RBI ਨੇ ਯੋਗ ਜਿਊਲਰਜ਼ ਲਈ ਸੋਨੇ ਦੀ ਦਰਾਮਦ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
Thursday, May 26, 2022 - 11:07 AM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇੰਡੀਆ ਇੰਟਰਨੈਸ਼ਨਲ ਬੁਲੀਅਨ ਐਕਸਚੇਂਜਦ ਆਈ. ਐੱਫ. ਐੱਸ. ਸੀ. ਜਾਂ ਇਸ ਤਰ੍ਹਾਂ ਦੇ ਅਧਿਕਾਰਤ ਐਕਸਚੇਂਜ ਰਾਹੀਂ ਸੋਨੇ ਦੀ ਦਰਾਮਦ ਨੂੰ ਸੌਖਾਲਾ ਬਣਾਉਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਆਰ. ਬੀ. ਆਈ. ਅਤੇ ਡੀ. ਜੀ. ਐੱਫ. ਟੀ. (ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ) ਵਲੋਂ ਨਾਮਜ਼ਦ ਏਜੰਸੀਆਂ ਤੋਂ ਇਲਾਵਾ ਕੌਮਾਂਤਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਆਈ. ਐੱਫ. ਐੱਸ. ਸੀ. ਏ.) ਤੋਂ ਮਨਜ਼ੂਰੀ ਪ੍ਰਾਪਤ ਯੋਗ ਜਿਊਲਰਜ਼ ਨੂੰ ਜਨਵਰੀ ’ਚ ਸੋਨੇ ਦੀ ਦਰਾਮਦ ਦੀ ਇਜਾਜ਼ਤ ਦਿੱਤੀ ਗਈ ਸੀ। ਆਰ. ਬੀ. ਆਈ. ਨੇ ਯੋਗ ਜਿਊਲਰਜ਼ ਨੂੰ ਇੰਡੀਆ ਇੰਟਰਨੈਸ਼ਨਲ ਬੁਲੀਅਨ ਐਕਸਚੇਂਜ (ਆਈ. ਆਈ. ਬੀ. ਐਕਸ.) ਜਾਂ ਆਈ. ਐੱਫ. ਐੱਸ. ਸੀ. ਏ. ਅਤੇ ਡੀ. ਜੀ. ਐੱਫ. ਟੀ. ਤੋਂ ਮਨਜ਼ੂਰੀ ਪ੍ਰਾਪਤ ਹੋਰ ਐਕਸਚੇਂਜ ਰਾਹੀਂ ਸੋਨੇ ਦੀ ਦਰਾਮਦ ਨੂੰ ਸੌਖਾਲਾ ਬਣਾਉਣ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹੈ।
ਦਿਸ਼ਾ-ਨਿਰਦੇਸ਼ ਮੁਤਾਬਕ ਬੈਂਕ ਯੋਗ ਜਿਊਲਰਜ਼ ਨੂੰ ਆਈ. ਆਈ. ਬੀ. ਐਕਸ. ਰਾਹੀਂ ਸੋਨੇ ਦੀ ਦਰਾਮਦ ਨੂੰ ਲੈ ਕੇ 11 ਦਿਨ ਲਈ ਪੇਸ਼ਗੀ ਭੁਗਤਾਨ ਦੀ ਇਜਾਜ਼ਤ ਦੇ ਸਕਦੇ ਹਨ। ਇਹ ਇਜਾਜ਼ਤ ਵਿਦੇਸ਼ ਵਪਾਰ ਨੀਤੀ ਅਤੇ ਆਈ. ਐੱਫ. ਐੱਸ. ਸੀ. ਕਾਨੂੰਨ ਦੇ ਤਹਿਤ ਜਾਰੀ ਨਿਯਮ ਦੇ ਤਹਿਤ ਹੋਵੇਗੀ। ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ ਸੋਨੇ ਦੀ ਦਰਾਮਦ ਲਈ ਯੋਗ ਜਿਊਲਰਜ਼ ਦੇ ਸਾਰੇ ਭੁਗਤਾਨ ਆਈ. ਐੱਫ. ਐੱਸ. ਸੀ. ਏ. ਤੋਂ ਕਰੀਬ 72 ਫੀਸਦੀ ਘਟ ਕੇ 1.72 ਅਰਬ ਡਾਲਰ ਰਿਹਾ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 6.23 ਅਰਬ ਡਾਲਰ ਸੀ।