RBI ਦੇ ਸਕਦੈ ਵੱਡੀ ਸੌਗਾਤ, ਤੁਹਾਡੀ ਜੇਬ 'ਚ ਬਚ ਸਕੇਗਾ ਪੈਸਾ

05/25/2019 11:00:31 AM

ਨਵੀਂ ਦਿੱਲੀ—  ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ ਨਾਲ ਹੁਣ ਸਭ ਦੀ ਨਜ਼ਰ ਆਰਥਿਕ ਵਿਕਾਸ 'ਤੇ ਸ਼ਿਫਟ ਹੋ ਗਈ ਹੈ। ਇਸ ਵਿਚਕਾਰ ਰਿਜ਼ਰਵ ਬੈਂਕ (ਆਰ. ਬੀ. ਆਈ.) ਲੋਕਾਂ ਦੀ ਖਰੀਦ ਸ਼ਕਤੀ ਵਧਾਉਣ ਲਈ ਮਾਨਿਟਰੀ ਪਾਲਿਸੀ ਮੀਟਿੰਗ 'ਚ ਇਕ ਵੱਡਾ ਕਦਮ ਉਠਾ ਸਕਦਾ ਹੈ, ਜਿਸ ਨਾਲ ਤੁਹਾਡੀ ਜੇਬ 'ਚ ਪੈਸਾ ਬਚੇਗਾ।

 

 

ਰਿਜ਼ਰਵ ਬੈਂਕ ਜੂਨ ਪਾਲਿਸੀ ਮੀਟਿੰਗ 'ਚ ਰੇਪੋ ਰੇਟ 'ਚ ਇਕ ਹੋਰ ਕਟੌਤੀ ਕਰ ਸਕਦਾ ਹੈ, ਜਿਸ ਨਾਲ ਹੋਮ ਲੋਨ, ਕਾਰ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ ਸਸਤੇ ਹੋਣਗੇ, ਨਾਲ ਹੀ ਤੁਹਾਡੀ ਈ. ਐੱਮ. ਆਈ. ਵੀ. ਘੱਟ ਹੋ ਜਾਵੇਗੀ। ਇਸ ਸਾਲ ਫਰਵਰੀ ਤੋਂ ਹੁਣ ਤਕ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) 0.50 ਫੀਸਦੀ ਦੀ ਕਮੀ ਕਰ ਚੁੱਕਾ ਹੈ ਤੇ ਇਸ ਵਕਤ ਰੇਪੋ ਰੇਟ 6 ਫੀਸਦੀ ਹੈ। ਬਾਜ਼ਾਰ ਮਾਹਰਾਂ ਨੇ ਜੂਨ ਪਾਲਿਸੀ 'ਚ ਇਕ ਹੋਰ ਕਟੌਤੀ ਦੀ ਸੰਭਾਵਨਾ ਜਤਾਈ ਹੈ।
ਬਾਜ਼ਾਰ ਮਾਹਰਾਂ ਮੁਤਾਬਕ, ਮਈ 'ਚ ਮਹਿੰਗਾਈ ਦਰ 3.3 ਫੀਸਦੀ ਰਹਿ ਸਕਦੀ ਹੈ, ਜੋ ਕਿ ਰਿਜ਼ਰਵ ਬੈਂਕ ਦੇ ਕੰਟਰੋਲ ਟੀਚੇ ਤੋਂ ਘੱਟ ਹੋਵੇਗੀ, ਨਾਲ ਹੀ ਵਿਕਾਸ ਰਫਤਾਰ ਵੀ ਹੌਲੀ ਹੈ। ਇਸ ਲਈ ਉਮੀਦ ਹੈ ਕਿ ਆਰ. ਬੀ. ਆਈ. ਦੀ ਮਾਨਿਟਰੀ ਪਾਲਿਸੀ ਕਮੇਟੀ ਪਹਿਲਾਂ ਦੇ ਮੁਕਾਬਲੇ ਇਸ ਵਾਰ 6 ਜੂਨ ਨੂੰ ਰੇਪੋ ਰੇਟ 'ਚ 0.35 ਫੀਸਦੀ ਦੀ ਕਟੌਤੀ ਕਰ ਸਕਦੀ ਹੈ, ਜਦੋਂ ਕਿ ਹੁਣ ਤਕ 0.25 ਫੀਸਦੀ ਕਟੌਤੀ ਦਾ ਰੁਝਾਨ ਰਿਹਾ ਹੈ।


Related News