ਰੇਲਵੇ ਨੇ ਫੜੀ ਰਫਤਾਰ, ਮਾਲ ਢੁਆਈ ਵਧੀ
Thursday, Sep 21, 2017 - 01:54 PM (IST)

ਨਵੀਂ ਦਿੱਲੀ— ਪ੍ਰਮੁੱਖ ਖੇਤਰਾਂ 'ਚ ਵਿਕਾਸ ਦਰ ਸੁਸਤ ਹੈ, ਉੱਥੇ ਹੀ ਚਾਲੂ ਮਾਲੀ ਵਰ੍ਹੇ 2017-18 ਦੇ ਪਹਿਲੇ 5 ਮਹੀਨਿਆਂ ਦੌਰਾਨ ਰੇਲਵੇ ਦੀ ਮਾਲ ਢੁਆਈ ਦੀ ਮਾਤਰਾ 'ਚ 5 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੀ ਪ੍ਰਮੁੱਖ ਵਜ੍ਹਾ ਸਟੀਲ, ਲੋਹਾ ਅਤੇ ਸੀਮੈਂਟ ਵਰਗੇ ਸਾਮਾਨਾਂ ਦੀ ਢੁਆਈ 'ਚ ਦੋ ਅੰਕਾ ਦਾ ਵਾਧਾ ਹੈ। 2017-18 'ਚ ਅਪ੍ਰੈਲ ਤੋਂ ਅਗਸਤ ਦੌਰਾਨ ਰੇਲਵੇ ਦੇ ਮਾਲ ਦੀ ਲੋਡਿੰਗ 46.773 ਕਰੋੜ ਟਨ ਰਹੀ, ਜੋ 2016-17 ਅਤੇ 2015-16 ਦੌਰਾਨ ਕ੍ਰਮਵਰ 44.6 ਅਤੇ 45.219 ਕਰੋੜ ਟਨ ਰਹੀ ਸੀ। ਮਾਲ ਢੁਆਈ ਦੀ ਮਾਤਰਾ 'ਚ ਵਾਧੇ ਪ੍ਰਮੁੱਖ ਵਜ੍ਹਾ ਸੀਟਲ (22.3 ਫੀਸਦੀ), ਲੋਹਾ (22.8 ਫੀਸਦੀ), ਸੀਮੈਂਟ (12.6 ਫੀਸਦੀ) ਅਤੇ ਕੰਟੇਨਰ (12.3 ਫੀਸਦੀ) ਦੀ ਢੁਆਈ ਦੋ ਅੰਕਾਂ 'ਚ ਵਧਣਾ ਹੈ। ਰੇਲਵੇ ਬੋਰਡ ਦੇ ਇਕ ਅਧਿਕਾਰੀ ਮੁਤਾਬਕ, ਸਤੰਬਰ ਮਹੀਨੇ 'ਚ ਵੀ ਕਾਰੋਬਾਰ ਬਿਹਤਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਮਹੀਨੇ ਲੋਡਿੰਗ 'ਚ 40 ਤੋਂ 50 ਲੱਖ ਟਨ ਦਾ ਵਾਧਾ ਹੋਵੇਗਾ। ਮਾਲ ਭਾੜੇ 'ਚ ਛੂਟ, ਖਾਲੀ ਚੱਲਣ ਵਾਲੀਆਂ ਗੱਡੀਆਂ ਦੇ ਮਾਮਲੇ 'ਚ ਵੀ ਮਾਲ ਭਾੜੇ 'ਚ ਛੂਟ ਯੋਜਨਾ, 1500 ਕਿਲੋਮੀਟਰ ਤੋਂ 3500 ਕਿਲੋਮੀਟਰ ਦੂਰੀ ਦੇ ਢਾਂਚੇ ਨੂੰ ਤਰਕਸੰਗਤ ਬਣਾਉਣ ਅਤੇ ਹੋਰ ਸੁਧਾਰਾਂ ਨਾਲ ਸਥਿਤੀ 'ਚ ਬਦਲਾਅ ਆਇਆ ਹੈ।
ਉੱਥੇ ਹੀ, ਰੇਲਵੇ ਦੀ ਮਾਲ ਢੁਆਈ 'ਚ ਅਹਿਮ ਭੂਮਿਕਾ ਨਿਭਾਉਣ ਕੋਲੇ ਦੀ ਢੁਆਈ 'ਚ ਮਾਮੂਲੀ ਵਾਧਾ ਹੋਇਆ ਹੈ। ਵਿੱਤੀ ਸਾਲ 2016-17 ਦੇ ਪਹਿਲੇ 5 ਮਹੀਨਿਆਂ 'ਚ ਜਿੱਥੇ 208 ਰੈਕ ਢੁਆਈ ਹੋਈ ਸੀ, ਉੱÎਥੇ ਹੀ ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ 'ਚ 2014 ਰੈਕ ਢੁਆਈ ਹੋਈ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਹਾਲ ਹੀ ਦੀ ਬੈਠਕ 'ਚ ਕੋਲ ਇੰਡੀਆ ਨੂੰ ਕਿਹਾ ਸੀ ਕਿ ਉਹ ਆਪਣੀ ਢੁਆਈ ਵਧਾ ਕੇ 250 ਰੈਕ ਪ੍ਰਤੀ ਦਿਨ ਕਰੇ ਕਿਉਂਕਿ ਬਿਜਲੀ ਖੇਤਰ 'ਚ ਕੋਲੇ ਦੀ ਮੰਗ ਵਧ ਰਹੀ ਹੈ।