Bisleri ਦੀ ਕਹਾਣੀ 'ਚ ਟਵਿੱਸਟ, ਰਮੇਸ਼ ਚੌਹਾਨ ਨੇ ਧੀ ਦੀ ਜਗ੍ਹਾ ਇਨ੍ਹਾਂ ਨੂੰ ਸੌਂਪੀ 7000 ਕਰੋੜ ਦੀ ਕੰਪਨੀ ਦੀ ਕਮਾਨ!

Thursday, Mar 23, 2023 - 04:25 PM (IST)

Bisleri ਦੀ ਕਹਾਣੀ 'ਚ ਟਵਿੱਸਟ, ਰਮੇਸ਼ ਚੌਹਾਨ ਨੇ ਧੀ ਦੀ ਜਗ੍ਹਾ ਇਨ੍ਹਾਂ ਨੂੰ ਸੌਂਪੀ 7000 ਕਰੋੜ ਦੀ ਕੰਪਨੀ ਦੀ ਕਮਾਨ!

ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਬੋਤਲਬੰਦ ਪਾਣੀ ਕੰਪਨੀ ਬਿਸਲੇਰੀ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਚਰਚਾ ’ਚ ਹੈ। ਪੈਕੇਜਡ ਵਾਟਰ ਕੰਪਨੀ ਬਿਸਲੇਰੀ ਨੂੰ ਲੈ ਕੇ ਰੋਜ਼ ਨਵੇਂ ਅਪਡੇਟ ਆ ਰਹੇ ਹਨ। ਪਹਿਲਾਂ ਖਬਰ ਆਈ ਕਿ ਕੰਪਨੀ ਦੇ ਮਾਲਕ ਰਮੇਸ਼ ਚੌਹਾਨ ਉਤਰਾਧਿਕਾਰੀ ਦੀ ਘਾਟ ’ਚ ਕੰਪਨੀ ਨੂੰ ਵੇਚਣਾ ਚਾਹੁੰਦੇ ਹਨ। ਫਿਰ ਖਬਰ ਆਈ ਕਿ ਟਾਟਾ ਅਤੇ ਬਿਸਲੇਰੀ ਦਰਮਿਆਨ ਕੰਪਨੀ ਦੀ ਐਕਵਾਇਰਮੈਂਟ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਤੇ 7000 ਕਰੋੜ ਰੁਪਏ ’ਚ ਟਾਟਾ ਬਿਸਲੇਰੀ ਨੂੰ ਖਰੀਦਣ ਜਾ ਰਹੀ ਹੈ।

ਇਹ  ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚਿਆ ਭਾਅ

ਇਸ ’ਚ ਅਪਡੇਟ ਆਇਆ ਕਿ ਟਾਟਾ ਨਾਲ ਬਿਸਲੇਰੀ ਦੀ ਗੱਲ ਨਹੀਂ ਬਣੀ ਅਤੇ ਡੀਲ ਰੱਦ ਹੋ ਗਈ। ਨਵਾਂ ਅਪਡੇਟ ਸੋਮਵਾਰ ਨੂੰ ਆਇਆ, ਜਿਸ ’ਚ ਕਿਹਾ ਗਿਆ ਕਿ ਟਾਟਾ ਨਾਲ ਡੀਲ ਰੱਦ ਹੋਣ ਤੋਂ ਬਾਅਦ ਬਿਸਲੇਰੀ ਦੇ ਵਿਕਣ ਦੀ ਖਬਰ ’ਤੇ ਵੀ ਰੋਕ ਲੱਗ ਗਈ ਹੈ। ਰਮੇਸ਼ ਚੌਹਾਨ ਦੀ 42 ਸਾਲ ਦੀ ਬੇਟੀ ਜਯੰਤੀ ਚੌਹਾਨ ਕੰਪਨੀ ਦੀ ਕਮਾਨ ਸੰਭਾਲੇਗੀ। ਖਬਰ ’ਚ ਕਿਹਾ ਗਿਆ ਕਿ ਜਯੰਤੀ ਬਿਸਲੇਰੀ ਦੇ ਕਾਰੋਬਾਰ ’ਚ ਦਿਲਚਸਪੀ ਲੈਣ ਲੱਗੀ ਹੈ ਅਤੇ ਹੁਣ ਓਹੀ ਕੰਪਨੀ ਦੀ ਕਮਾਨ ਸੰਭਾਲੇਗੀ, ਪਰ ਹੁਣ ਇਸ ’ਚ ਇਕ ਹੋਰ ਨਵਾਂ ਟਵਿਸਟ ਆ ਗਿਆ ਹੈ। ਸੂਤਰਾਂ ਮੁਤਾਬਕ ਬਿਸਲੇਰੀ ਦੀ ਕਮਾਨ ਸੰਭਾਲਣ ਨਾਲ ਜਯੰਤੀ ਨੇ ਮੁੜ ਇਨਕਾਰ ਕਰ ਦਿੱਤਾ ਹੈ।

ਇਹ  ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ

ਪਿਓ-ਧੀ ਦਰਮਿਆਨ ਗੱਲ ਨਹੀਂ ਬਣ ਸਕੀ ਹੈ। ਰਿਪੋਰਟ ਮੁਤਾਬਕ ਬਿਸਲੇਰੀ ਦੀ ਕਮਾਨ ਹੁਣ ਜਯੰਤੀ ਚੌਹਾਨ ਦੀ ਥਾਂ ਕੰਪਨੀ ਦੇ ਸੀ. ਈ. ਓ. ਏਂਜੇਲੋ ਜਾਰਜ ਨੂੰ ਸੌਂਪੀ ਗਈ ਹੈ। ਖਬਰ ਮੁਤਾਬਕ ਰਮੇਸ਼ ਚੌਹਾਨ ਅਤੇ ਜਯੰਤੀ ਦਰਮਿਆਨ ਮਤਭੇਦ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਜਯੰਤੀ ਬਿਸਲੇਰੀ ਦੇ ਕਾਰੋਬਾਰ ਨੂੰ ਸੰਭਾਲਣਾ ਨਹੀਂ ਚਾਹੁੰਦੀ ਹੈ, ਜਿਸ ਕਾਰਣ ਅਚਾਨਕ ਰਮੇਸ਼ ਚੌਹਾਨ ਨੇ ਕੰਪਨੀ ਦੀ ਕਮਾਨ ਸੀ. ਈ. ਓ. ਏਂਜੇਲੋ ਜਾਰਜ ਨੂੰ ਸੌਂਪ ਦਿੱਤੀ ਹੈ। ਇਹ ਫੈਸਲਾ ਪ੍ਰੀ ਪਲਾਨਡ ਨਹੀਂ ਸੀ ਸਗੋਂ ਰਮੇਸ਼ ਚੌਹਾਨ ਨੇ ਅਚਾਨਕ ਇਹ ਫੈਸਲਾ ਲਿਆ ਹੈ। ਪਿਤਾ ਨਾਲ ਅਣਬਣ ਖਬਰ ਮੁਤਾਬਕ ਜਯੰਤੀ ਚੌਹਾਨ ਨੇ ਬਿਸਲੇਰੀ ਦੀ ਕਮਾਨ ਸੰਭਾਲਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦੇ ਅਤੇ ਪਿਤਾ ਰਮੇਸ਼ ਚੌਹਾਨ ਦਰਮਿਆਨ ਅਣਬਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਤੋਂ ਬਾਅਦ ਅਚਾਨਕ ਰਮੇਸ਼ ਚੌਹਾਨ ਨੇ ਉਕਤ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਰਮੇਸ਼ ਚੌਹਾਨ ਸ਼ੁਰੂ ਤੋਂ ਹੀ ਬੇਟੀ ਜਯੰਤੀ ਨੂੰ ਕੰਪਨੀ ਦੀ ਕਮਾਨ ਸੌਂਪਣਾ ਚਾਹੁੰਦੇ ਸਨ। ਉੱਥੇ ਹੀ ਬੇਟੀ ਜਯੰਤੀ ਨੇ ਪੈਕੇਜਡ ਪਾਣੀ ਦੇ ਕਾਰੋਬਾਰ ਦੀ ਕਮਾਨ ਸੰਭਾਲਣ ਨਾਲ ਖੁਦ ਨੂੰ ਦੂਰ ਰਹਿਣ ਦਾ ਫੈਸਲਾ ਲਿਆ ਹੈ।

ਇਹ  ਵੀ ਪੜ੍ਹੋ : ਵੱਡੀ ਖ਼ਬਰ : ਧਾਰਾ 370 ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਮਿਲਿਆ ਪਹਿਲਾ ਵਿਦੇਸ਼ੀ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News