ਸਤੰਬਰ 'ਚ ਵਧ ਕੇ 3.99% ਹੋਈ ਖੁਦਰਾ ਮਹਿੰਗਾਈ ਦਰ, ਪਿਛਲੇ 14 ਮਹੀਨੇ 'ਚ ਸਭ ਤੋਂ ਜ਼ਿਆਦਾ

10/14/2019 6:56:57 PM

ਨਵੀਂ ਦਿੱਲੀ — ਖੁਦਰਾ ਮਹਿੰਗਾਈ ਦਰ ਪਿਛਲੇ 14 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਵਿੱਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ ਮਹੀਨੇ 'ਚ ਖੁਦਰਾ ਮਹਿੰਗਾਈ ਦਰ ਵਧ ਕੇ 3.99 ਫੀਸਦੀ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਗਸਤ 'ਚ ਖੁਦਰਾ ਮਹਿੰਗਾਈ ਦਰ 3.21 ਫੀਸਦੀ ਸੀ। ਇਹ ਅਕਤੂਬਰ 2018 ਤੋਂ ਬਾਅਦ ਸਭ ਤੋਂ ਜ਼ਿਆਦਾ ਵਾਧਾ ਹੈ। ਸਤੰਬਰ ਮਹੀਨੇ 'ਚ ਖੁਰਾਕ ਮਹਿੰਗਾਈ ਦਰ 5.11 ਫੀਸਦੀ ਰਹੀ, ਜੋ ਕਿ ਅਗਸਤ 'ਚ 2.99 ਫੀਸਦੀ ਸੀ।

ਵਿੱਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਦੌਰਾਨ ਸਬਜੀਆਂ ਤੋਂ ਜ਼ਿਆਦਾ ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ। ਬਾਰਿਸ਼ ਤੇ ਹੜ੍ਹ ਦੇ ਚੱਲਦੇ ਦੇਸ਼ ਦੇ ਕਈ ਸੂਬਿਆਂ 'ਚ ਪਿਆਜ਼ 60 ਤੋਂ 80 ਰੁਪਏ ਪ੍ਰਤੀ ਕਿਲੋ 'ਤੇ ਵਿਕਿਆ ਸੀ।


Inder Prajapati

Content Editor

Related News