RBI ਗਵਰਨਰ ਦਾ ਦੁਨੀਆ ''ਚ ਵੱਜਿਆ ਡੰਕਾ, ਮੋਰੱਕੋ ''ਚ ਸ਼ਾਨਦਾਰ ਪ੍ਰਦਰਸ਼ਨ ਲਈ ਹੋਏ ਸਨਮਾਨਿਤ

Sunday, Oct 15, 2023 - 12:51 PM (IST)

RBI ਗਵਰਨਰ ਦਾ ਦੁਨੀਆ ''ਚ ਵੱਜਿਆ ਡੰਕਾ, ਮੋਰੱਕੋ ''ਚ ਸ਼ਾਨਦਾਰ ਪ੍ਰਦਰਸ਼ਨ ਲਈ ਹੋਏ ਸਨਮਾਨਿਤ

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਵੱਡਾ ਸਨਮਾਨ ਮਿਲਿਆ ਹੈ। ਦਾਸ ਨੂੰ ਸ਼ਨੀਵਾਰ ਨੂੰ ਮੋਰੋਕੋ ਦੇ ਮਾਰਾਕੇਸ਼ ਸ਼ਹਿਰ ਵਿੱਚ ਗਲੋਬਲ ਫਾਈਨਾਂਸ ਸੈਂਟਰਲ ਬੈਂਕਰ ਕਾਰਡਸ 2023 ਵਿੱਚ 'A+' ਰੈਂਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਕੇਂਦਰੀ ਬੈਂਕਾਂ ਦੇ ਗਵਰਨਰਾਂ ਨੂੰ ਉਨ੍ਹਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਦਿੱਤਾ ਜਾਂਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਐਕਸ 'ਤੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :   ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਸ਼ਾਨਦਾਰ ਪ੍ਰਦਰਸ਼ਨ ਲਈ ਮਿਲਦਾ ਹੈ A+ ਗ੍ਰੇਡ

ਗਲੋਬਲ ਫਾਈਨੈਂਸ ਮੈਗਜ਼ੀਨ ਦੁਨੀਆ ਦੇ ਕੇਂਦਰੀ ਬੈਂਕਰਾਂ 'ਤੇ ਰਿਪੋਰਟਾਂ ਤਿਆਰ ਕਰਦੀ ਹੈ। ਇਹ ਰਿਪੋਰਟ ਏ ਤੋਂ ਐੱਫ ਗ੍ਰੇਡ ਤੱਕ ਤਿਆਰ ਕੀਤੀ ਗਈ ਹੈ। ਇਹ ਗ੍ਰੇਡ ਉੱਤਮਤਾ ਪ੍ਰਦਰਸ਼ਨ ਤੋਂ ਅਸਫਲਤਾ ਤੱਕ ਹੁੰਦੇ ਹਨ। A ਰੈਂਕ ਪ੍ਰਾਪਤ ਕਰਨ ਦਾ ਮਤਲਬ ਹੈ ਸ਼ਾਨਦਾਰ ਪ੍ਰਦਰਸ਼ਨ ਲਈ ਮਾਨਤਾ ਪ੍ਰਾਪਤ ਹੋਣਾ। ਜਦੋਂ ਕਿ, F ਗ੍ਰੇਡ ਅਸਫਲਤਾ ਨੂੰ ਦਰਸਾਉਂਦਾ ਹੈ। ਏ ਤੋਂ ਐੱਫ ਤੱਕ ਦੇ ਇਹ ਗ੍ਰੇਡ ਮਹਿੰਗਾਈ ਕੰਟਰੋਲ, ਆਰਥਿਕ ਵਿਕਾਸ ਦੇ ਟੀਚਿਆਂ, ਮੁਦਰਾ ਸਥਿਰਤਾ ਅਤੇ ਵਿਆਜ ਦਰ ਪ੍ਰਬੰਧਨ ਦੇ ਆਧਾਰ 'ਤੇ ਦਿੱਤੇ ਗਏ ਹਨ।

ਇਹ ਵੀ ਪੜ੍ਹੋ :  ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ

ਇਨ੍ਹਾਂ ਬੈਂਕਰ ਨੂੰ ਵੀ ਮਿਲਿਆ ਹੈ ਏ  ਗਰੇਡ

ਸ਼ਕਤੀਕਾਂਤ ਦਾਸ ਦੇ ਨਾਲ, ਦੋ ਹੋਰ ਕੇਂਦਰੀ ਬੈਂਕਰ - ਸਵਿਟਜ਼ਰਲੈਂਡ ਦੇ ਥਾਮਸ ਜੇ. ਜਾਰਡਨ ਅਤੇ ਵੀਅਤਨਾਮ ਦੇ ਨਗੁਏਨ ਥੀ ਹੋਆਂਗ ਨੇ ਵੀ ਗਲੋਬਲ ਫਾਈਨਾਂਸ ਸੈਂਟਰਲ ਬੈਂਕਰਜ਼ ਰਿਪੋਰਟ ਕਾਰਡ 2023 ਵਿੱਚ 'ਏ' ਗ੍ਰੇਡ ਪ੍ਰਾਪਤ ਕੀਤਾ ਹੈ। ਇਸ ਸਨਮਾਨ ਦਾ ਐਲਾਨ ਸਤੰਬਰ ਮਹੀਨੇ ਵਿੱਚ ਹੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ :   P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲਸਾਲ 1994 ਤੋਂ ਜਾਰੀ ਕੀਤੀਆਂ ਜਾ ਰਹੀਆਂ ਹਨ ਰਿਪੋਰਟਾਂ

ਸੈਂਟਰਲ ਬੈਂਕਰ ਰਿਪੋਰਟ ਕਾਰਡ ਗਲੋਬਲ ਫਾਈਨੈਂਸ ਦੁਆਰਾ 1994 ਤੋਂ ਸਾਲਾਨਾ ਆਧਾਰ 'ਤੇ ਜਾਰੀ ਕੀਤਾ ਜਾਂਦਾ ਹੈ। ਰਿਪੋਰਟ 101 ਖਾਸ ਖੇਤਰਾਂ ਅਤੇ ਦੇਸ਼ਾਂ ਵਿੱਚ ਕੇਂਦਰੀ ਬੈਂਕਾਂ ਦੇ ਬੈਂਕਰਸ ਦਾ ਮੁਲਾਂਕਣ ਅਤੇ ਦਰਜਾਬੰਦੀ ਕਰਦੀ ਹੈ। ਇਸ ਵਿੱਚ ਯੂਰਪੀਅਨ ਯੂਨੀਅਨ, ਈਸਟਰਨ ਕੈਰੇਬੀਅਨ ਸੈਂਟਰਲ ਬੈਂਕ, ਬੈਂਕ ਆਫ ਸੈਂਟਰਲ ਅਫਰੀਕਨ ਸਟੇਟਸ ਅਤੇ ਸੈਂਟਰਲ ਬੈਂਕ ਆਫ ਵੈਸਟ ਅਫਰੀਕਨ ਸਟੇਟਸ ਵਰਗੀਆਂ ਸੰਸਥਾਵਾਂ ਸ਼ਾਮਲ ਹਨ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News