ਗਲੋਬਲ ਹਾਲਾਤ ਦਰਮਿਆਨ RBI ਨੀਤੀਗਤ ਕਾਰਵਾਈ ’ਚ ‘ਸਰਗਰਮ ਅਤੇ ਤਤਪਰ’ ਰਹੇਗਾ : ਗਵਰਨਰ ਮਲਹੋਤਰਾ

Sunday, Apr 20, 2025 - 01:56 PM (IST)

ਗਲੋਬਲ ਹਾਲਾਤ ਦਰਮਿਆਨ RBI ਨੀਤੀਗਤ ਕਾਰਵਾਈ ’ਚ ‘ਸਰਗਰਮ ਅਤੇ ਤਤਪਰ’ ਰਹੇਗਾ : ਗਵਰਨਰ ਮਲਹੋਤਰਾ

ਨਵੀਂ ਦਿੱਲੀ (ਭਾਸ਼ਾ) - ਟੈਰਿਫ ਵਾਰ ਦਰਮਿਆਨ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਤੇਜ਼ੀ ਨਾਲ ਬਦਲ ਰਹੇ ਗਲੋਬਲ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੇਗਾ ਅਤੇ ਆਪਣੀ ਨੀਤੀਗਤ ਕਾਰਵਾਈ ’ਚ ‘ਸਰਗਰਮ ਅਤੇ ਤਤਪਰ’ ਬਣਿਆ ਰਹੇਗਾ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਤੋਂ ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਕੀਮਤਾਂ 'ਚ ਵੱਡਾ ਉਲਟਫੇਰ

ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਅਤੇ ਵਿੱਤੀ ਬਾਜ਼ਾਰਾਂ ਨੇ ਜ਼ਿਕਰਯੋਗ ਲਚੀਲਾਪਨ ਵਿਖਾਇਆ ਹੈ। ਨਾਲ ਹੀ ਮਲਹੋਤਰਾ ਨੇ ਸੁਚੇਤ ਕੀਤਾ ਕਿ ਅਰਥਵਿਵਸਥਾ ਅਤੇ ਵਿੱਤੀ ਬਾਜ਼ਾਰ ਅਸਥਿਰ ਗਲੋਬਲ ਮਾਹੌਲ ਦੀਆਂ ਬੇਭਰਸੋਗੀਆਂ ਤੋਂ ਅਣ-ਛੂਹੇ ਨਹੀਂ ਹਨ। ਉਨ੍ਹਾਂ ਬਾਲੀ ’ਚ 24ਵੇਂ ਐੱਫ. ਆਈ. ਐੱਮ. ਐੱਮ. ਡੀ. ਏ.-ਪੀ. ਡੀ. ਏ. ਆਈ. ਸਾਲਾਨਾ ਸੰਮੇਲਨ ’ਚ ਕਿਹਾ, ‘‘ਤੇਜ਼ੀ ਨਾਲ ਬਦਲ ਰਹੇ ਗਲੋਬਲ ਹਾਲਾਤਾਂ ਨੂੰ ਵੇਖਦੇ ਹੋਏ ਅਸੀਂ ਲਗਾਤਾਰ ਆਰਥਿਕ ਪਰੀਦ੍ਰਿਸ਼ ਦੀ ਨਿਗਰਾਨੀ ਅਤੇ ਮੁਲਾਂਕਣ ਕਰ ਰਹੇ ਹਾਂ। ਅਸੀਂ ਹਮੇਸ਼ਾ ਦੀ ਤਰ੍ਹਾਂ ਨੀਤੀਗਤ ਮੋਰਚੇ ’ਤੇ ਆਪਣੀ ਕਾਰਵਾਈ ’ਚ ਸਰਗਰਮ ਅਤੇ ਤਤਪਰ ਰਹਾਂਗੇ।

ਇਹ ਵੀ ਪੜ੍ਹੋ :     100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ

ਉਨ੍ਹਾਂ ਕਿਹਾ ਕਿ ਵਾਧਾ-ਮਹਿੰਗਾਈ ਸੰਤੁਲਨ ’ਚ ਜ਼ਿਕਰਯੋਗ ਸੁਧਾਰ ਹੋਇਆ ਹੈ ਅਤੇ ਮਹਿੰਗਾਈ ਵੀ ਸਹਿਨਸ਼ੀਲਤਾ ਘੇਰੇ ਦੇ ਅੰਦਰ ਹੈ। ਗਵਰਨਰ ਨੇ ਕਿਹਾ ਕਿ ਇਸ ਦੇ ਬਾਵਜੂਦ ਗਲੋਬਲ ਬੇਭਰਸੋਗੀਆਂ ਅਤੇ ਮੌਸਮ ਦੀ ਗਡ਼ਬਡ਼ੀ ਮਹਿੰਗਾਈ ਦੇ ਲਿਹਾਜ਼ ਨਾਲ ਜੋਖਮ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ, ‘‘ਭਾਵੇਂ ਅਸੀਂ ਮਾਲੀ ਸਾਲ 2025-26 ਲਈ 6.5 ਫ਼ੀਸਦੀ ਅਸਲ ਜੀ. ਡੀ. ਪੀ. ਵਾਧੇ ਦਾ ਅੰਦਾਜ਼ਾ ਲਗਾਇਆ ਹੈ ਪਰ ਭਾਰਤ ਅਜੇ ਵੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ। ਫਿਰ ਵੀ ਇਹ ਸਾਡੀ ਉਮੀਦ ਤੋਂ ਕਾਫ਼ੀ ਘੱਟ ਹੈ। ਅਸੀਂ ਦੋ ਵਾਰ ਰੈਪੋ ਦਰਾਂ ’ਚ ਕਟੌਤੀ ਕੀਤੀ ਹੈ ਅਤੇ ਸਮਰੱਥ ਨਕਦੀ ਦਿੱਤੀ ਹੈ।

ਇਹ ਵੀ ਪੜ੍ਹੋ :     2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ  

ਰੁਪਏ ਨੇ ਆਪਣੀ ਗੁਆਚੀ ਜ਼ਮੀਨ ਵਾਪਸ ਹਾਸਲ ਕੀਤੀ

ਭਾਰਤੀ ਵਿੱਤੀ ਬਾਜ਼ਾਰਾਂ ਬਾਰੇ ਗਵਰਨਰ ਨੇ ਕਿਹਾ ਕਿ ਵਿਦੇਸ਼ੀ ਕਰੰਸੀ ਵਟਾਂਦਰਾ ਬਾਜ਼ਾਰ, ਸਰਕਾਰੀ ਜ਼ਮਾਨਤਾਂ ਅਤੇ ਕਰੰਸੀ ਬਾਜ਼ਾਰ ਸਮੇਤ ਸਾਰੇ ਬਾਜ਼ਾਰ ਸੈਗਮੈਂਟ ਕਾਫ਼ੀ ਹੱਦ ਤੱਕ ਸਥਿਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਰੁਪਅਆ ਥੋੜ੍ਹਾ ਦਬਾਅ ’ਚ ਆਇਆ ਸੀ ਪਰ ਉਸ ਤੋਂ ਬਾਅਦ ਇਸ ਦਾ ਪ੍ਰਦਰਸ਼ਨ ਬਿਹਤਰ ਰਿਹਾ ਅਤੇ ਇਸ ਨੇ ਕੁਝ ਹੱਦ ਤੱਕ ਗੁਆਚੀ ਹੋਈ ਜ਼ਮੀਨ ਵਾਪਸ ਹਾਸਲ ਕਰ ਲਈ।

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ ਨੇ ਫਿਰ ਤੋੜੇ ਸਾਰੇ ਰਿਕਾਰਡ, ਜਾਣੋ 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਨਵਾਂ ਰੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News