RBI ਨੇ HDFC ਬੈਂਕ ਦੇ IT ਆਡਿਟ ਲਈ ਬਾਹਰੀ ਫਰਮ ਨਿਯੁਕਤ ਕੀਤੀ

Tuesday, Feb 02, 2021 - 02:03 PM (IST)

RBI ਨੇ HDFC ਬੈਂਕ ਦੇ IT ਆਡਿਟ ਲਈ ਬਾਹਰੀ ਫਰਮ ਨਿਯੁਕਤ ਕੀਤੀ

ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਰਿਣਦਾਤਾ ਐੱਚ. ਡੀ. ਐੱਫ. ਸੀ. ਬੈਂਕ ਦੇ ਪੂਰੇ ਆਈ. ਟੀ. ਬੁਨਿਆਦੀ ਢਾਂਚੇ ਦਾ ਵਿਸ਼ੇਸ਼ ਆਡਿਟ ਕਰਨ ਲਈ ਇਕ ਬਾਹਰੀ ਫਰਮ ਨਿਯੁਕਤ ਕੀਤੀ ਹੈ। ਬੈਂਕ ਨੇ ਇਹ ਜਾਣਕਾਰੀ ਦਿੱਤੀ ਹੈ।

ਪਿਛਲੇ ਦੋ ਸਾਲਾਂ ਦੌਰਾਨ ਬੈਂਕ ਦੀਆਂ ਆਨਲਾਈਨ ਸੇਵਾਵਾਂ ਵਿਚ ਰੁਕਾਵਟਾਂ ਸਾਹਮਣੇ ਆਉਣ ਦੀ ਵਜ੍ਹਾ ਨਾਲ ਰਿਜ਼ਰਵ ਬੈਂਕ ਨੇ ਇਹ ਫ਼ੈਸਲਾ ਕੀਤਾ ਹੈ। ਐੱਚ. ਡੀ. ਐੱਫ. ਸੀ. ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਆਰ. ਬੀ. ਆਈ. ਨੇ ਬੈਂਕਿੰਗ ਨਿਗਰਾਨੀ ਨਿਯਮ ਕਾਨੂੰਨ 1949 ਦੀ ਧਾਰਾ 30(1ਬੀ) ਤਹਿਤ ਬੈਂਕ ਦੇ ਸੰਪੂਰਨ ਆਈ. ਟੀ. ਇੰਫਰਾਸਟ੍ਰਕਚਰ ਦਾ ਵਿਸ਼ੇਸ਼ ਲੇਖਾ ਜਾਂਚ ਕਰਨ ਲਈ ਇਕ ਬਾਹਰੀ ਪੇਸ਼ੇਵਰ ਆਈ. ਟੀ. ਫਰਮ ਨੂੰ ਨਿਯੁਕਤ ਕੀਤਾ ਹੈ, ਜਿਸ ਦੀ ਲਾਗਤ ਬੈਂਕ ਦੇ ਪੱਲੇ ਪਵੇਗੀ।

ਬੈਂਕ ਨੇ ਸੇਵਾਵਾਂ ਵਿਚ ਵਾਰ-ਵਾਰ ਹੋਈ ਰੁਕਾਵਟ ਦੇ ਹੱਲ ਇਕ ਵਿਸਥਾਰ ਕਾਰਜ ਯੋਜਨਾ ਆਰ. ਬੀ. ਆਈ. ਨੂੰ ਸੌਂਪੀ ਸੀ। ਇਸ ਕਾਰਜ ਯੋਜਨਾ ਵਿਚ ਬੈਂਕ ਨੇ ਕਿਹਾ ਸੀ ਕਿ ਉਹ ਤਿੰਨ ਮਹੀਨਿਆਂ ਵਿਚ ਆਪਣੇ ਆਈ. ਟੀ. ਢਾਂਚੇ ਨੂੰ ਸੁਧਾਰ ਲਵੇਗਾ। ਐੱਚ. ਡੀ. ਐੱਫ. ਸੀ. ਬੈਂਕ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਆਰ. ਬੀ. ਆਈ. ਨੂੰ ਦਿੱਤੀ ਗਈ ਕਾਰਜ ਯੋਜਨਾ 'ਤੇ ਤਰੱਕੀ ਹੋ ਰਹੀ ਹੈ ਅਤੇ ਬੈਂਕ ਨੇ ਇਸ ਨੂੰ ਸਕਾਰਾਤਮਕ ਰੂਪ ਵਿਚ ਲਿਆ ਹੈ ਕਿਉਂਕਿ ਇਸ ਨਾਲ ਪੂਰੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ।


author

Sanjeev

Content Editor

Related News