ਖ਼ੁਸ਼ਖ਼ਬਰੀ! ਸਰਕਾਰੀ ਬੈਂਕਾਂ 'ਚ ਭਰਤੀ ਦੀ ਤਿਆਰੀ, ਜਾਣੋ ਕੀ ਹੋਵੇਗੀ ਕੇਂਦਰ ਦੀ ਯੋਜਨਾ
Wednesday, Sep 28, 2022 - 02:23 PM (IST)
ਨਵੀਂ ਦਿੱਲੀ- ਸਰਕਾਰੀ ਬੈਂਕਾਂ 'ਚ ਕਰਮਚਾਰੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਇਨ੍ਹਾਂ ਬੈਂਕਾਂ ਨੂੰ ਮਾਸਿਕ ਭਰਤੀ ਯੋਜਨਾ ਤਿਆਰ ਕਰਨ ਲਈ ਕਿਹਾ ਹੈ। ਵਿੱਤੀ ਸਾਲ 2013 ਤੋਂ ਬਾਅਦ ਪਿਛਲੇ 10 ਸਾਲਾਂ 'ਚ ਸਰਕਾਰੀ ਬੈਂਕਾਂ 'ਚ ਕਰਮਚਾਰੀਆਂ ਦੀ ਗਿਣਤੀ ਲਗਾਤਾਰ ਘਟੀ ਹੈ। ਪਿਛਲੇ ਹਫ਼ਤੇ ਸਰਕਾਰੀ ਬੈਂਕ ਪ੍ਰਮੁੱਖਾਂ ਦੇ ਨਾਲ ਵਿੱਤ ਮੰਤਰਾਲੇ ਦੇ ਸਾਬਕਾ ਅਧਿਕਾਰੀਆਂ ਦੀ ਮੀਟਿੰਗ ਹੋਈ। ਇਸ ਮਾਮਲੇ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਬੈਠਕ 'ਚ ਵਿੱਤ ਮੰਤਰਾਲੇ ਨੇ ਬੈਂਕਾਂ ਨੂੰ ਹਰ ਮਹੀਨੇ ਨਿਯੁਕਤੀ ਕਰਨ ਦੀ ਯੋਜਨਾ ਤਿਆਰ ਕਰਨ ਦਾ ਸੁਝਾਅ ਦਿੱਤਾ। ਇਕ ਸੂਤਰ ਨੇ ਕਿਹਾ ਕਿ ਹਰ ਮਹੀਨੇ ਨਿਯੁਕਤੀ ਲਈ ਬੈਂਕਾਂ ਨੂੰ ਇਕ ਬਾਰੀਕ ਯੋਜਨਾ ਤਿਆਰ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਬੈਂਕ 'ਚ ਮਨੁੱਖੀ ਸਰੋਤਾਂ ਦੀ ਨਿਯੁਕਤੀ ਮੁੱਖ ਤੌਰ 'ਤੇ ਆਈ.ਬੀ.ਪੀ.ਐੱਸ. (ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ) ਦੇ ਰਾਹੀਂ ਹੁੰਦੀ ਹੈ। ਇਸ 'ਚ ਉਨ੍ਹਾਂ ਦੀ ਹਿੱਸੇਦਾਰੀ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ-ਬਾਜ਼ਾਰ 'ਚ ਮੰਦੀ ਜਾਰੀ, ਸੈਂਸੈਕਸ 450 ਅੰਕ ਟੁੱਟਿਆ, ਨਿਫਟੀ 16875 ਦੇ ਹੇਠਾਂ
ਸਰਕਾਰੀ ਬੈਂਕਾਂ 'ਚ ਕਰਮਚਾਰੀਆਂ ਦੀ ਗਿਣਤੀ ਵਿੱਤੀ ਸਾਲ 2012-13 'ਚ 8,86,490 ਸੀ ਜੋ ਘੱਟ ਕੇ 2020-21 में 7,70,800 ਰਹਿ ਗਈ। ਇਸ ਦੇ ਉਲਟ ਸਮਾਨ ਮਿਆਦ 'ਚ ਨਿੱਜੀ ਖੇਤਰ ਦੇ ਬੈਕਾਂ 'ਚ ਕਰਮਚਾਰੀਆਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ। ਨਿੱਜੀ ਖੇਤਰ ਦੇ ਬੈਂਕਾਂ 'ਚ ਕਰਮਚਾਰੀਆਂ ਦੀ ਗਿਣਤੀ ਵਿੱਤੀ ਸਾਲ 2012-13 'ਚ 2,29,124 ਸੀ ਜੋ ਵਧ ਕੇ 2020-21 'ਚ 5,72,586 ਹੋ ਗਈ ਹੈ।
ਇਹ ਵੀ ਪੜ੍ਹੋ-ਨਵੇਂ ਹੇਠਲੇ ਪੱਧਰ 'ਤੇ ਰੁਪਿਆ, ਡਾਲਰ ਦੇ ਮੁਕਾਬਲੇ 81.90 ਤੱਕ ਪਹੁੰਚਿਆ
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕਲਰਕ ਅਤੇ ਅਧੀਨ ਸ਼੍ਰੇਣੀ ਦੇ ਕੁੱਲ ਕਰਮਚਾਰੀਆਂ 'ਚ ਭਾਰੀ ਗਿਰਾਵਟ ਆਈ ਹੈ ਜਦਕਿ ਅਧਿਕਾਰੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਵਿੱਤੀ ਸਾਲ 2012-13 'ਚ ਸਰਕਾਰੀ ਬੈਂਕਾਂ 'ਚ 3,98,801 ਕਲਰਕ ਅਤੇ 1,53,628 ਅਧੀਨ ਕਰਮਚਾਰੀ ਸਨ ਜੋ ਹੁਣ ਘਟ ਕੇ ਲੜੀਵਾਰ: 2,74,249 ਅਤੇ 1,10,323 ਰਹਿ ਗਏ ਹਨ। ਪਰ ਇਸ ਦੌਰਾਨ ਅਧਿਕਾਰੀਆਂ ਦੀ ਗਿਣਤੀ 3,34,061 ਤੋਂ ਵਧ ਕੇ 3,86,228 ਹੋ ਗਈ।
ਇਕ ਸੀਨੀਅਰ ਬੈਂਕਰ ਨੇ ਕਿਹਾ ਕਿ ਹਰ ਸਾਲ ਨਿਯੁਕਤੀ ਯੋਜਨਾ ਤਿਆਰ ਕਰਦੇ ਸਮੇਂ ਅਸੀਂ ਆਈ.ਬੀ.ਪੀ.ਐੱਸ. ਨੂੰ ਆਪਣੀ ਮੰਸ਼ਾ ਜਤਾ ਦਿੰਦੇ ਹਾਂ ਅਤੇ ਜ਼ਿਆਦਾ ਨਿਯੁਕਤੀਆਂ ਸਿਰਫ਼ ਆਈ.ਬੀ.ਪੀ.ਐੱਸ. ਦੇ ਰਾਹੀਂ ਹੁੰਦੀਆਂ ਹਨ। ਅਜਿਹੇ 'ਚ ਮਾਸਿਕ ਨਿਯੁਕਤੀ ਯੋਜਨਾ ਤਿਆਰ ਕਰਨ ਲਈ ਸਾਨੂੰ ਆਈ.ਬੀ.ਪੀ.ਆਈ ਦੇ ਨਾਲ ਜ਼ਿਆਦਾ ਤਾਲਮੇਲ ਬਿਠਾਉਣ ਦੀ ਲੋੜ ਹੋਵੇਗੀ। ਵਿੱਤੀ ਸਾਲ 2020-21 'ਚ ਸਰਕਾਰੀ ਬੈਂਕਾਂ ਦੀਆਂ ਕੁੱਲ 86,333 ਬ੍ਰਾਂਚਾਂ ਸਨ ਜਿਨ੍ਹਾਂ ਦਾ ਕੁੱਲ ਕਾਰੋਬਾਰ 162.54 ਲੱਖ ਕਰੋੜ ਰੁਪਏ ਸੀ। ਪ੍ਰਤੀ ਬ੍ਰਾਂਚ ਕਾਰੋਬਾਰ 188.28 ਕਰੋੜ ਰੁਪਏ ਸੀ ਜਦਕਿ ਪ੍ਰਤੀ ਕਰਮਚਾਰੀ ਕਾਰੋਬਾਰ 20.75 ਕਰੋੜ ਰੁਪਏ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।