'ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ: ਦੁਨੀਆ ਭਰ 'ਚ ਵਧਿਆ ਆਰਥਿਕ ਪਾੜਾ'
Saturday, Apr 11, 2026 - 11:56 AM (IST)
ਬਿਜ਼ਨੈੱਸ ਡੈਸਕ : ਅਮੀਰ ਅਤੇ ਗਰੀਬ ਦੇਸ਼ਾਂ ਵਿਚਾਲੇ ਵਧਦੀ ਆਰਥਿਕ ਖਾਈ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਇਕ ਗੰਭੀਰ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ, ਵਿਸ਼ਵ ਪੱਧਰ 'ਤੇ ਹੋਏ ਸੁਧਾਰਾਂ ਦੇ ਵਾਅਦਿਆਂ ਦੇ ਬਾਵਜੂਦ, ਅਮੀਰ ਦੇਸ਼ ਹੋਰ ਮਜ਼ਬੂਤ ਹੋ ਰਹੇ ਹਨ, ਜਦਕਿ ਗਰੀਬ ਦੇਸ਼ ਵਿਕਾਸ ਦੀ ਦੌੜ ਵਿਚ ਲਗਾਤਾਰ ਪਿਛੜਦੇ ਜਾ ਰਹੇ ਹਨ। ਇਹ ਰਿਪੋਰਟ ਅਗਲੇ ਹਫ਼ਤੇ ਵਾਸ਼ਿੰਗਟਨ ਵਿਚ ਹੋਣ ਵਾਲੀ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਅਤੇ ਵਿਸ਼ਵ ਬੈਂਕ ਦੀਆਂ ਅਹਿਮ ਬੈਠਕਾਂ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਅਮੀਰ ਅਤੇ ਗਰੀਬ ਦੇਸ਼ਾਂ ਵਿਚਕਾਰ ਵਧ ਰਹੇ ਪਾੜੇ ਨੂੰ ਘਟਾਉਣ ਲਈ ਪਿਛਲੇ ਸਾਲ ਇਤਿਹਾਸਕ ਫੈਸਲਿਆਂ ਲਏ ਗਏ ਸਨ। ਹਾਲਾਂਕਿ ਅਜੇ ਤੱਕ ਫੈਸਲਿਆਂ ਨੂੰ ਲਾਗੂ ਕਰਨ ਵਿਚ ਸਫਲਤਾ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : 100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ
ਜੰਗ ਅਤੇ ਭੂ-ਰਾਜਨੀਤਿਕ ਤਣਾਅ ਨੇ ਵਧਾਈ ਮੁਸ਼ਕਲ
ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜੌਰਜੀਵਾ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨ ਯੁੱਧ ਕਾਰਨ ਵਿਸ਼ਵ ਅਰਥਵਿਵਸਥਾ ਦੇ ਭਵਿੱਖ 'ਤੇ ਅਨਿਸ਼ਚਿਤਤਾ ਦੇ ਗਹਿਰੇ ਬੱਦਲ ਛਾ ਗਏ ਹਨ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਸਕੱਤਰ ਜਨਰਲ ਲੀ ਜੁਨਹੁਆ ਨੇ ਕਿਹਾ ਕਿ ਵਧ ਰਹੇ ਭੂ-ਰਾਜਨੀਤਿਕ ਤਣਾਅ ਕਾਰਨ ਵਿਕਾਸਸ਼ੀਲ ਦੇਸ਼ਾਂ ਲਈ ਵਿੱਤੀ ਸਰੋਤ ਜੁਟਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਵਿਕਾਸ ਸਹਾਇਤਾ ਵਿਚ ਭਾਰੀ ਕਟੌਤੀ ਅਮਰੀਕਾ ਸਭ ਤੋਂ ਅੱਗੇ
ਰਿਪੋਰਟ ਵਿਚ ਸਭ ਤੋਂ ਹੈਰਾਨੀਜਨਕ ਖੁਲਾਸਾ ਇਹ ਹੋਇਆ ਹੈ ਕਿ ਸਾਲ 2025 ਵਿਚ 25 ਦੇਸ਼ਾਂ ਨੇ ਗਰੀਬ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਵਿਕਾਸ ਸਹਾਇਤਾ ਵਿਚ ਕਟੌਤੀ ਕੀਤੀ ਹੈ। 2024 ਦੇ ਮੁਕਾਬਲੇ ਇਸ ਸਹਾਇਤਾ ਵਿਚ ਕੁੱਲ 23 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਵਿਚ ਸਭ ਤੋਂ ਵੱਡੀ 59 ਫੀਸਦੀ ਦੀ ਕਟੌਤੀ ਇਕੱਲੇ ਅਮਰੀਕਾ ਵਲੋਂ ਕੀਤੀ ਗਈ ਹੈ। ਅਨੁਮਾਨ ਹੈ ਕਿ 2026 ਵਿਚ ਇਸ ਸਹਾਇਤਾ ਵਿਚ 5.8 ਫੀਸਦੀ ਦੀ ਹੋਰ ਗਿਰਾਵਟ ਆ ਸਕਦੀ ਹੈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
'ਸੇਵਿਲੇ ਪ੍ਰਤੀਬੱਧਤਾ' ਅਤੇ ਵਿੱਤੀ ਘਾਟਾ
ਪਿਛਲੇ ਸਾਲ ਸਪੇਨ ਦੇ ਸੇਵਿਲੇ ਵਿਚ ਹੋਏ ਸੰਮੇਲਨ ਦੌਰਾਨ ਅਮਰੀਕਾ ਨੂੰ ਛੱਡ ਕੇ ਕਈ ਦੇਸ਼ਾਂ ਨੇ 'ਸੇਵਿਲੇ ਪ੍ਰਤੀਬੱਧਤਾ' ਨੂੰ ਅਪਣਾਇਆ ਸੀ, ਜਿਸਦਾ ਉਦੇਸ਼ ਵਿਕਾਸ ਲਈ ਹਰ ਸਾਲ ਲੋੜੀਂਦੇ 4000 ਅਰਬ ਡਾਲਰ ਦੀ ਵਿੱਤੀ ਕਮੀ ਨੂੰ ਪੂਰਾ ਕਰਨਾ ਸੀ। ਹਾਲਾਂਕਿ, ਵਧਦੀਆਂ ਵਪਾਰਕ ਰੁਕਾਵਟਾਂ ਅਤੇ ਜਲਵਾਯੂ ਪਰਿਵਰਤਨ ਕਾਰਨ ਆ ਰਹੀਆਂ ਕੁਦਰਤੀ ਆਫਤਾਂ ਨੇ ਇਸ ਖਾਈ ਨੂੰ ਹੋਰ ਚੌੜਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
ਮੁੱਖ ਨੁਕਤੇ:
ਅਮੀਰ ਅਤੇ ਗਰੀਬ ਦੇਸ਼ਾਂ ਵਿਚਾਲੇ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ।
ਈਰਾਨ ਯੁੱਧ ਨੇ ਵਿਸ਼ਵ ਅਰਥਵਿਵਸਥਾ ਨੂੰ ਖਤਰੇ ਵਿਚ ਪਾਇਆ।
ਵਿਕਾਸ ਸਹਾਇਤਾ ਵਿਚ 23 ਫੀਸਦੀ ਦੀ ਵੱਡੀ ਗਿਰਾਵਟ, ਅਮਰੀਕਾ ਨੇ ਕੀਤੀ 59 ਫੀਸਦੀ ਕਟੌਤੀ।
ਹਰ ਸਾਲ 4000 ਅਰਬ ਡਾਲਰ ਦੇ ਫੰਡਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ ਗਰੀਬ ਦੇਸ਼।
ਇਹ ਵੀ ਪੜ੍ਹੋ : Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
