ਕੇਂਦਰ ਨੇ ਪੰਜਾਬ ''ਚ ਕਣਕ ਖਰੀਦ ਮਾਨਦੰਡਾਂ ''ਚ ਦਿੱਤੀ ਰਾਹਤ

Saturday, Apr 27, 2019 - 12:06 PM (IST)

ਕੇਂਦਰ ਨੇ ਪੰਜਾਬ ''ਚ ਕਣਕ ਖਰੀਦ ਮਾਨਦੰਡਾਂ ''ਚ ਦਿੱਤੀ ਰਾਹਤ

ਚੰਡੀਗੜ੍ਹ—ਕੇਂਦਰ ਸਰਕਾਰ ਨੇ ਪੰਜਾਬ 'ਚ ਕਣਕ ਖਰੀਦ ਨਿਯਮਾਂ 'ਚ ਢਿੱਲ ਦਿੱਤੀ ਹੈ। ਸੂਬੇ 'ਚ ਬੇਮੌਸਮੀ ਬਰਸਾਤ ਦੇ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਇਸ ਮਹੀਨੇ ਬੇਮੌਸਮੀ ਬਾਰਿਸ਼ ਦੇ ਬਾਅਦ ਕਿਸਾਨਾਂ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਕਣਕ ਖਰੀਦ ਨਿਯਮਾਂ 'ਚ ਢਿੱਲ ਦਿੱਤੀ ਜਾਣੀ ਚਾਹੀਦੀ। 
ਇਕ ਸਰਕਾਰੀ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੇਮੌਸਮ ਬਰਸਾਤ ਦੀ ਵਜ੍ਹਾ ਨਾਲ ਫਸਲ ਦੀ ਚਮਕ ਖਤਮ ਹੋਣ ਦੇ ਮੱਦੇਨਜ਼ਰ ਕਣਕ ਖਰੀਦ ਦੇ ਮਾਨਦੰਡਾਂ 'ਚ ਛੋਟ ਦਿੱਤੇ ਜਾਣ ਦੇ ਅਨੁਰੋਧ ਨੂੰ ਸਵੀਕਾਰ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾੜੀ ਮਾਰਕਟਿੰਗ ਸੈਸ਼ਨ 2019-20 ਦੇ ਦੌਰਾਨ ਫਸਲ ਦੇ ਸਮਾਨ ਮਾਨਦੰਡਾਂ 'ਚ ਆਧਾਰ 'ਤੇ ਛੋਟ ਦੇ ਨਾਲ ਸੂਬੇ 'ਚ ਕਣਕ ਖਰੀਦ ਕਰਨ ਦਾ ਫੈਸਲਾ ਲਿਆ ਹੈ। ਇਹ ਛੋਟ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ ਅਤੇ ਸੰਯੁਕਤ ਦਲ ਦੀ ਅੰਤਿਮ ਵਿਸ਼ਲੇਸ਼ਨ ਰਿਪੋਰਟ ਪ੍ਰਾਪਤ ਹੋਣ ਤੱਕ ਬਣੀ ਰਹੇਗੀ। 
ਖਾਧ ਅਤੇ ਨਾਗਰਿਕ ਸਪਲਾਈ ਵਿਭਾਗ ਦੇ ਇਕ ਬੁਲਾਰੇ ਨੇ ਇਹ ਵੀ ਕਿਹਾ ਕਿ ਕੇਂਦਰੀ ਉਪਭੋਗਤਾ ਮਾਮਲੇ ਅਤੇ ਖਾਧ ਮਾਰਕਟਿੰਗ ਮੰਤਰਾਲੇ ਨੇ ਸੂਬੇ ਦੇ ਖਾਧ ਅਤੇ ਨਾਗਰਿਕ ਸਪਲਾਈ ਵਿਭਾਗ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਕੇਂਦਰ ਸਰਕਾਰ ਨੇ ਤੈਅ ਕੀਤਾ ਕਿ 10 ਫੀਸਦੀ ਤੱਕ ਚਮਕ ਖੋਹ ਚੁੱਕੇ ਕਣਕ ਦੀ ਖਰੀਦ ਬਿਨ੍ਹਾਂ ਕਿਸੇ ਕਟੌਤੀ ਦੇ ਕੀਤੀ ਜਾਣੀ ਚਾਹੀਦੀ। ਇਸ ਦੇ ਨਾਲ ਹੀ ਬਠਿੰਡਾ, ਫਰੀਦਕੋਟ, ਮੁਕਸਤਸਰ ਅਤੇ ਫਿਰੋਜ਼ਪੁਰ ਜ਼ਿਲਿਆ 'ਚ ਕਣਕ ਚਮਕ 'ਚ ਆਈ ਕਮੀ ਦੇ ਮਾਮਲਿਆਂ 'ਚ 50 ਫੀਸਦੀ ਤੱਕ ਰਿਆਇਤ ਕੀਤੇ ਜਾਣ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ਅਤੇ ਹੁਸ਼ਿਆਰਪੁਰ ਜ਼ਿਲਿਆ 'ਚ ਪ੍ਰਤੀਸ਼ਤਤਾ ਦੇ ਮਾਮਲੇ 'ਚ 75 ਪੀਸਦੀ ਤੱਕ ਰਿਆਇਤ ਦੇਣ ਦੀ ਗੱਲ ਕਹੀ ਗਈ ਹੈ।


author

Aarti dhillon

Content Editor

Related News