ਰੁਪਇਆ 11 ਪੈਸੇ ਫਿਸਲਿਆ

Wednesday, Aug 30, 2017 - 02:17 AM (IST)

ਰੁਪਇਆ 11 ਪੈਸੇ ਫਿਸਲਿਆ

ਨਵੀਂ ਦਿੱਲੀ—ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਪੈਣ ਦੇ ਬਾਵਜੂਦ ਬੈਂਕਾਂ ਅਤੇ ਦਰਾਮਦਕਾਰਾਂ ਦੀ ਡਾਲਰ ਦੀ ਮੰਗ ਵਧਣ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੇ ਗਿਰਾਵਟ 'ਚ ਰਹਿਣ ਨਾਲ ਅੱਜ ਅੰਤਰਬੈਂਕਿੰਗ ਕਰੰਸੀ ਕਾਰੋਬਾਰ 'ਚ ਰੁਪਇਆ ਲਗਾਤਾਰ 2 ਦਿਨਾਂ ਦੀ ਤੇਜ਼ੀ ਗੁਆਉਂਦਾ ਹੋਇਆ 11 ਪੈਸੇ ਫਿਸਲ ਕੇ 64.02 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਪਿਛਲੇ ਕਾਰੋਬਾਰੀ ਦਿਨ ਭਾਰਤੀ ਕਰੰਸੀ 12 ਪੈਸੇ ਦੀ ਤੇਜ਼ੀ ਨਾਲ 63.91 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮਹੀਨੇ ਦੇ ਅੰਤ 'ਚ ਦਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਦੀ ਮੰਗ ਵਧਣ ਨਾਲ ਇਸ 'ਤੇ ਦਬਾਅ ਵਧ ਗਿਆ ਹੈ। ਇਸ ਤੋਂ ਇਲਾਵਾ ਘਰੇਲੂ ਸ਼ੇਅਰ ਬਾਜ਼ਾਰ 'ਚ ਰਹੀ ਜ਼ਬਰਦਸਤ ਗਿਰਾਵਟ ਨਾਲ ਵੀ ਘਰੇਲੂ ਕਰੰਸੀ ਕਮਜ਼ੋਰ ਹੋਈ ਹੈ।


Related News