ਮੁਸ਼ਕਲ ਸਮੇਂ 'ਚ ਰਿਲਾਇੰਸ ਨੇ ਖੋਲ੍ਹੇ ਮਦਦ ਲਈ ਦਰਵਾਜ਼ੇ, ਮੁਲਾਜ਼ਮਾਂ ਸਮੇਤ ਪਰਿਵਾਰਾਂ ਦੀ ਕਰੇਗੀ ਸਹਾਇਤਾ
Thursday, Jun 03, 2021 - 08:06 PM (IST)
ਮੁੰਬਈ - ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਆਫ਼ਤ ਦੀ ਇਸ ਘੜੀ ਵਿਚ ਕਰਮਚਾਰੀਆਂ ਲਈ ਸਹਾਇਤਾ ਦਾ ਹੱਥ ਵਧਾਇਆ ਹੈ। ‘ਰਿਲਾਇੰਸ ਫੈਮਲੀ ਸਪੋਰਟ ਐਂਡ ਵੈਲਫੇਅਰ ਸਕੀਮ’ ਦੀ ਘੋਸ਼ਣਾ ਕਰਦਿਆਂ ਉਨ੍ਹਾਂ ਕਿਹਾ ਕਿ ਆਰ.ਆਈ.ਐਲ. ਅਗਲੇ 5 ਸਾਲਾਂ ਤੱਕ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਤਨਖਾਹਾਂ ਜਾਰੀ ਰੱਖੇਗੀ, ਜਿਨ੍ਹਾਂ ਨੇ ਕੋਰੋਨਾ ਕਾਰਨ ਆਪਣੀ ਜਾਨ ਗੁਆਈ ਹੈ।
- ਕੋਰੋਨਾ ਕਾਰਨ ਆਪਣੀ ਜਾਨ ਗੁਆਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇਗੀ 5 ਸਾਲ ਦੀ ਤਨਖਾਹ।
- ਕੰਪਨੀ ਕਰਮਚਾਰੀ ਦੇ ਬੱਚਿਆਂ ਦੇ ਗ੍ਰੈਜੂਏਸ਼ਨ ਹੋਣ ਤੱਕ ਦਾ ਖ਼ਰਚਾ ਚੁੱਕੇਗੀ।
- ਮ੍ਰਿਤਕ ਕਰਮਚਾਰੀ ਦੇ ਨਾਮਜ਼ਦ ਵਿਅਕਤੀ ਨੂੰ ਆਖਰੀ ਵਾਰ ਜਿੰਨੀ ਮਿਲੀ ਸੈਲਰੀ ਜਿੰਨੀ ਰਕਮ ਮਿਲੇਗੀ
- ਰਿਲਾਇੰਸ ਪਰਿਵਾਰ ਦੇ ਹਸਪਤਾਲ ਵਿਚ ਭਰਤੀ ਹੋਣ ਦੀ ਸਾਰੀ ਕੀਮਤ ਚੁੱਕੇਗੀ
- ਕਰੀਨਾ ਦੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋਣ ਤੱਕ ਕੋਵਿਡ -19 ਦੀ ਛੁੱਟੀ ਲੈ ਸਕਦੇ ਹਨ
ਮੁਕੇਸ਼ ਅੰਬਾਨੀ ਨੇ ਪੱਤਰ ਲਿਖ ਕੇ ਕੀਤਾ ਐਲਾਨ
ਇਸ ਤੋਂ ਇਲਾਵਾ ਗ੍ਰੈਜੂਏਸ਼ਨ ਤੱਕ ਬੱਚਿਆਂ ਲਈ ਟਿਊਸ਼ਨ ਫੀਸ, ਹੋਸਟਲ ਅਤੇ ਕਿਤਾਬਾਂ ਦੀ ਪੂਰੀ ਕੀਮਤ ਕੰਪਨੀ ਸਹਿਣ ਕਰੇਗੀ। ਮੁਕੇਸ਼ ਅੰਬਾਨੀ ਨੇ ਇਕ ਪੱਤਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਅੰਬਾਨੀ ਨੇ ਲਿਖਿਆ ਕਿ ਪਿਆਰੇ ਦੋਸਤੋ, ਕੋਵਿਡ -19 ਮਹਾਮਾਰੀ ਸਾਡੇ ਸਾਹਮਣੇ ਤਾਜ਼ਾ ਇਤਿਹਾਸ ਦਾ ਸਭ ਤੋਂ ਭਿਆਨਕ ਤਜੁਰਬਾ ਲੈ ਕੇ ਆਇਆ ਹੈ। ਸਾਡੇ ਵਿਚੋਂ ਕੁਝ ਸਾਡੇ ਅਨਮੋਲ ਸਾਥੀ, ਪਰਿਵਾਰ ਦੇ ਮੈਂਬਰਾਂ ਅਤੇ ਅਜ਼ੀਜ਼ਾਂ ਦੀ ਦੁਖਦਾਈ ਮੌਤ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ: 1 ਜੂਨ ਤੋਂ ਹੋ ਰਹੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਜਾਣਨਾ ਜ਼ਰੂਰੀ , ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਰਿਲਾਇੰਸ ਦੁੱਖ ਦੇ ਸਮੇਂ ਪਰਿਵਾਰਾਂ ਨਾਲ ਖੜ੍ਹੀ ਹੈ: ਅੰਬਾਨੀ
ਚਿੱਠੀ ਵਿਚ ਅੱਗੇ ਲਿਖਿਆ ਗਿਆ ਹੈ ਕਿ ਰਿਲਾਇੰਸ ਉਨ੍ਹਾਂ ਸਾਥੀਆਂ ਦੇ ਪਰਿਵਾਰਾਂ ਦੇ ਦੁੱਖ ਦੀ ਘੜੀ ਵਿਚ ਪੂਰੀ ਤਾਕਤ ਨਾਲ ਖੜ੍ਹੀ ਹੈ ਜੋ ਇਸ ਕੋਰੋਨਾ ਦੇ ਯੁੱਗ ਵਿਚ ਆਪਣੀ ਜਾਨ ਗਵਾ ਬੈਠੇ ਹਨ। ਰਿਲਾਇੰਸ ਪਰਿਵਾਰ ਦੇ ਇੱਕ ਮੈਂਬਰ ਵਜੋਂ ਤੁਹਾਡੇ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ, ਅਸੀਂ ਰਿਲਾਇੰਸ ਪਰਿਵਾਰ ਸਹਾਇਤਾ ਅਤੇ ਭਲਾਈ ਸਕੀਮ ਦਾ ਐਲਾਨ ਕਰ ਰਹੇ ਹਾਂ। ਕਿਸੇ ਵੀ ਮ੍ਰਿਤਕ ਕਰਮਚਾਰੀ ਦੇ ਨਾਮਜ਼ਦ ਵਿਅਕਤੀ ਦੁਆਰਾ ਪ੍ਰਾਪਤ ਕੀਤੀ ਆਖਰੀ ਤਨਖਾਹ ਦੇ ਬਰਾਬਰ ਦੀ ਰਕਮ ਅਗਲੇ ਪੰਜ ਸਾਲਾਂ ਲਈ ਦਿੱਤੀ ਜਾਏਗੀ। ਕੰਪਨੀ ਬੱਚਿਆਂ ਲਈ ਭਾਰਤ ਦੇ ਕਿਸੇ ਵੀ ਇੰਸਟੀਚਿਊਟ ਵਿਚ ਗ੍ਰੈਜੂਏਸ਼ਨ, ਟਿਊਸ਼ਨ ਫੀਸ, ਹੋਸਟਲ, ਕਿਤਾਬਾਂ ਮੁਫ਼ਤ ਮੁਹੱਈਆ ਕਰਵਾਏਗੀ।
ਇਹ ਵੀ ਪੜ੍ਹੋ: ਕਿਸਾਨਾਂ ਲਈ ਸ਼ੁਰੂ ਹੋਇਆ ਵਿਸ਼ੇਸ਼ ਪੋਰਟਲ,ਆਨਲਾਈਨ ਖ਼ਰੀਦ ਸਕਣਗੇ ਬੀਜ ਅਤੇ ਖਾਦ ਸਮੇਤ ਕਈ ਚੀਜ਼ਾਂ
ਕੋਰੋਨਾ ਦੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋਣ ਤੱਕ ਕੋਵਿਡ -19 ਦੀ ਛੁੱਟੀ ਲੈ ਸਕਦੇ ਹਨ
ਇਸਦੇ ਨਾਲ ਹੀ ਅੰਬਾਨੀ ਨੇ ਦੱਸਿਆ ਕਿ ਪਤੀ / ਪਤਨੀ, ਮਾਪਿਆਂ, ਬੱਚਿਆਂ ਦੇ ਹਸਪਤਾਲ ਦਾਖਲ ਹੋਣ ਤੋਂ ਲੈ ਕੇ ਪੂਰਾ ਖ਼ਰਚਾ ਰਿਲਾਇੰਸ ਚੁੱਕੇਗੀ। ਇਸਤੋਂ ਇਲਾਵਾ ਉਹ ਕਰਮਚਾਰੀ ਜੋ ਕੋਰੋਨਾ ਸੰਕਰਮਿਤ ਹਨ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕੋਵਿਡ-19 ਦੀ ਪਕੜ ਵਿਚ ਹੈ, ਤਾਂ ਫਿਰ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਕੋਵਿਡ -19 ਛੁੱਟੀ ਲੈ ਸਕਦੇ ਹਨ।
ਇਹ ਵੀ ਪੜ੍ਹੋ: ESIC ਨੇ ਮੌਤ ਦੀ ਪਰਿਭਾਸ਼ਾ 'ਚ ਕੀਤੀ ਸੋਧ, ਹੁਣ ਇਨ੍ਹਾਂ ਲੋਕਾਂ ਨੂੰ ਵੀ ਮਿਲੇਗਾ ਯੋਜਨਾ ਦਾ ਲਾਭ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।