RIL ਨੇ ਮੀਡੀਆ ਕਾਰੋਬਾਰ ''ਚ ਕੀਤੀ ਵੱਡੀ ਰੀਸਟਰੱਕਚਰਿੰਗ, ਕੰਪਨੀਆਂ ਦਾ Network 18 ''ਚ ਮਰਜਰ

02/18/2020 9:05:12 AM

ਨਵੀਂ ਦਿੱਲੀ — ਡਿਜੀਟਲ ਅਤੇ ਆਨਲਾਈਨ ਕੰਪਨੀਆਂ ਦੀ ਸਟ੍ਰੀਮਲਾਈਨ ਤੋਂ ਬਾਅਦ ਮੁਕੇਸ਼ ਅੰਬਾਨੀ ਹੁਣ ਮੀਡੀਆ ਕਾਰੋਬਾਰ ਨੂੰ ਰੀਸਟ੍ਰਕਚਰ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਟੈਲੀਵਿਜ਼ਨ 18 ਬ੍ਰਾਡਕਾਸਟ ਲਿਮਟਿਡ, ਹੈਥਵੇ ਕੇਬਲ ਐਂਡ ਡਾਟਾਕੌਮ ਲਿਮਟਿਡ ਅਤੇ ਡੇਨ ਨੈੱਟਵਰਕ ਨੂੰ ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟ ਵਿਚ ਸ਼ਾਮਲ ਕਰਨ ਜਾ ਰਹੇ ਹਨ।

ਹੋਵੇਗਾ ਬਿਹਤਰ ਤਾਲਮੇਲ

ਮੁਕੇਸ਼ ਅੰਬਾਨੀ ਨੇ ਮੀਡੀਆ ਇੰਡਸਟਰੀ 'ਚ ਜ਼ੀ ਗਰੁੱਪ(Zee Group), ਸਨ ਟੀ.ਵੀ. ਨੈੱਟਵਰਕ, ਸੋਨੀ ਅਤੇ ਬੀ.ਸੀ.ਸੀ.ਐਲ.(Bennett Coleman and Co Ltd) ਨੂੰ ਜ਼ੋਰਦਾਰ ਮੁਕਾਬਲਾ ਦੇਣ ਲਈ ਰੀਸਟ੍ਰੱਕਚਰਿੰਗ ਦਾ ਫੈਸਲਾ ਕੀਤਾ ਹੈ। ਰੀਸਟ੍ਰੱਕਚਰਿੰਗ ਦੇ ਬਾਅਦ ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟ ਨਿਊਜ਼ ਅਤੇ ਐਂਟਰਟੇਨਮੈਂਟ ਦੇ ਨਾਲ-ਨਾਲ ਇੰਟਰਨੈੱਟ, ਆਈ.ਐਸ.ਪੀ. ਅਤੇ ਕੇਬਲ ਬਿਜ਼ਨੈੱਸ  ਦੇ ਖੇਤਰ ਵਿਚ ਵੀ ਆਪਣੀ ਬਿਹਤਰ ਪਹੁੰਚ ਬਣਾ ਸਕੇਗੀ।

ਸੋਮਵਾਰ ਨੂੰ ਬੋਰਡ ਦੀ ਹੋਈ ਬੈਠਕ

ਇਕ ਅਖਬਾਰ ਦੀ ਖਬਰ ਮੁਤਾਬਕ ਸੋਮਵਾਰ ਨੂੰ ਗਰੁੱਪ ਦੀਆਂ ਇਨ੍ਹਾਂ ਕੰਪਨੀਆਂ ਦੇ ਬੋਰਡ ਦੀ ਬੈਠਕ ਹੋਈ ਸੀ। ਹਾਲਾਂਕਿ ਰਿਲਾਂਇੰਸ ਗਰੁੱਪ ਦੇ ਸਪੋਕਸਪਰਸਨ ਵਲੋਂ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਨੈੱਟਵਰਕ 18 ਗਰੁੱਪ ਦੇ ਕੋਲ ਚੈਨਲ ਦੀ ਲੰਮੀ ਸੂਚੀ ਹੈ। ਇਸ ਗਰੁੱਪ ਕੋਲ 55 ਡੋਮੈਸਟਿਕ ਅਤੇ 16 ਇੰਟਰਨੈਸ਼ਨਲ ਚੈਨਲ ਦੀ ਪਹੁੰਚ ਹੈ।

ਨੈੱਟਵਰਕ 18 'ਚ 75 ਫੀਸਦੀ RIL ਦੇ ਕੋਲ

ਨੈੱਟਵਰਕ 18 ਵਿਚੋਂ 75 ਫੀਸਦੀ ਹਿੱਸੇਦਾਰੀ ਇੰਡੀਪੈਂਡੇਂਟ ਮੀਡੀਆ ਟਰੱਸਟ ਦੇ ਕੋਲ ਹੈ ਜਿਹੜਾ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਹੈ। ਨੈੱਟਵਰਕ 18 ਦੇ ਕੋਲ ਟੀ.ਵੀ. 18 ਦਾ 51 ਫੀਸਦੀ ਹਿੱਸਾ ਹੈ। ਟੀ.ਵੀ. 18 ਕੋਲ ਵਾਇਆਕਾਮ 18 ਅਤੇ AETN ਦਾ 51-51 ਫੀਸਦੀ ਹਿੱਸਾ ਹੈ। ਨੈੱਟਵਰਕ 18 ਦਾ ਮਨੀਕੰਟਰੋਲ ਵਿਚ 92 ਫੀਸਦੀ ਹਿੱਸਾ ਹੈ ਅਤੇ ਬੁੱਕ ਮਾਇ ਸ਼ੋਅ 'ਚ 39 ਫੀਸਦੀ ਹਿੱਸਾ ਹੈ।


Related News