ਰਿਲਾਇੰਸ ਇੰਡਸਟਰੀਜ਼ ਦੇ ਰਾਈਟ ਇਸ਼ੂ ਦਾ ਸਬਸਕ੍ਰਿਪਸ਼ਨ 130 ਫੀਸਦੀ ਤਕ ਪੁੱਜਾ

Wednesday, Jun 03, 2020 - 01:59 AM (IST)

ਨਵੀਂ ਦਿੱਲੀ  (ਭਾਸ਼ਾ) -ਦਿੱਗਜ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿ. ਦੇ 53,124 ਕਰੋਡ਼ ਰੁਪਏ ਦੇ ਰਾਈਟਸ ਇਸ਼ੂ ਲਈ 8.8 ਕਰੋਡ਼ ਦੀਆਂ ਹੋਰ ਬੋਲੀਆਂ ਮਿਲੀਆਂ। ਕੰਪਨੀ ਦੇ ਇਸ਼ੂ ਨੂੰ ਸੋਮਵਾਰ ਨੂੰ ਹੀ ਜ਼ਿਆਦਾ ਸਬਸਕ੍ਰਿਪਸ਼ਨ ਮਿਲ ਚੁੱਕਾ ਹੈ। ਸ਼ੇਅਰ ਬਾਜ਼ਾਰਾਂ ਕੋਲ ਉਪਲੱਬਧ ਅੰਕੜਿਆਂ ਅਨੁਸਾਰ ਉਸ ਨੂੰ ਹੁਣ ਤੱਕ ਕਰੀਬ 130 ਫੀਸਦੀ ਸਬਸਕ੍ਰਿਪਸ਼ਨ ਮਿਲ ਚੁੱਕਾ ਹੈ।

ਇਸ਼ੂ ਲਈ 54.9 ਕਰੋਡ਼ ਬੋਲੀਆਂ ਆਈਆਂ, ਜਦੋਂਕਿ ਰਾਈਟ ਇਸ਼ੂ ਦਾ ਸਾਈਜ਼ 42.26 ਕਰੋਡ਼ ਹੈ। ਬੀ. ਐੱਸ. ਈ. ’ਤੇ 48.5 ਕਰੋਡ਼ ਇਸ਼ੂ ਲਈ, ਜਦੋਂਕਿ ਐੱਨ. ਐੱਸ. ਈ. ’ਤੇ 5.64 ਕਰੋਡ਼ ਇਸ਼ੂ ਲਈ ਬੋਲੀਆਂ ਪ੍ਰਾਪਤ ਹੋਈਆਂ। ਰਾਈਟ ਇਸ਼ੂ ਤਹਿਤ ਕੰਪਨੀ ਹਰ ਇਕ 15 ਸ਼ੇਅਰ ਦੇ ਬਦਲੇ ਇਕ ਇਸ਼ੂ 1,257 ਰੁਪਏ ਦੇ ਭਾਅ ’ਤੇ ਦੇਣ ਦੀ ਪੇਸ਼ਕਸ਼ ਕਰ ਰਹੀ ਹੈ। ਬੀ. ਐੱਸ. ਈ. ’ਚ ਆਰ. ਆਈ. ਐੱਲ. ਦਾ ਸ਼ੇਅਰ 1,536.10 ਰੁਪਏ ’ਤੇ ਬੰਦ ਹੋਇਆ। ਇਸ਼ੂ ਲਈ ਬੋਲੀ ਲਾਉਣ ਨੂੰ ਲੈ ਕੇ ਬੁੱਧਵਾਰ ਆਖਰੀ ਦਿਨ ਹੈ।


Karan Kumar

Content Editor

Related News