ਜਾ ਰਹੀ ਭਾਰਤੀ ਕਰੰਸੀ

Wednesday, May 13, 2026 - 04:18 PM (IST)

ਰੁਪਏ ਮੁਕਾਬਲੇ ''ਸੈਂਚੁਰੀ'' ਮਾਰ ਚੱਲਾ ਡਾਲਰ ! ਜੰਗ ਦੇ ਤਣਾਅ ਵਿਚਾਲੇ ਲੀਹੋਂ ਲਹਿੰਦੀ ਜਾ ਰਹੀ ਭਾਰਤੀ ਕਰੰਸੀ

ਬਿਜ਼ਨੈੱਸ ਡੈਸਕ- ਭਾਰਤੀ ਰੁਪਿਆ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 95.80 'ਤੇ ਪਹੁੰਚ ਗਿਆ ਹੈ। ਪਿਛਲੇ ਚਾਰ ਦਿਨਾਂ ਤੋਂ ਰੁਪਏ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ, ਜਿਸ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਿਡਲ ਈਸਟ ਜੰਗ ਕਾਰਨ ਪੈਦਾ ਹੋਇਆ ਤਣਾਅ ਹੈ।

ਮਾਹਿਰਾਂ ਅਨੁਸਾਰ ਰੁਪਏ ਦੀ ਇਸ ਹਾਲਤ ਲਈ ਕਈ ਕਾਰਨ ਜ਼ਿੰਮੇਵਾਰ ਹਨ, ਜਿਨ੍ਹਾਂ 'ਚੋਂ ਕੱਚਾ ਤੇਲ ਸਭ ਤੋਂ ਅਹਿਮ ਹੈ। ਇਸ ਸਮੇਂ ਕੱਚਾ ਤੇਲ 107.73 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਹੈ, ਜਿਸ ਕਾਰਨ ਭਾਰਤ ਨੂੰ ਤੇਲ ਖਰੀਦਣ ਲਈ ਜ਼ਿਆਦਾ ਡਾਲਰ ਖਰਚਣੇ ਪੈ ਰਹੇ ਹਨ।

ਇਸ ਤੋਂ ਇਲਾਵਾ ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਜੰਗ 'ਤੇ ਸ਼ਾਂਤੀ ਗੱਲਬਾਤ ਵਿੱਚ ਆਈ ਰੁਕਾਵਟ ਕਾਰਨ ਨਿਵੇਸ਼ਕਾਂ ਵਿੱਚ ਡਰ ਦਾ ਮਾਹੌਲ ਹੈ, ਜਿਸ ਕਾਰਨ ਉਹ ਭਾਰਤੀ ਬਾਜ਼ਾਰ ਵਿੱਚੋਂ ਪੈਸਾ ਕੱਢ ਕੇ ਡਾਲਰ ਵਿੱਚ ਨਿਵੇਸ਼ ਕਰ ਰਹੇ ਹਨ।  ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਇਕੱਲੇ ਮੰਗਲਵਾਰ ਨੂੰ ਹੀ ਭਾਰਤੀ ਸ਼ੇਅਰ ਬਾਜ਼ਾਰ ਵਿੱਚੋਂ ਲਗਭਗ 1,959 ਕਰੋੜ ਰੁਪਏ ਕਢਵਾ ਲਏ ਹਨ।

ਇਹ ਵੀ ਪੜ੍ਹੋ- ਅਮਰੀਕਾ ਦਾ 51ਵਾਂ ਸੂਬਾ ਬਣ ਗਿਆ ਇਹ ਦੇਸ਼ ! ਟਰੰਪ ਨੇ ਨਕਸ਼ਾ ਜਾਰੀ ਕਰ ਪੂਰੀ ਦੁਨੀਆ 'ਚ ਪਾ'ਤਾ ਭੜਥੂ

ਇਸ ਮੰਦੀ ਦੇ ਦੌਰ 'ਚ ਰੁਪਏ ਨੂੰ ਸੰਭਾਲਣ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਸਰਕਾਰ ਨੇ 13 ਮਈ ਤੋਂ ਸੋਨੇ ਅਤੇ ਚਾਂਦੀ 'ਤੇ ਇੰਪੋਰਟ ਡਿਊਟੀ 6 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤੀ ਹੈ। ਇਸ ਦਾ ਮਕਸਦ ਸੋਨੇ ਦੀ ਦਰਾਮਦ ਨੂੰ ਘਟਾਉਣਾ ਹੈ ਤਾਂ ਜੋ ਡਾਲਰ ਦੀ ਮੰਗ ਘੱਟ ਹੋ ਸਕੇ।

ਭਾਰਤੀ ਰੁਪਏ 'ਚ ਮੰਦੀ ਜੇਕਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਸ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ 'ਤੇ ਦਿਖੇਗਾ। ਜੇਕਰ ਤੁਸੀਂ ਵਿਦੇਸ਼ ਜਾ ਰਹੇ ਹੋ ਜਾਂ ਤੁਹਾਡਾ ਬੱਚਾ ਬਾਹਰ ਪੜ੍ਹ ਰਿਹਾ ਹੈ, ਤਾਂ ਹੁਣ ਤੁਹਾਨੂੰ ਫੀਸ ਅਤੇ ਖਰਚਿਆਂ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸ ਤੋਂ ਇਲਾਵਾ ਮੋਬਾਈਲ, ਲੈਪਟਾਪ ਅਤੇ ਹੋਰ ਦਰਾਮਦ ਕੀਤਾ ਸਾਮਾਨ ਮਹਿੰਗਾ ਹੋ ਸਕਦਾ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਅਤੇ ਰੁਪਏ ਦੀ ਗਿਰਾਵਟ ਇਸੇ ਤਰ੍ਹਾਂ ਜਾਰੀ ਰਹੀ, ਤਾਂ ਆਉਣ ਵਾਲੇ ਦਿਨਾਂ 'ਚ ਤੇਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ- ਹੁਣ ਭਾਰਤ ਵੱਲ ਅੱਖ ਚੁੱਕਣ ਦੀ ਹਿਮਾਕਤ ਨਹੀਂ ਕਰੇਗਾ ਦੁਸ਼ਮਣ ! ਫੌਜ ਨੂੰ ਮਿਲਿਆ 'AGNIKAA'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News