ਰਿਜ਼ਰਵ ਬੈਂਕ ਸਥਿਰ ਰੱਖ ਸਕਦੈ ਵਿਆਜ ਦਰ

Monday, Feb 19, 2018 - 02:11 AM (IST)

ਨਵੀਂ ਦਿੱਲੀ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ ਨਜ਼ਦੀਕੀ ਭਵਿੱਖ ਵਿਚ 'ਦੇਖੋ ਅਤੇ ਇੰਤਜ਼ਾਰ ਕਰੋ ਦੀ ਨੀਤੀ' ਅਪਣਾਉਂਦੇ ਹੋਏ ਸ਼ੁਰੂਆਤੀ 6 ਮਹੀਨਿਆਂ ਵਿਚ ਸੰਭਵ ਵਿਆਜ ਦਰ ਵਿਚ ਕੋਈ ਤਬਦੀਲੀ ਨਹੀਂ ਕਰੇਗਾ। ਕੋਟਕ ਇੰਸਟੀਚਿਊਸ਼ਨਲ ਇਕਵਿਟੀ ਦੀ ਇਕ ਰਿਪੋਰਟ ਵਿਚ ਇਹ ਕਿਹਾ ਗਿਆ ਹੈ। ਸਰਵੇਖਣ ਵਿਚ ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਸਾਲ ਪਹਿਲੀ ਛਿਮਾਹੀ ਵਿਚ ਕੇਂਦਰੀ ਬੈਂਕ ਨੀਤੀਗਤ ਮੋਰਚੇ 'ਤੇ ਸਥਿਰਤਾ ਕਾਇਮ ਰੱਖੇਗਾ। ਕੋਟਕ ਦੇ ਸੋਧ ਨੋਟ ਵਿਚ ਇਹ ਕਿਹਾ ਗਿਆ ਹੈ ਕਿ ਪ੍ਰਚੂਨ ਮਹਿੰਗਾਈ ਤੋਂ ਇਲਾਵਾ ਮਾਨਸੂਨ, ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ. ) ਵਿਚ ਵਾਧਾ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਰਗੇ ਕਾਰਕ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦਾ ਰੁਖ ਤੈਅ ਕਰਨਗੇ। ਇਸ ਵਿਚ ਕਿਹਾ ਗਿਆ ਹੈ ,''ਸਾਡਾ ਅੰਦਾਜ਼ਾ ਹੈ ਕਿ ਘੱਟ ਤੋਂ ਘੱਟ ਇਸ ਸਾਲ ਦੀ ਪਹਿਲੀ ਛਿਮਾਹੀ ਵਿਚ ਕਰੰਸੀ ਨੀਤੀ  ਕਮੇਟੀ (ਐੱਮ. ਪੀ. ਸੀ.) ਵਿਆਜ ਦਰਾਂ 'ਤੇ ਸਥਿਰਤਾ ਬਣਾਈ ਰੱਖੇਗੀ। ਉਸ ਦੀ ਨਜ਼ਰ ਮਾਨਸੂਨ, ਐੱਮ. ਐੱਸ. ਪੀ. ਵਾਧੇ ਤੋਂ ਇਲਾਵਾ ਕੱਚੇ ਤੇਲ ਦੇ ਭਾਅ 'ਤੇ ਰਹੇਗੀ।''


Related News