RBI ਨੇ ਜਾਰੀ ਕੀਤੀ ਦੇਸ਼ ਦੇ 30 ਸਭ ਤੋਂ ਵੱਡੇ ਵਿਲਫੁਲ ਡਿਫਾਲਟਰਾਂ ਦੀ ਲਿਸਟ

11/23/2019 12:01:16 AM

ਨਵੀਂ ਦਿੱਲੀ (ਅਨਸ)-ਸੁਪਰੀਮ ਕੋਰਟ ਦੇ ਹੁਕਮਾਂ ਤੋਂ ਚਾਰ ਸਾਲ ਬਾਅਦ ਆਖ਼ਿਰਕਾਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਉਨ੍ਹਾਂ ਬੈਂਕ ਡਿਫਾਲਟਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੇ ਜਾਣਬੁੱਝ ਕੇ ਬੈਂਕਾਂ ਦਾ ਕਰਜ਼ਾ ਨਹੀਂ ਮੋੜਿਆ ਹੈ। ਇਨ੍ਹਾਂ ’ਚੋਂ ਕੁਝ ਤਾਂ ਦੇਸ਼ ਛੱਡ ਕੇ ਫਰਾਰ ਹੋ ਚੁੱਕੇ ਹਨ। ਆਰ. ਬੀ. ਆਈ. ਨੇ ‘ਦਿ ਵਾਇਰ’ ਨੂੰ ਆਰ. ਟੀ. ਆਈ. (ਸੂਚਨਾ ਦਾ ਅਧਿਕਾਰ) ਤਹਿਤ ਮੰਗੀ ਗਈ ਜਾਣਕਾਰੀ ’ਚ 30 ਵੱਡੇ ਬੈਂਕ ਡਿਫਾਲਟਰਾਂ ਦਾ ਖੁਲਾਸਾ ਕੀਤਾ ਹੈ। ਮਈ 2019 ’ਚ ਦਾਖਲ ਆਰ. ਟੀ. ਆਈ. ਅਰਜ਼ੀ ਦੇ ਜਵਾਬ ’ਚ ਰਿਜ਼ਰਵ ਬੈਂਕ ਨੇ 30 ਅਪ੍ਰੈਲ 2019 ਤੱਕ 30 ਵੱਡੇ ਡਿਫਾਲਟਰਾਂ ਦੇ ਵੇਰਵੇ ਦਿੱਤੇ ਹਨ। ਇਨ੍ਹਾਂ 30 ਕੰਪਨੀਆਂ ਦੇ ਕੋਲ ਕੁਲ 50,000 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਇਨ੍ਹਾਂ ’ਚ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਅਤੇ ਨੀਰਵ ਮੋਦੀ ਦੀਆਂ ਕੰਪਨੀਆਂ ਦੇ ਵੀ ਨਾਂ ਹਨ। ਮੇਹੁਲ ਚੌਕਸੀ ਦੀ ਗੀਤਾਂਜਲੀ ਜੈੱਮਸ ਇਸ ਸੂਚੀ ’ਚ ਟਾਪ ’ਤੇ ਹੈ।

11,000 ਕੰਪਨੀਆਂ ਕੋਲ 1.61 ਲੱਖ ਕਰੋਡ਼ ਤੋਂ ਜ਼ਿਆਦਾ ਦੀ ਰਕਮ ਬਕਾਇਆ

ਸਿਬਿਲ ਡਾਟਾ ਮੁਤਾਬਕ ਦਸੰਬਰ 2018 ਤੱਕ 11,000 ਕੰਪਨੀਆਂ ਕੋਲ ਕੁਲ 1.61 ਲੱਖ ਕਰੋਡ਼ ਤੋਂ ਜ਼ਿਆਦਾ ਦੀ ਰਕਮ ਦਾ ਬਕਾਇਆ ਹੈ। ਆਰ. ਬੀ. ਆਈ. ਵੱਲੋਂ ਜਾਰੀ ਵਿਲਫੁਲ ਡਿਫਾਲਟਰ ਦਾ ਡਾਟਾ ਕੇਂਦਰੀਕ੍ਰਿਤ ਬੈਂਕਿੰਗ ਪ੍ਰਣਾਲੀ ਡਾਟਾਬੇਸ ਤੋਂ ਆਉਂਦਾ ਹੈ, ਜਿਸ ਨੂੰ ਸੈਂਟਰਲ ਡਿਪਾਜ਼ਿਟਰੀ ਆਫ ਇਨਫਾਰਮੇਸ਼ਨ ਆਨ ਲਾਰਜ ਕ੍ਰੈਡਿਟਸ (ਸੀ. ਆਰ. ਆਈ. ਐੱਲ. ਸੀ.) ਕਿਹਾ ਜਾਂਦਾ ਹੈ। ਇਹ 5 ਕਰੋਡ਼ ਤੋਂ ਉੱਤੇ ਦਾ ਕਰਜ਼ਾ ਦੇਣ ਵਾਲੇ ਸਾਰੇ ਕਰਜ਼ਦਾਤਿਆਂ ਦੀ ਕ੍ਰੈਡਿਟ ਜਾਣਕਾਰੀ ਦਾ ਇਕ ਕੇਂਦਰੀਕ੍ਰਿਤ ਪੂਲ ਹੈ।

ਰਿਜ਼ਰਵ ਬੈਂਕ ਨੇ 30 ਡਿਫਾਲਟਰ ਕੰਪਨੀਆਂ ਦੀ ਲਿਸਟ ਅਤੇ ਉਨ੍ਹਾਂ ’ਤੇ ਕੁਲ ਬਕਾਇਆ ਰਾਸ਼ੀ ਦਾ ਵੇਰਵਾ ਦਿੱਤਾ ਹੈ ਪਰ ਇਹ ਨਹੀਂ ਦੱਸਿਆ ਹੈ ਕਿ ਕਿੰਨੀ ਰਾਸ਼ੀ ਬੈਡ ਲੋਨ ਹੈ। ਆਰ. ਬੀ. ਆਈ. ਲਿਸਟ ਮੁਤਾਬਕ ਗੀਤਾਂਜਲੀ ਜੈੱਮਸ 5044 ਕਰੋਡ਼ ਦੀ ਰਕਮ ਦੇ ਨਾਲ ਸਭ ਤੋਂ ਉੱਤੇ ਹੈ, ਜਦੋਂ ਕਿ ਡਾਇਮੰਡ ਪਾਵਰ ਇਨਫ੍ਰਾਸਟਰੱਕਚਰ 869 ਕਰੋਡ਼ ਰੁਪਏ ਦੇ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹੈ। ਗੀਤਾਂਜਲੀ ਜੈੱਮਸ ਤੋਂ ਇਲਾਵਾ ਲਿਸਟ ’ਚ ਰੋਟੋਮੈਕ ਗਲੋਬਲ, ਜ਼ੂਮ ਡਿਵੈੱਲਪਰਸ, ਡੈੱਕਨ ਕ੍ਰਾਨਿਕਲ ਹੋਲਡਿੰਗਸ, ਵਿਨਸਮ ਡਾਇਮੰਡਸ, ਆਰ. ਈ. ਆਈ. ਐਗਰੋ, ਸਿੱਧੀ ਵਿਨਾਇਕ ਲਾਜਿਸਟਿਕਸ ਅਤੇ ਕੁਡੋਸ ਕੇਮੀ ਦੇ ਵੀ ਨਾਂ ਸ਼ਾਮਲ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਜਾਂ ਉਨ੍ਹਾਂ ਦੇ ਪ੍ਰਮੋਟਰਾਂ ’ਤੇ ਪਿਛਲੇ 5 ਸਾਲਾਂ ’ਚ ਸੀ. ਬੀ. ਆਈ. ਜਾਂ ਈ. ਡੀ. ਨੇ ਵੀ ਨਕੇਲ ਕੱਸੀ ਹੈ।

ਵਿਲਫੁਲ ਡਿਫਾਲਟਰ ਲਿਸਟ ’ਚ ਹੋਰ ਕਈ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਦੇ ਪ੍ਰਮੋਟਰਾਂ ਵੱਲੋਂ ਵੀ ਕੋਈ ਗਲਤ ਕੰਮ ਕੀਤਾ ਗਿਆ ਹੈ ਜਾਂ ਨਹੀਂ। ਅਜਿਹੀਆਂ ਕੰਪਨੀਆਂ ’ਚ ਏ. ਬੀ. ਜੀ. ਸ਼ਿਪਯਾਰਡ, ਰੁਚੀ ਸੋਇਆ ਇੰਡਸਟਰੀਜ਼, ਹਨੁੰਗ ਟੁਆਇਜ਼ ਐਂਡ ਟੈਕਸਟਾਈਲਸ, ਐੱਸ. ਕੁਮਾਰਸ ਨੇਸ਼ਨਵਾਈਡ ਅਤੇ ਕੇ. ਐੱਸ. ਆਇਲਸ ਲਿਮਟਿਡ ਸ਼ਾਮਲ ਹੈ। ਦੱਸਣਯੋਗ ਹੈ ਕਿ ਦਸੰਬਰ 2017 ’ਚ ਆਈ. ਡੀ. ਬੀ. ਆਈ. ਬੈਂਕ ਨੇ ਰੁਚੀ ਸੋਇਆ ਇੰਡਸਟਰੀਜ਼ ਨੂੰ ਵਿਲਫੁਲ ਡਿਫਾਲਟਰ ਐਲਾਨਿਆ ਸੀ। ਇਨ੍ਹਾਂ ’ਚੋਂ ਕੁਝ ਕੰਪਨੀਆਂ ਕਥਿਤ ਰੂਪ ਨਾਲ ਉਸ ਸੂਚੀ ਦਾ ਹਿੱਸਾ ਹਨ ਜੋ ਆਰ. ਬੀ. ਆਈ. ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿੱਤੀ ਸੀ। ਰਾਜਨ ਨੇ ਕਥਿਤ ਤੌਰ ’ਤੇ ਜਾਂਚ ਏਜੰਸੀਆਂ ਵੱਲੋਂ ਬੈਂਕ ਫਰਾਡ ਦੇ ਮਾਮਲੇ ’ਚ ਤੁਰੰਤ ਕਾਰਵਾਈ ਕਰਵਾਉਣ ਦੇ ਮਕਸਦ ਨਾਲ ਇਕ ਸੂਚੀ ਪੀ. ਐੱਮ. ਓ. ’ਚ ਦਿੱਤੀ ਸੀ।

ਇਹ ਹਨ ਵਿਲਫੁਲ ਡਿਫਾਲਟਰ

ਇਹ ਹਨ ਵਿਲਫੁਲ ਡਿਫਾਲਟਰ
ਨਾਂ       ਬਕਾਇਆ ਰਾਸ਼ੀ (ਕਰੋੜ ਰੁਪਏ ’ਚ)
1- ਗੀਤਾਂਜਲੀ ਜੈੱਮਸ ਲਿਮਟਿਡ        5044
2- ਆਰ. ਈ. ਆਈ. ਐਗਰੋ ਲਿਮਟਿਡ        4197
3- ਵਿਨਸਮ ਡਾਇਮੰਡਸ ਐਂਡ ਜਿਊਲਰੀ ਲਿਮਟਿਡ        3386
4- ਰੁਚੀ ਸੋਇਆ ਇੰਡਸਟਰੀਜ਼ ਲਿਮਟਿਡ        3225
5- ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ        2844
6- ਕਿੰਗਫਿਸ਼ਰ ਏਅਰਲਾਈਨਜ਼ ਲਿਮਟਿਡ        2488
7- ਕੁਡੋਸ ਕੈਮੀ. ਲਿਮਟਿਡ        2326
8- ਜ਼ੂਮ ਡਿਵੈੱਲਪਰਸ ਪ੍ਰਾਈਵੇਟ ਲਿਮਟਿਡ        2024
9- ਡੈੱਕਨ ਕ੍ਰੋਨਿਕਲ ਹੋਲਡਿੰਗਸ ਲਿਮਟਿਡ        1951
10- ਏ. ਬੀ. ਜੀ. ਸ਼ਿਪਯਾਰਡ ਲਿਮਟਿਡ        1875
11- ਫਾਰ ਐਵਰ ਪ੍ਰੀਸੀਅਸ ਜਿਊਲਰੀ ਐਂਡ ਡਾਇਮੰਡਸ ਪ੍ਰਾਈਵੇਟ ਲਿਮਟਿਡ        1718
12- ਸੂਰਯਾ ਵਿਨਾਇਕ ਇੰਡਸਟਰੀਜ਼ ਲਿਮਟਿਡ        1628
13- ਐੱਸ. ਕੁਮਾਰਸ ਨੇਸ਼ਨਵਾਈਡ ਲਿਮਟਿਡ        158
14- ਗਿਲੀ ਇੰਡੀਆ ਲਿਮਟਿਡ        1447
15- ਸਿੱਧੀ ਵਿਨਾਇਕ ਲਾਜਿਸਟਿਕ ਲਿਮਟਿਡ        1349
16- ਵੀ. ਐੱਮ. ਸੀ. ਸਿਸਟਮਸ ਲਿਮਟਿਡ        1314
17- ਗੁਪਤਾ ਕੋਲ ਇੰਡੀਆ ਪ੍ਰਾਈਵੇਟ ਲਿਮਟਿਡ        1349
18- ਨਕਛੱਤਰ ਬਰਾਂਡਸ ਲਿਮਟਿਡ        1314
19- ਇੰਡੀਅਨ ਟੈਕਨੋਮੈਕ ਕੰਪਨੀ ਲਿਮਟਿਡ        1091
20- ਸ਼੍ਰੀ ਗਣੇਸ਼ ਜਿਊਲਰੀ ਹਾਊਸ ਲਿਮਟਿਡ        1085
21- ਜੈਨ ਇਨਫ੍ਰਾਪ੍ਰਾਜੈਕਟਸ ਲਿਮਟਿਡ        1076
22- ਸੂਰਯਾ ਫਾਰਮਾਸਿਊਟਿਕਲਸ ਲਿਮਟਿਡ        1065
23- ਨਾਕੋਡਾ ਲਿਮਟਿਡ        1028
24- ਕੇ. ਐੱਸ. ਆਇਲਸ ਲਿਮਟਿਡ        1026
25- ਕੋਸਟਲ ਪ੍ਰਾਜੈਕਟਸ ਲਿਮਟਿਡ        984
26- ਹਾਨੂਗ ਟੁਆਇਜ਼ ਐਂਡ ਟੈਕਸਟਾਈਲਸ ਲਿਮਟਿਡ        949
27- ਫਰਸਟ ਲੀਜ਼ਿੰਗ ਕੰਪਨੀ ਆਫ ਇੰਡੀਆ ਲਿਮਟਿਡ        929
28- ਕਾਨਕਾਸਟ ਸਟੀਲ ਐਂਡ ਪਾਵਰ ਲਿਮਟਿਡ        888
29- ਐਕਸ਼ਨ ਇਸਪਾਤ ਐਂਡ ਪਾਵਰ ਪ੍ਰਾਈਵੇਟ ਲਿਮਟਿਡ        888
30- ਡਾਇਮੰਡ ਪਾਵਰ ਇਨਫ੍ਰਾਸਟਰੱਕਚਰ        869


Karan Kumar

Content Editor

Related News