ਕਾਰਪੋਰੇਟ ਟੈਕਸ ਘੱਟ ਕਰਨ ਨਾਲ ਅਰਥਵਿਵਸਥਾ ਨੂੰ ਮਿਲੇਗੀ ਲੋੜੀਂਦੀ ਤੇਜ਼ੀ : ਗੋਇਲ

Friday, Sep 20, 2019 - 08:25 PM (IST)

ਕਾਰਪੋਰੇਟ ਟੈਕਸ ਘੱਟ ਕਰਨ ਨਾਲ ਅਰਥਵਿਵਸਥਾ ਨੂੰ ਮਿਲੇਗੀ ਲੋੜੀਂਦੀ ਤੇਜ਼ੀ : ਗੋਇਲ

ਮੁੰਬਈ (ਭਾਸ਼ਾ)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਾਰਪੋਰੇਟ ਟੈਕਸ 'ਚ ਕਰੀਬ 10 ਫੀਸਦੀ ਦੀ ਕਟੌਤੀ ਨਾਲ ਅਰਥਵਿਵਸਥਾ ਨੂੰ ਲੋੜੀਂਦੀ ਤੇਜ਼ੀ ਮਿਲੇਗੀ। ਗੋਇਲ ਨੇ ਇੱਥੇ ਇਕ ਪ੍ਰੋਗਰਾਮ 'ਚ ਕਿਹਾ,''ਕਾਰਪੋਰੇਟ ਟੈਕਸ ਦੀਆਂ ਦਰਾਂ ਘੱਟ ਕਰਨ ਦੇ ਵਿੱਤ ਮੰਤਰੀ ਦੇ ਐਲਾਨਾਂ ਨਾਲ ਅਰਥਵਿਵਸਥਾ ਨੂੰ ਉਹ ਲੋੜੀਂਦੀ ਤੇਜ਼ੀ ਮਿਲੇਗੀ, ਜਿਸ ਦੀ ਉਮੀਦ ਅਸੀਂ ਸਾਰੇ ਕਰ ਰਹੇ ਹਾਂ। ਅਸੀਂ ਲੜੀਬੱਧ ਤਰੀਕੇ ਨਾਲ ਕਈ ਕਦਮ ਚੁੱਕੇ ਹਨ ਅਤੇ ਅੱਜ ਦਾ ਕਦਮ ਇਨ੍ਹਾਂ ਸਭ 'ਚ ਸਭ ਤੋਂ ਵੱਡਾ ਹੈ।''

ਗੋਇਲ ਨੇ ਕਿਹਾ ਕਿ ਮਾਲੀਆ 'ਤੇ ਪੈਣ ਵਾਲੇ ਇਸ ਬੋਝ ਨਾਲ ਕਾਰਪੋਰੇਟ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਆਰਥਿਕ ਵਾਧੇ ਨੂੰ ਗਤੀ ਦੇਣ ਲਈ ਕੰਪਨੀਆਂ ਦੁਬਾਰਾ ਇਨ੍ਹਾਂ ਕਦਮਾਂ ਦਾ ਲਾਭ ਚੁੱਕਣ ਦੀ ਉਮੀਦ ਸਾਫ਼ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਦੇਸ਼ ਨੂੰ ਨਿਵੇਸ਼ ਲਈ ਬਿਹਤਰ ਬਣਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਟੈਕਸ ਨੂੰ ਲੈ ਕੇ ਕੀਤੇ ਗਏ ਐਲਾਨਾਂ ਨਾਲ ਕੋਲ ਇੰਡੀਆ, ਇਨਫੋਸਿਸ ਅਤੇ ਵਿਪਰੋ ਵਰਗੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ।


author

Karan Kumar

Content Editor

Related News