ਨਹੀਂ ਪ੍ਰਭਾਵਿਤ ਹੋਵੇਗਾ ਰੇਲ ਸਫਰ, ਕਾਰਡ ਜ਼ਰੀਏ ਬੁੱਕ ਕਰਾ ਸਕਦੇ ਹੋ ਟਿਕਟ

Saturday, Sep 23, 2017 - 12:22 PM (IST)

ਨਹੀਂ ਪ੍ਰਭਾਵਿਤ ਹੋਵੇਗਾ ਰੇਲ ਸਫਰ, ਕਾਰਡ ਜ਼ਰੀਏ ਬੁੱਕ ਕਰਾ ਸਕਦੇ ਹੋ ਟਿਕਟ

ਨਵੀਂ ਦਿੱਲੀ— ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਉਨ੍ਹਾਂ ਖਬਰਾਂ ਤੋਂ ਇਨਕਾਰ ਕੀਤਾ ਹੈ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੁਝ ਬੈਂਕ ਦੇ ਕਾਰਡ ਜ਼ਰੀਏ ਟਿਕਟ ਬੁਕਿੰਗ ਰੋਕ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਆਈ. ਆਰ. ਸੀ. ਟੀ. ਸੀ. ਨੇ ਭਾਰਤੀ ਸਟੇਟ ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਸਮੇਤ ਅੱਧਾ ਦਰਜਨ ਬੈਂਕਾਂ ਦੇ ਕਾਰਡ ਜ਼ਰੀਏ ਭੁਗਤਾਨ ਲੈਣ 'ਤੇ ਰੋਕ ਲਾ ਦਿੱਤੀ ਹੈ। 
ਇਸ 'ਤੇ ਆਈ. ਆਰ. ਸੀ. ਟੀ. ਸੀ. ਨੇ ਕਿਹਾ ਹੈ ਕਿ ਸਾਰੇ ਬੈਂਕਾਂ ਦੇ ਕਾਰਡਾਂ ਜ਼ਰੀਏ ਰੇਲ ਟਿਕਟ ਬੁੱਕ ਕਰਾਈ ਜਾ ਸਕਦੀ ਹੈ ਅਤੇ ਕਿਸੇ ਕਾਰਡ 'ਤੇ ਰੋਕ ਨਹੀਂ ਲਗਾਈ ਗਈ ਹੈ। 
ਜ਼ਿਕਰਯੋਗ ਹੈ ਕਿ ਪਹਿਲਾਂ ਖਬਰਾਂ ਆਈਆਂ ਸਨ ਕਿ ਆਈ. ਆਰ. ਸੀ. ਟੀ. ਸੀ. ਅਤੇ ਬੈਂਕਾਂ ਵਿਚਕਾਰ ਫੀਸ ਬਟਵਾਰੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਕੁਝ ਬੈਂਕਾਂ ਜ਼ਰੀਏ ਪੇਮੈਂਟ ਰੋਕ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਆਈ. ਆਰ. ਸੀ. ਟੀ. ਸੀ. ਨੇ ਇਸ ਸਾਲ ਦੀ ਸ਼ੁਰੂਆਤ 'ਚ ਬੈਂਕਾਂ ਨੂੰ ਸੁਵਿਧਾ ਫੀਸ ਦੀ ਰਾਸ਼ੀ ਬਰਾਬਰ-ਬਰਾਬਰ ਵੰਡਣ ਨੂੰ ਕਿਹਾ ਸੀ। ਹਾਲਾਂਕਿ ਬੈਂਕਾਂ ਦਾ ਦੋਸ਼ ਹੈ ਕਿ ਆਈ. ਆਰ. ਸੀ. ਟੀ. ਸੀ. ਦੀ ਪੂਰੀ ਰਾਸ਼ੀ ਖੁਦ ਹੀ ਰੱਖਣਾ ਚਾਹੁੰਦਾ ਹੈ। ਇਸ ਮੁੱਦੇ ਨੂੰ ਲੈ ਕੇ ਭਾਰਤੀ ਬੈਂਕ ਐਸੋਸੀਏਸ਼ਨ ਅਤੇ ਆਈ. ਆਰ. ਸੀ. ਟੀ. ਸੀ. ਵਿਚਕਾਰ ਗੱਲਬਾਤ ਵੀ ਬੇਨਤੀਜਾ ਰਹੀ। ਆਈ. ਆਰ. ਸੀ. ਟੀ. ਸੀ. ਦੇ ਬੁਲਾਰੇ ਸਿਧਾਰਥ ਕੁਮਾਰ ਦਾ ਕਹਿਣਾ ਹੈ ਕਿ ਕਿਸੇ ਵੀ ਬੈਂਕ ਦੇ ਕਾਰਡ ਨਾਲ ਟਿਕਟ ਬੁੱਕ ਕਰਾਈ ਜਾ ਸਕਦੀ ਹੈ। 


Related News