ਰਿਲਾਇੰਸ ਜੀਓ ਨੇ 5ਜੀ ਨਿਲਾਮੀ ਲਈ 14,000 ਕਰੋੜ ਰੁਪਏ ਐਡਵਾਂਸ ਜਮ੍ਹਾ ਕਰਵਾਏ

Tuesday, Jul 19, 2022 - 12:35 PM (IST)

ਨਵੀਂ ਦਿੱਲੀ (ਭਾਸ਼ਾ) - ਟੈਲੀਕਾਮ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਨੇ 5ਜੀ ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ 14,000 ਕਰੋੜ ਰੁਪਏ ਦੀ ਐਡਵਾਂਸ ਰਕਮ (ਈ. ਐੱਮ. ਡੀ.) ਜਮ੍ਹਾ ਕਰਵਾਈ ਹੈ। ਉੱਥੇ ਹੀ ਭਾਰਤੀ ਏਅਰਟੈੱਲ ਨੇ ਵੀ 5,500 ਕਰੋੜ ਰੁਪਏ ਐਡਵਾਂਸ ਵਜੋਂ ਜਮ੍ਹਾ ਕਰਵਾਏ ਹਨ। ਪ੍ਰੀ-ਕੁਆਲੀਫਾਈਡ ਬੋਲੀਕਾਰਾਂ ਦੀ ਸੂਚੀ ਦੂਰਸੰਚਾਰ ਵਿਭਾਗ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਕੀਤੀ ਗਈ ਹੈ।

ਇਸ ਮੁਤਾਬਕ ਅਡਾਨੀ ਡਾਟਾ ਨੈੱਟਵਰਕਸ ਦੇ ਈ. ਐੱਮ. ਡੀ. ਰਕਮ 100 ਕਰੋੜ ਰੁਪਏ ਹੈ। ਈ. ਐੱਮ. ਡੀ. ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਸਪੈਕਟ੍ਰਮ ਲੈਣ ਦੇ ਲਿਹਾਜ਼ ਨਾਲ ਕਿਸੇ ਕੰਪਨੀ ਦੀ ਸਮਰੱਥਾ, ਰਣਨੀਤੀ ਤੇ ਯੋਜਨਾ ਕੀ ਹੈ? ਦਿੰਦਾ ਹੈ। ਇਹ ਯੋਗਤਾ ਦੇ ਅੰਕ ਵੀ ਤੈਅ ਕਰਦਾ ਹੈ। ਵੋਡਾਫੋਨ ਆਈਡੀਆ ਨੇ ਪੇਸ਼ਗੀ ਰਕਮ ਵਜੋਂ 2,200 ਕਰੋੜ ਰੁਪਏ ਜਮ੍ਹਾ ਕਰਵਾਏ ਹਨ। ਜੀਓ ਨੂੰ 14,000 ਕਰੋੜ ਰੁਪਏ ਦੀ ਅਗਾਊਂ ਰਕਮ ਨਾਲ ਨਿਲਾਮੀ ਲਈ ਸਭ ਤੋਂ ਵੱਧ 1,59,830 ਅੰਕ ਮਿਲੇ ਹਨ। 5ਜੀ ਸਪੈਕਟਰਮ ਦੀ ਨਿਲਾਮੀ 26 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ’ਚ ਘੱਟੋ-ਘੱਟ 4.3 ਲੱਖ ਕਰੋੜ ਰੁਪਏ ਦੇ ਕੁੱਲ 72 ਗੀਗਾਹਰਟਜ਼ ਸਪੈਕਟ੍ਰਮ ਨੂੰ ਨਿਲਾਮੀ ਲਈ ਰੱਖਿਆ ਜਾਵੇਗਾ।


Harinder Kaur

Content Editor

Related News