ਰਿਲਾਇੰਸ ਇੰਫਰਾ ਦਾ ਕਰਜ਼ਾ 87 ਫੀਸਦੀ ਘਟਿਆ
Thursday, Sep 19, 2024 - 01:04 AM (IST)
ਨਵੀਂ ਦਿੱਲੀ – ਅਨਿਲ ਅੰਬਾਨੀ ਦੀ ਰਿਲਾਇੰਸ ਇੰਫਰਾਸਟ੍ਰਕਚਰ ਲਿਮਟਿਡ ਨੇ ਆਪਣੇ ਕਰਜ਼ੇ ਨੂੰ 87 ਫੀਸਦੀ ਘਟਾ ਲਿਆ ਹੈ। ਹੁਣ ਉਸ ’ਤੇ 475 ਕਰੋੜ ਰੁਪਏ ਬਕਾਇਆ ਹਨ। ਕੰਪਨੀ ਨੇ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.), ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਹੋਰ ਕਰਜ਼ਦਾਤਿਆਂ ਦਾ ਬਕਾਇਆ ਚੁਕਾ ਦਿੱਤਾ ਹੈ।
ਰਿਲਾਇੰਸ ਇੰਫਰਾ ਦਾ ਕੁਲ ਬਾਹਰੀ ਕਰਜ਼ਾ ਪਹਿਲਾਂ 3831 ਕਰੋੜ ਰੁਪਏ ਸੀ। ਕੰਪਨੀ ਨੇ ਐੱਲ. ਆਈ. ਸੀ. ਨੂੰ 600 ਕਰੋੜ ਰੁਪਏ ਦਾ ਭੁਗਤਾਨ ਕੀਤਾ ਅਤੇ ਐਡਲਵਾਈਸ ਐਸੈੱਟ ਰੀਕੰਸਟ੍ਰਕਸ਼ਨ ਕੰਪਨੀ ਦੇ ਨਾਲ ਆਪਣੇ ਸਾਰੇ ਬਕਾਏ ਚੁਕਾ ਦਿੱਤੇ। ਇਸ ਤੋਂ ਇਲਾਵਾ ਅਡਾਨੀ ਇਲੈਕਟ੍ਰੀਸਿਟੀ ਅਤੇ ਅਡਾਨੀ ਐਨਰਜੀ ਸਾਲਿਊਸ਼ਨਜ਼ ਦੇ ਨਾਲ ਵੀ ਵਿਚੌਲਗੀ ਦਾਅਵਿਆਂ ਨੂੰ ਵਾਪਸ ਲੈਣ ’ਤੇ ਸਹਿਮਤੀ ਬਣੀ ਹੈ।