ਰਿਲਾਇੰਸ ਹਰ ਸਾਲ ਅਮਰੀਕਾ ਤੋਂ ਕਰੇਗੀ 16 ਲੱਖ ਟਨ ਈਥੇਨ ਦੀ ਦਰਾਮਦ

Thursday, Aug 24, 2017 - 01:54 AM (IST)

ਰਿਲਾਇੰਸ ਹਰ ਸਾਲ ਅਮਰੀਕਾ ਤੋਂ ਕਰੇਗੀ 16 ਲੱਖ ਟਨ ਈਥੇਨ ਦੀ ਦਰਾਮਦ

ਮੁੰਬਈ- ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਇਸ ਵਿੱਤ ਸਾਲ 'ਚ ਅਮਰੀਕਾ ਤੋਂ 16 ਲੱਖ ਟਨ ਈਥੇਨ ਦੀ ਦਰਾਮਦ ਕਰੇਗੀ। ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ (ਪੈਟਰੋ ਰਸਾਇਣ ਕਾਰੋਬਾਰ) ਵਿਪੁਲ ਸ਼ਾਹ ਨੇ ਦੱਸਿਆ ਕਿ ਇਸਦਾ ਇਸਤੇਮਾਲ ਪੈਟਰੋ ਰਸਾਇਣ ਪਲਾਟਾਂ 'ਚ ਕੱਚੇ ਮਾਲ ਦੇ ਰੂਪ 'ਚ ਕੁਦਰਤੀ ਗੈਸ ਅਤੇ ਨੇਫਥਾ ਦੀ ਜਗ੍ਹਾ ਕੀਤਾ ਜਾਵੇਗਾ। ਇਸ ਨਾਲ ਕੰਪਨੀ ਦਾ ਪੈਟਰੋ ਰਸਾਇਣ ਦੇ ਕੱਚੇ ਮਾਲ ਦਾ ਖਰਚ ਕਰੀਬ 30 ਫੀਸਦੀ ਘੱਟ ਹੋ ਜਾਵੇਗਾ। 
ਕੰਪਨੀ ਨੂੰ ਅਮਰੀਕਾ ਤੋਂ ਇਸਦੀ ਖੇਪ ਮਿਲਣੀ ਸ਼ੁਰੂ ਹੋ ਗਈ ਹੈ। ਗੁਜਰਾਤ ਦੇ ਦਹੇਜ 'ਚ ਸਥਿਤ ਗੁਜਰਾਤ ਕੈਮੀਕਲ ਪੋਰਟ ਟਰਮੀਨਲ ਕੰਪਨੀ ਲਿਮਟਿਡ 'ਚ ਅਮਰੀਕਾ ਤੋਂ ਈਥੇਨ ਲਿਆਉਣ ਲਈ ਵੱਡੇ ਟੈਂਕਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਈਥੇਨ ਦੇ ਇਸਤੇਮਾਲ ਨਾਲ ਪੈਟਰੋ ਰਸਾਇਣ ਸੰਚਾਲਨ ਮੁਨਾਫਾ ਹਰ ਸਾਲ 30 ਕਰੋੜ ਡਾਲਰ ਤੱਕ ਵੱਧ ਜਾਣ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਰਿਲਾਇੰਸ 2017 'ਚ ਅਮਰੀਕਾ ਤਾਂ ਈਥੇਨ ਦੀ ਸਭ ਤੋਂ ਵੱਡੀ ਬਰਾਮਦਕਾਰ ਬਣ ਰਹੀ ਹੈ।


Related News